ਪੰਜਾਬ ਵਿਧਾਨ ਸਭਾ 'ਚ ਖੇਤੀ ਬਿਲਾਂ 'ਤੇ ਬਹਿਸ ਸਮੇਂ ਕਾਂਗਰਸ ਅਤੇਅਕਾਲੀਮੈਂਬਰਭਿੜੇਹੱਥੋਪਾਈਤਕਦੀਨੌਬਤਆਈ
Published : Nov 12, 2021, 7:10 am IST
Updated : Nov 12, 2021, 7:10 am IST
SHARE ARTICLE
image
image

ਪੰਜਾਬ ਵਿਧਾਨ ਸਭਾ 'ਚ ਖੇਤੀ ਬਿਲਾਂ 'ਤੇ ਬਹਿਸ ਸਮੇਂ ਕਾਂਗਰਸ ਅਤੇ ਅਕਾਲੀ ਮੈਂਬਰ ਭਿੜੇ, ਹੱਥੋਪਾਈ ਤਕ ਦੀ ਨੌਬਤ ਆਈ

 

g ਮੁੱਖ ਮੰਤਰੀ ਦੀ ਟਿਪਣੀ ਤੋਂ ਭੜਕੇ ਅਕਾਲੀ g ਸਦਨ ਦੀ ਕਾਰਵਾਈ ਸਪੀਕਰ ਨੂੰ  ਪੰਜ ਵਾਰ ਮੁਲਤਵੀ ਕਰਨੀ ਪਈ ਤੇ ਆਖ਼ਰ ਅਕਾਲੀ ਵਿਧਾਇਕਾਂ ਨੂੰ  ਮੁਅੱਤਲ ਕਰ ਕੇ ਬਾਹਰ ਕੱਢਣ ਦੇ ਹੁਕਮ ਦੇਣੇ ਪਏ


ਚੰਡੀਗੜ੍ਹ, 11 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਦਾ ਮੌਜੂਦਾ ਕਾਂਗਰਸ ਸਰਕਾਰ ਦਾ ਆਖ਼ਰੀ ਸੈਸ਼ਨ ਉਮੀਦ ਮੁਤਾਬਕ ਜ਼ਬਰਦਸਤ ਹੰਗਾਮੇ ਭਰਪੂਰ ਰਿਹਾ |
ਖੇਤੀ ਬਿਲਾਂ ਨੂੰ  ਰੱਦ ਕਰਨ ਸਬੰਧੀ ਆਏ ਪ੍ਰਸਤਾਵ 'ਤੇ ਬਹਿਸ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੰਬੋਧਨ ਸਮੇਂ ਸਦਨ ਵਿਚ ਸਥਿਤੀ ਸਿੱਧੀ ਟਕਰਾਅ ਵਾਲੀ ਬਣ ਗਈ ਅਤੇ ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਮੈਂਬਰ ਇਕ ਦੂਜੇ ਨਾਲ ਸਦਨ ਵਿਚ ਭਿੜ ਗਏ | ਹੱਥੋਪਾਈ ਤਕ ਦੀ ਨੌਬਤ ਆ ਗਈ ਪਰ ਸਪੀਕਰ ਨੇ ਸਥਿਤੀ ਨੂੰ  ਭਾਂਪਦਿਆਂ ਤੁਰਤ ਹੀ ਕਾਰਵਾਈ ਮੁਲਤਵੀ ਕਰ ਕੇ ਬਚਾਅ ਕੀਤਾ | ਅਕਾਲੀ ਦਲ ਦੇ ਮੈਂਬਰ ਉਸ ਸਮੇਂ ਭੜਕ ਉਠੇ ਜਦੋਂ ਮੁੱਖ ਮੰਤਰੀ ਚੰਨੀ ਨੇ ਮਜੀਠੀਆ ਦਾ ਨਾਂ ਲੈ ਕੇ ਕੁੱਝ ਤਿਖੀਆਂ ਟਿਪਣੀਆਂ ਕੀਤੀਆਂ ਪਰ ਸਪੀਕਰ ਨੇ ਬਾਅਦ ਵਿਚ ਸਾਰੇ ਇਤਰਾਜ਼ਯੋਗ ਸ਼ਬਦ ਸਦਨ ਦੀ ਕਾਰਵਾਈ ਵਿਚੋਂ ਕਢਵਾ ਦਿਤੇ |
ਦੋਹਾਂ ਧਿਰਾਂ ਦੇ ਆਹਮੋ ਸਾਹਮਣੇ ਹੋਣ ਕਾਰਨ ਸਥਿਤੀ ਨੂੰ  ਕੰਟਰੋਲ ਵਿਚ ਕਰਨ ਲਈ ਸਪੀਕਰ ਨੂੰ  ਚਲਦੇ ਸੈਸ਼ਨ ਦੀ ਕਾਰਵਾਈ ਲਗਾਤਾਰ ਪੰਜ ਵਾਰ ਮੁਲਤਵੀ ਕਰਨੀ ਪਈ | ਇਸ ਦੇ ਬਾਵਜੂਦ ਅਕਾਲੀ ਮੈਂਬਰਾਂ ਵਲੋਂ ਸਦਨ ਦੀ ਕਾਰਵਾਈ ਨਾ ਚਲਣ ਦੇਣ ਅਤੇ ਮੁੱਖ ਮੰਤਰੀ ਤੋਂ ਮਾਫ਼ੀ ਮੰਗਵਾਉਣ ਦੀ ਮੰਗ ਉਪਰ ਅੜੇ ਰਹਿਣ ਕਾਰਨ ਸਪੀਕਰ ਨੂੰ  ਸ਼ਰਨਜੀਤ ਸਿੰਘ ਢਿੱਲੋਂ ਤੇ ਮਜੀਠੀਆ ਸਮੇਤ ਸਾਰੇ ਅਕਾਲੀ ਵਿਧਾਇਕਾਂ ਨੂੰ  ਮੁਅੱਤਲ ਕਰ ਕੇ ਸਦਨ ਵਿਚੋਂ ਬਾਹਰ ਕੱਢਣ ਦੇ ਹੁਕਮ ਦੇਣੇ ਪਏ |
ਮੁੱਖ ਮੰਤਰੀ ਵਲੋਂ ਕੀਤੀਆਂ ਕੁੱਝ ਟਿਪਣੀਆਂ ਬਾਅਦ ਅਕਾਲੀ ਮੈਂਬਰ ਵੈੱਲ ਵਿਚ ਮੱੁਖ ਮੰਤਰੀ ਦੇ ਸਾਹਮਣੇ ਪਹੁੰਚ ਗਏ ਸਨ ਅਤੇ ਇਸ ਦੇ ਨਾਲ ਹੀ ਕਾਂਗਰਸ ਦੇ ਨਵਜੋਤ ਸਿੱਧੂ, ਕੁਲਬੀਰ ਜ਼ੀਰਾ, ਰਾਜਾ ਵੜਿੰਗ ਤੇ ਇੰਦਰਬੀਰ ਬੁਲਾਰੀਆ ਵੀ ਸਾਹਮਣੇ ਆ ਗਏ ਤੇ ਹੱਥੋਪਾਈ ਦੀ ਸਥਿਤੀ ਬਣਨ ਸਮੇਂ ਕਾਂਗਰਸ ਦੇ ਮੰਤਰੀ ਸੁਖਜਿੰਦਰ
ਸਿੰਘ ਰੰਧਾਵਾ, ਪ੍ਰਗਟ ਸਿੰਘ ਅਤੇ 'ਆਪ' ਦੇ ਕੁੱਝ ਵਿਧਾਇਕਾਂ ਨੇ ਵਿਚ ਵਿਚਾਲੇ ਆ ਕੇ ਮਾਮਲਾ ਵਿਗੜਨ ਤੋਂ ਰੋਕਿਆ | ਅੱਜ ਸਦਨ ਵਿਚ ਸ਼ੋ੍ਰਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾ ਨੇ ਸਦਨ ਵਿਚੋਂ ਵੱਖ ਵੱਖ ਮੁੱਦਿਆਂ ਨੂੰ  ਲੈ ਕੇ ਦੋ-ਦੋ ਵਾਰ ਵਾਕਆਊਟ ਵੀ ਕੀਤਾ ਗਿਆ |

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement