
ਰਮਨਪ੍ਰੀਤ ਨੇ ਵਿਆਹ ਕਰਵਾਉਣ ਲਈ ਜਨਵਰੀ ਮਹੀਨੇ ਵਿਚ ਪੰਜਾਬ ਆਉਣਾ ਸੀ।
ਕੁੱਪ ਕਲਾਂ - ਪਿੰਡ ਨਾਰੋਮਾਜਰਾ ਦੇ ਵਸਨੀਕ ਰਣਜੀਤ ਸਿੰਘ ਦੇ ਕੈਨੇਡਾ ਰਹਿੰਦੇ ਪੁੱਤਰ ਰਮਨਪ੍ਰੀਤ ਸਿੰਘ ਸੋਹੀ (26) ਦੀ ਟਰੱਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਜਗਪ੍ਰੀਤ ਸਿੰਘ ਬੱਬੂ ਨੇ ਦੱਸਿਆ ਕਿ ਰਮਨਪ੍ਰੀਤ ਸਿੰਘ ਲਗਪਗ ਅੱਠ ਸਾਲ ਪਹਿਲਾਂ ਉਚੇਰੀ ਪੜ੍ਹਾਈ ਲਈ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਉੱਥੇ ਹੀ ਉਸ ਨੇ ਪੱਕੇ ਹੋਣ ਮਗਰੋਂ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕਰ ਲਿਆ। ਬੀਤੇ ਦਿਨੀਂ ਰਮਨਪ੍ਰੀਤ ਆਪਣਾ ਟਰੱਕ ਖਾਲੀ ਕਰ ਰਿਹਾ ਸੀ। ਜਦੋਂ ਉਸ ਨੇ ਟਰੱਕ ਨੂੰ ਪਿੱਛੇ ਕੀਤਾ ਤਾਂ ਡਾਲਾ ਖੋਲ੍ਹਣ ਮੌਕੇ ਬਰੇਕ ਨਾ ਲੱਗੇ ਹੋਣ ਕਾਰਨ ਰਮਨਪ੍ਰੀਤ ਕੰਧ ਅਤੇ ਟਰੱਕ ਵਿਚਾਲੇ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਮਨਪ੍ਰੀਤ ਨੇ ਵਿਆਹ ਕਰਵਾਉਣ ਲਈ ਜਨਵਰੀ ਮਹੀਨੇ ਵਿਚ ਪੰਜਾਬ ਆਉਣਾ ਸੀ।