ਐਨਕਾਊਂਟਰ ਦੌਰਾਨ 2 ਬਦਮਾਸ਼ ਹੋਏ ਜ਼ਖ਼ਮੀ
ਡੇਰਾਬੱਸੀ: ਡੇਰਾਬੱਸੀ ’ਚ ਘੱਗਰ ਪੁਲ ਦੇ ਥੱਲੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋ ਗਈ, ਜਿਸ ਵਿਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਦੋਵੋਂ ਬਦਮਾਸ਼ ਜ਼ਖਮੀ ਹੋ ਗਏ। ਇਹ ਕਾਰਵਾਈ ਐਨਕਾਊਂਟਰ ਸਪੈਸ਼ਲਿਸਟ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਟੀਮ ਵਲੋਂ ਕੀਤੀ ਗਈ। ਇਹ ਦੋਵੇਂ ਗੁਰਗੇ ਗੋਲਡੀ ਗੈਂਗ ਨਾਲ ਸੰਬੰਧਿਤ ਹਨ।
