
ਕਈ ਸਾਲ ਇੱਧਰ-ਉੱਧਰ ਘੁੰਮਣ ਤੋਂ ਬਾਅਦ ਬਜ਼ੁਰਗ ਥੱਕ ਕੇ ਆਪਣੇ ਘਰ ਬੈਠ ਗਿਆ ਸੀ
Punjab CM - ਜੋ ਕੰਮ ਪੰਜਾਬ ਪੁਲਿਸ 6 ਸਾਲਾਂ 'ਚ ਨਹੀਂ ਕਰ ਸਕੀ, ਉਹ CM ਭਗਵੰਤ ਮਾਨ ਨੇ ਸਿਰਫ਼ 2 ਘੰਟਿਆਂ 'ਚ ਕਰ ਦਿੱਤਾ। ਮਾਮਲਾ ਚੋਰੀ ਦੀ ਬਾਈਕ ਮਾਲਕ ਨੂੰ ਵਾਪਸ ਕਰਨ ਦਾ ਹੈ। ਸਾਲ 2017 ਵਿਚ ਅਵਤਾਰ ਸਿੰਘ ਵਾਸੀ ਖਮਾਣੋਂ ਦਾ ਮੋਟਰਸਾਈਕਲ ਬੱਸੀ ਪਠਾਣਾਂ ਤੋਂ ਚੋਰੀ ਹੋ ਗਿਆ ਸੀ। ਸਾਲ 2019 ਵਿੱਚ ਇਸ ਨੂੰ ਹੁਸ਼ਿਆਰਪੁਰ ਪੁਲਿਸ ਨੇ ਬਰਾਮਦ ਕਰ ਲਿਆ ਸੀ, ਪਰ 6 ਸਾਲਾਂ ਵਿੱਚ ਵੀ ਇਹ ਬਾਈਕ ਮਾਲਕ ਤੱਕ ਨਹੀਂ ਪਹੁੰਚੀ। ਕਈ ਸਾਲ ਇੱਧਰ-ਉੱਧਰ ਘੁੰਮਣ ਤੋਂ ਬਾਅਦ ਇਹ ਬਜ਼ੁਰਗ ਥੱਕ ਕੇ ਆਪਣੇ ਘਰ ਬੈਠ ਗਿਆ।
7 ਦਸੰਬਰ ਨੂੰ ਅਚਾਨਕ ਜਦੋਂ ਸੀਐਮ ਭਗਵੰਤ ਮਾਨ ਬੱਸੀ ਪਠਾਣਾਂ ਦੀ ਅਚਨਚੇਤ ਚੈਕਿੰਗ ਲਈ ਆਏ ਤਾਂ ਉਨ੍ਹਾਂ ਦੀ ਮੁਲਾਕਾਤ ਇਸ ਬਜ਼ੁਰਗ ਨਾਲ ਹੋਈ। ਬਜ਼ੁਰਗ ਨੇ ਆਪਣੀ ਕਹਾਣੀ ਸੁਣਾਈ। 2 ਘੰਟੇ ਬਾਅਦ ਉਸ ਨੂੰ ਫੋਨ ਆਇਆ ਕਿ ਅਪਣਾ ਮੋਟਰਸਾਈਕਲ ਲੈ ਜਾਓ। ਬਾਈਕ ਮਿਲਣ 'ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁੱਖ ਮੰਤਰੀ ਦੀ ਲੋੜ ਹੈ ਜੋ ਤੁਰੰਤ ਕੰਮ ਕਰੇ। ਇੱਕ ਹੋਰ ਵਿਅਕਤੀ ਖੇਡ ਸਮਾਗਮ ਵਿੱਚ ਸਪੀਕਰ ਦੀ ਪ੍ਰਵਾਨਗੀ ਲਈ ਸ਼ਾਮ ਵੇਲੇ ਕੇਂਦਰ ਵਿਚ ਪਹੁੰਚਿਆ ਸੀ। ਜਿਸ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮਨਜ਼ੂਰੀ ਮਿਲ ਗਈ ਹੈ।
ਐਤਵਾਰ ਨੂੰ ਲੁਧਿਆਣਾ ਪਹੁੰਚੇ ਸੀਐਮ ਭਗਵੰਤ ਮਾਨ ਨੇ ਵੀ ਲਾਈਵ ਪ੍ਰਸਾਰਣ ਦੌਰਾਨ ਪੰਜਾਬ ਪੁਲਿਸ 'ਤੇ ਨਿਸ਼ਾਨਾ ਸਾਧਿਆ ਸੀ। ਉਹਨਾਂ ਨੇ ਆਪਣੀ ਪੁਰਾਣੀ ਕਾਮੇਡੀ ਸੀਡੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜਦੋਂ ਉਹਨਾਂ ਨੇ ਅਚਨਚੇਤ ਚੈਕਿੰਗ ਕੀਤੀ ਤਾਂ ਚੋਰੀ ਦੀ ਮੋਟਰਸਾਈਕਲ ਮਿਲ ਗਈ। ਮਾਨ ਨੇ ਕਿਹਾ ਕਿ ਇਸੇ ਮਕਸਦ ਨਾਲ ਉਹ ਬਿਨਾਂ ਕਿਸੇ ਜਾਣਕਾਰੀ ਦੇ ਚੈਕਿੰਗ ਕਰਨ ਆਏ ਸਨ। ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀ ਚੈਕਿੰਗ ਜਾਰੀ ਰਹੇਗੀ। ਲੋਕਾਂ ਨੂੰ ਇਨਸਾਫ਼ ਮਿਲੇਗਾ।
(For more news apart from Punjab News, stay tuned to Rozana Spokesman)