0.2 ਡਿਗਰੀ ਹੇਠਾਂ ਡਿਗਿਆ ਪਾਰਾ, ਐਤਵਾਰ ਨੂੰ ਕਈ ਇਲਾਕਿਆਂ ’ਚ ਛਾਏ ਰਹਿਣਗੇ ਬੱਦਲ
Published : Dec 12, 2021, 12:33 am IST
Updated : Dec 12, 2021, 12:33 am IST
SHARE ARTICLE
image
image

0.2 ਡਿਗਰੀ ਹੇਠਾਂ ਡਿਗਿਆ ਪਾਰਾ, ਐਤਵਾਰ ਨੂੰ ਕਈ ਇਲਾਕਿਆਂ ’ਚ ਛਾਏ ਰਹਿਣਗੇ ਬੱਦਲ

ਚੰਡੀਗੜ੍ਹ, 11 ਦਸੰਬਰ (ਪ.ਪ.) : ਉਤਰ ਭਾਰਤ ਵਿਚ ਠੰਢ ਦੇ ਦਸਤਕ ਦਿੰਦੇ ਹੀ ਮੌਸਮ ’ਚ ਉਤਾਰ-ਚੜ੍ਹਾਅ ਦਾ ਸਿਲਸਿਲਾ ਚਲਦਾ ਹੀ ਆ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜੀ ਇਲਾਕਿਆਂ ’ਤੇ ਬਰਫ਼ਬਾਰੀ ਹੋਣ ਕਰ ਕੇ ਸਵੇਰੇ ਸ਼ਾਮ ਦੀ ਠੰਢ ਹੋ ਗਈ ਹੈ, ਪਰ ਹਾਲੇ ਧੁੱਪ ਨਿਕਲਦੇ ਰਹਿਣ ਕਾਰਨ ਦੁਪਹਿਰ ਦੇ ਸਮੇਂ ਠੰਢ ਤੋਂ ਰਾਹਤ ਮਿਲ ਜਾਂਦੀ ਹੈ।
ਗੱਲ ਪੰਜਾਬ ਦੀ ਕਰੀਏ ਤਾਂ ਇਥੇ ਹਰ ਰੋਜ਼ ਪਾਰਾ 0.2 ਡਿਗਰੀ ਸੈਲਸੀਅਸ ਦੇ ਹਿਸਾਬ ਨਾਲ ਹੇਠਾਂ ਡਿੱਗ ਰਿਹਾ ਹੈ। ਸ਼ੁਕਰਵਾਰ ਨੂੰ ਜਿੱਥੇ ਘੱਟ ਤੋਂ ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ (ਆਦਮਪੁਰ) ਅਤੇ ਵੱਧ ਤੋਂ ਵੱਧ ਤਾਪਮਾਨ 25.9 ਡਿਗਰੀ ਦਰਜ ਕੀਤਾ ਗਿਆ ਸੀ। ਉੱਥੇ ਹੀ ਸ਼ਨੀਵਾਰ ਨੂੰ ਆਦਮਪੁਰ 0.2 ਡਿਗਰੀ ਹੇਠਾਂ ਡਿੱਗ ਕੇ 4.2 ਡਿਗਰੀ ਸੈਲਸੀਅਸ ’ਤੇ ਆ ਪੁੱਜਾ। ਜਦਕਿ ਵੱਧ ਤੋਂ ਵੱਧ ਤਾਪਮਾਨ ਪਟਿਆਲਾ (24.9 ਡਿਗਰੀ ਸੈਲਸੀਅਸ) ’ਚ ਦਰਜ ਕੀਤਾ ਗਿਆ। 
ਮੌਸਮ ਵਿਭਾਗ ਦੀ ਭਵਿੱਖਵਾਣੀ ਮੁਤਾਬਕ ਐਤਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਬੱਦਲ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਪ੍ਰਗਟਾਈ। ਪਰ ਕਈ ਇਲਾਕਿਆਂ ’ਚ ਹਲਕੀ ਜਾਂ ਮੱਧਮ ਧੁੰਦ ਜ਼ਰੂਰ ਪੈ ਸਕਦੀ ਹੈ। ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਇਥੇ ਘੱਟ ਤੋਂ ਘੱਟ ਤਾਪਮਾਨ ਹਿਸਾਰ (4.7 ਡਿਗਰੀ ਸੈਲਸੀਅਸ) ’ਚ ਰੀਕਾਰਡ ਕੀਤਾ ਗਿਆ। ਜਦਕਿ ਵੱਧ ਤੋਂ ਵੱਧ ਤਾਪਮਾਨ ਰਾਜਧਾਨੀ ਚੰਡੀਗੜ੍ਹ (24.7 ਡਿਗਰੀ ਸੈਲਸੀਅਸ) ’ਚ ਦਰਜ ਕੀਤਾ ਗਿਆ।
ਕਾਬਲੇਗ਼ੌਰ ਹੈ ਕਿ ਸਮੁੰਦਰੀ ਤਲ ’ਤੇ ਪੱਛਮੀ ਦਬਾਅ ਬਣ ਰਿਹਾ ਹੈ। ਪਰ ਦਬਾਅ ਦਾ ਅਸਰ ਹਾਲੇ ਜ਼ਿਆਦਾ ਨਾ ਹੋਣ ਕਾਰਨ ਹਿਮਾਚਲ ਦੇ ਹੇਠਲੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਨਹੀਂ ਹੋਈ ਹੈ। ਮੌਸਮ ਵਿਭਾਗ ਦੇ ਮੁਤਾਬਕ ਹਿਮਾਚਲ ਦੇ ਹੇਠਲੇ ਪਹਾੜੀ ਇਲਾਕਿਆਂ ਜਿਵੇਂ ਸ਼ਿਮਲਾ ਵਿਚ ਬਰਫ਼ਬਾਰੀ ਹੋਣ ਦੇ ਨਾਲ ਹੀ ਉੱਤਰ ਭਾਰਤ ਵਿੱਚ ਠੰਢ ਅਪਣਾ ਪੂਰਾ ਜ਼ੋਰ ਵਿਖਾਏਗੀ।
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement