Barnala News : ਸਿਮਰਨਜੀਤ ਸਿੰਘ ਮਾਨ ਨੇ ਵਿਦੇਸ਼ਾਂ ’ਚ ਫਸੀਆਂ ਦੋ ਲੜਕੀਆਂ ਦੀ ਕਰਵਾਈ ਘਰ ਵਾਪਸੀ

By : BALJINDERK

Published : Nov 12, 2024, 2:15 pm IST
Updated : Nov 12, 2024, 2:15 pm IST
SHARE ARTICLE
ਵਿਦੇਸ਼ਾਂ ਤੋਂ ਵਾਪਸ ਪਰਤੀਆਂ ਲੜਕੀਆਂ ਜਾਣਕਾਰੀ ਦਿੰਦੀਆਂ ਹੋਈਆਂ
ਵਿਦੇਸ਼ਾਂ ਤੋਂ ਵਾਪਸ ਪਰਤੀਆਂ ਲੜਕੀਆਂ ਜਾਣਕਾਰੀ ਦਿੰਦੀਆਂ ਹੋਈਆਂ

Barnala News : ਪੀੜਤ ਲੜਕੀਆਂ ਨੇ ਦੱਸਿਆ ਕਿ ਠੱਗ ਏਜੰਟਾਂ ਓਮਾਨ ਅਤੇ ਦੁਬਈ ’ਚ ਫਸਾ ਦਿੱਤਾ ਸੀ, ਜਿੱਥੇ ਉਨ੍ਹਾਂ ਨੂੰ ਬੰਦਕ ਬਣਾ ਕੇ ਕੰਮ ਕਰਵਾਇਆ ਜਾਂਦਾ ਸੀ

Barnala News : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਐਮ.ਪੀ. ਸਿਮਰਨਜੀਤ ਸਿੰਘ ਮਾਨ ਦੀ ਮਿਹਨਤ ਸਦਕਾ ਵਿਦੇਸ਼ ਵਿੱਚ ਫਸੀਆਂ ਦੋ ਲੜਕੀਆਂ ਗੀਤਾ ਬਰਨਾਲਾ ਅਤੇ ਮਨਦੀਪ ਕੌਰ ਸੰਗਰੂਰ ਦੀ ਘਰ ਵਾਪਸੀ ਸੰਭਵ ਹੋ ਪਾਈ ਹੈ।

ਪ੍ਰੈਸ ਕਾਨਫਰੰਸ ਦੌਰਾਨ ਆਪਣੀ ਹੱਡ ਬੀਤੀ ਸੁਣਾਉਂਦਿਆਂ ਪੀੜਤ ਲੜਕੀਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਠੱਗ ਏਜੰਟਾਂ ਨੇ ਉਹਨਾਂ ਨੂੰ ਓਮਾਨ ਅਤੇ ਦੁਬਈ ਵਿੱਚ ਫਸਾ ਦਿੱਤਾ ਸੀ, ਜਿੱਥੇ ਉਹਨਾਂ ਨੂੰ ਬੰਦਕ ਬਣਾ ਕੇ ਕੰਮ ਕਰਵਾਇਆ ਜਾਂਦਾ ਸੀ। ਵਿਦੇਸ਼ ਵਿਚ ਹੋ ਰਹੇ ਅੱਤਿਆਚਾਰਾਂ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਦੇ ਪਰਿਵਾਰ ਨੇ ਹਰੇਕ ਪਾਰਟੀ ਦੇ ਲੀਡਰ ਤੱਕ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ।

ਇਸ ਤੋਂ ਬਾਅਦ ਪਰਿਵਾਰ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ) ਦੇ ਜ਼ਿਲ੍ਹਾ ਜਥੇਦਾਰ ਦਰਸ਼ਨ ਸਿੰਘ ਮੰਡੇਰ ਨੂੰ ਮਿਲਿਆ ਜਿਨ੍ਹਾਂ ਨੇ ਉਹਨਾਂ ਦੀ ਮੁਲਾਕਾਤ ਸਿਮਰਨਜੀਤ ਸਿੰਘ ਮਾਨ ਨਾਲ ਕਰਵਾਈ ਅਤੇ ਸ. ਮਾਨ ਨੇ ਪਾਰਟੀ ਦੇ ਅਰਬ ਦੇਸ਼ਾਂ ਦੇ  ਇੰਚਾਰਜ ਅਵਤਾਰ ਸਿੰਘ ਚੱਕ ਅਤੇ ਅੰਬੈਸੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਪਰੋਕਤ ਪੀੜਤ ਲੜਕੀਆਂ ਦੀ ਘਰ ਵਾਪਸੀ ਕਰਵਾਈ। ਪੀੜਤ ਲੜਕੀ ਗੀਤਾ ਬਰਨਾਲਾ ਦੀ ਮਾਤਾ ਸੁੱਖੀ ਕੌਰ ਬਰਨਾਲਾ ਨੇ ਕਿਹਾ ਕਿ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਹੁੰਦੇ ਤਾਂ ਅੱਜ ਉਹਨਾਂ ਦੀਆਂ ਧੀਆਂ ਦੀ ਘਰ ਵਾਪਸੀ ਹੋਣੀ ਸੰਭਵ ਨਹੀਂ ਸੀ।

ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਸਾਡੀਆਂ ਸਰਕਾਰਾਂ ਦੀ ਨੇ ਨਲਾਇਕੀ ਹੈ ਕਿ ਸਾਡੇ ਬੱਚੇ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ। ਭਾਰਤ ਸਰਕਾਰ ਨੂੰ ਵਿਦੇਸ਼ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

(For more news apart from  Simranjit Singh Maan brought home two girls stuck abroad News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement