ਅਮਰੀਕਾ ’ਚ ਆਏ ਤੂਫ਼ਾਨ ਕਾਰਨ
Published : Dec 12, 2021, 2:20 am IST
Updated : Dec 12, 2021, 2:20 am IST
SHARE ARTICLE
image
image

ਅਮਰੀਕਾ ’ਚ ਆਏ ਤੂਫ਼ਾਨ ਕਾਰਨ

 ਫੈਕਟਰੀ ਦੀ ਛੱਤ ਉੱਡੀ ਤੇ ਹੋਰ ਵੀ ਹੋਇਆ ਨੁਕਸਾਨ

ਵਾਸ਼ਿੰਗਟਨ, 11 ਦਸੰਬਰ : ਅਮਰੀਕਾ ਦੇ ਕੇਂਟਕੀ ਸੂਬੇ ’ਚ ਆਏ ਤੂਫ਼ਾਨ ਕਾਰਨ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸੂਬੇ ਦੇ ਗਵਰਨਰ ਐਂਡੀ ਬੇਸ਼ਿਅਰ ਨੇ ਦਿਤੀ ਹੈ। ਬੇਸ਼ਿਅਰ ਨੇ ਕਿਹਾ ਕਿ ਤੂਫ਼ਾਨ ਕਾਰਨ ਵੱਧ ਨੁਕਸਾਨ ਦਾ ਕੇਂਦਰ ਗ੍ਰੇਵਜ਼ ਕਾਉਂਟੀ ਰਿਹਾ ਹੈ, ਜਿਸ ’ਚ ਮੇਫੀਲਡ ਸ਼ਹਿਰ ਵੀ ਸ਼ਾਮਿਲ ਹੈ। ਇਸ ਤੂਫ਼ਾਨ ਨੇ ਮੇਫੀਲਡ ਨੂੰ ਓਨਾ ਹੀ ਨੁਕਸਾਨ ਕੀਤਾ ਹੈ, ਜਿੰਨਾ ਕਿਸੀ ਹੋਰ ਸ਼ਹਿਰ ਨੂੰ ਕੀਤਾ ਹੈ।
ਗਵਰਨਰ ਨੇ ਅੱਗੇ ਦਸਿਆ ਕਿ ਮੇਫੀਲਡ ਵਿਚ ਇਕ ਫੈਕਟਰੀ ਹੈ, ਜਿਸ ਦੀ ਛੱਤ ਡਿੱਗ ਗਈ ਹੈ। ਇਹ ਇਕ ਵੱਡਾ ਹਾਦਸਾ ਹੈ। ਤੂਫ਼ਾਨ ਨਾਲ ਪ੍ਰਭਾਵਿਤ ਇਮਾਰਤਾਂ ਵਿਚ ਗ੍ਰੇਵਜ਼ ਕਾਉਂਟੀ ਕੋਰਟਹਾਊਸ ਅਤੇ ਨਾਲ ਲੱਗਦੀ ਜੇਲ੍ਹ ਵੀ ਸ਼ਾਮਲ ਹੈ। ਮਿਸੂਰੀ ਵਿਚ ਸੇਂਟ ਚਾਰਲਸ ਅਤੇ ਸੇਂਟ ਲੁਈਸ ਕਾਉਂਟੀ ਦੇ ਕੁਝ ਹਿੱਸਿਆਂ ਵਿਚ 70 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੂਚਨਾ ਕੀਤੀ ਗਈ ਹੈ। ਸੇਂਟ ਚਾਰਲਸ ਕਾਉਂਟੀ ਦੇ ਘੱਟੋ-ਘੱਟ ਤਿੰਨ ਨਿਵਾਸੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਔਗਸਟਾ, ਮਿਸੂਰੀ ਦੇ ਨੇੜੇ ਖੇਤਰ ਵਿਚ ਤੂਫ਼ਾਨ ਦੁਆਰਾ ਕਈ ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ।     (ਏਜੰਸੀ)
 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement