Punjab News: ਨਸ਼ਾ ਤਸਕਰਾਂ ਵਿਰੁਧ ਰਾਏਕੋਟ ਪੁਲਿਸ ਦੀ ਕਾਰਵਾਈ; 2023 ’ਚ 106 ਮੁਕੱਦਮੇ ਦਰਜ ਕਰਕੇ 152 ਵਿਅਕਤੀ ਕੀਤੇ ਕਾਬੂ
Published : Dec 12, 2023, 7:31 pm IST
Updated : Dec 12, 2023, 7:31 pm IST
SHARE ARTICLE
Raikot police action against drug traffickers
Raikot police action against drug traffickers

8 ਵਿਅਕਤੀਆਂ ਦੀ ਢਾਈ ਕਰੋੜ ਦੇ ਕਰੀਬ ਜਾਇਦਾਦ ਤੇ ਵਾਹਨ ਜ਼ਬਤ

Raikot police action against drug traffickers: ਰਾਏਕੋਟ ਸਬ-ਡਵੀਜ਼ਨ ਅਧੀਨ ਪੈਂਦੇ ਥਾਣਾ ਸਦਰ ਰਾਏਕੋਟ, ਥਾਣਾ ਸਿਟੀ ਰਾਏਕੋਟ ਅਤੇ ਥਾਣਾ ਹਠੂਰ ਦੀ ਪੁਲਿਸ ਵਲੋਂ ਐਸਐਸਪੀ ਨਵਨੀਤ ਸਿੰਘ ਬੈਂਸ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਮਨਿੰਦਰਵੀਰ ਸਿੰਘ ਐਸਪੀ ਤੇ ਡੀਐਸਪੀ ਰਾਏਕੋਟ ਰਛਪਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਨਸ਼ਿਆਂ ਵਿਰੁਧ ਵੱਡੀ ਕਾਰਵਾਈ ਕੀਤੀ ਗਈ। ਇਕ ਸਾਲ ਦੌਰਾਨ 8 ਨਸ਼ਾਂ ਤਸਕਰਾਂ ਦੀ ਢਾਈ ਕਰੋੜ ਦੇ ਕਰੀਬ ਦੀ ਜਾਇਦਾਦ ਤੇ ਵਾਹਨ ਆਦਿ ਜ਼ਬਤ ਕੀਤੇ ਗਏ।

ਇਸ ਸਬੰਧੀ ਪ੍ਰੈਸ ਕਾਨਫ਼ਰੰਸ ਦੌਰਾਨ ਡੀਐਸਪੀ ਰਾਏਕੋਟ ਰਛਪਾਲ ਸਿੰਘ ਢੀਂਡਸਾ, ਐਸਐਚਓ ਸਦਰ ਕੁਲਜਿੰਦਰ ਸਿੰਘ ਤੇ ਐਸਐਚਓ ਹਠੂਰ ਸੁਰਜੀਤ ਸਿੰਘ ਨੇ ਦਸਿਆ ਕਿ ਸਾਲ-2023 ਵਿਚ ਥਾਣਾ ਸਿਟੀ ਰਾਏਕੋਟ, ਮੁੱਖ ਅਫਸਰ ਥਾਣਾ ਸਦਰ ਰਾਏਕੋਟ ਅਤੇ ਮੁੱਖ ਅਫਸਰ ਥਾਣਾ ਹਠੂਰ ਵਲੋਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਵਿਅਕਤੀਆਂ ਵਿਰੁਧ ਵੱਡੇ ਪੱਧਰ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਗਈ। ਜਿਸ ਦੌਰਾਨ ਰਾਏਕੋਟ ਪੁਲਿਸ ਵਲੋਂ ਮੁਕੱਦਮਿਆਂ ’ਚ ਸ਼ਾਮਲ 8 ਵਿਅਕਤੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਰਾਹੀਂ ਬਣਾਈ ਜ਼ਮੀਨ/ਜਾਇਦਾਦ ਅਤੇ ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ।

ਇਸ ਕਾਰਵਾਈ ਦੌਰਾਨ ਸਬ-ਡਵੀਜ਼ਨ ਪੱਧਰ ’ਤੇ 2 ਕਰੋੜ 42 ਲੱਖ 51 ਹਜ਼ਾਰ 595 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਅਤੇ ਡੀਐਸਪੀ ਢੀਂਡਸਾ ਦੀ ਅਗਵਾਈ ਹੇਠ ਉਕਤ ਥਾਵਾਂ ’ਤੇ ਨੋਟਿਸ ਲਗਾਏ ਗਏ। ਉਨ੍ਹਾਂ ਦਸਿਆ ਕਿ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਵਿਚ ਅਜਮੇਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਫੇਰੂਰਾਈ ਦੀ 92 ਕਨਾਲਾਂ ਸਾਢੇ ਅੱਠ ਮਰਲੇ ਜਮੀਨ, ਇਕ ਟਰੈਕਟਰ, ਇਕ ਸਕਾਰਪੀਓ ਤੇ ਇਕ ਮਾਰੂਤੀ ਗ੍ਰੈਂਡ ਵਟਾਰਾ, ਸਕੂਟਰ ਤੇ ਮੋਟਰ ਸਾਈਕਲ ਸ਼ਾਮਲ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 1 ਕਰੋੜ, 30 ਲੱਖ 91 ਹਜ਼ਾਰ,625 ਰੁਪਏ, ਬਲਦੇਵ ਸਿੰਘ ਪੁੱਤਰ ਬੰਤ ਸਿੰਘ ਵਾਸੀ ਰੂਮੀ, ਦੇ ਚਾਰ ਟਰਾਲੇ, ਜਿਨ੍ਹਾਂ ਦੀ ਕੀਮਤ 92 ਲੱਖ ਰੁਪਏ ਬਣਦੀ ਹੈ, ਗੁਰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸਵੱਦੀ ਖੁਰਦ ਦਾ ਟਰੱਕ, ਕੀਮਤ 10 ਲੱਖ ਰੁਪਏ, ਰਣਜੀਤ ਕੌਰ ਵਾਸੀ ਕਿ੍ਰਸ਼ਨਾ ਨਗਰ ਅਮਲੋਹ(ਫਤਹਿਗੜ੍ਹ ਸਾਹਿਬ) ਪਾਸੋਂ 3 ਲੱਖ 82 ਹਜ਼ਾਰ 900ਰੁਪਏ ਦੀ ਗਰੱਡ ਮਨੀ ਬਰਾਮਦ ਕੀਤੀ ਸੀ, ਜਸਵੰਤ ਸਿੰਘ ਪੱਤਰ ਤਰਸੇਮ ਸਿੰਘ ਵਾਸੀ ਮਾਣੂੰਕੇ ਅਤੇ ਪ੍ਰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬੁਰਜ ਹਰੀ ਸਿੰਘ ਪਾਸੋਂ ਡੇਢ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ, ਲਾਭ ਸਿੰਘ ਪੱਤਰ ਚਰਨਜੀਤ ਸਿੰਘ ਵਾਸੀ ਜੌਹਲਾਂ ਦੀ ਪਾਸੋਂ 19 ਹਜ਼ਾਰ 500 ਰੁਪਏ ਦੀ ਡਰੱਗ ਮਨੀ ਅਤੇ ਇਕ ਮਾਰੂਤੀ ਸਵਿੱਫਟ ਕਾਰ, ਜਿਸ ਦੀ ਅੰਦਾਜ਼ਨ ਕੀਮਤ 3 ਲੱਖ 10 ਹਜ਼ਾਰ ਰੁਪਏ,ਰਾਜਵਿੰਦਰ ਸਿੰਘ ਪੁੱਤਰ ਬੂੜਾ ਸਿੰਘ ਵਾਸੀ ਅਲੀਵਾਲ ਦੀ ਐਕਟਿਵਾ ਸਕੂਰਟੀ, ਜਿਸ ਦੀ ਕੀਮਤ 65 ਹਜ਼ਾਰ ਅਤੇ ਲਖਵੀਰ ਸਿੰਘ ਪੁੱਤਰ ਮੋਤੀ ਸਿੰਘ ਵਾਸੀ ਬੱਸੀਆਂ ਦਾ ਮੋਟਰ ਸਾਈਕਲ, ਕੀਮਤ 32 ਹਜ਼ਾਰ ਰੁਪਏ ਬਣਦੀ ਹੈ, ਨੂੰ ਜ਼ਬਤ ਕੀਤਾ ਗਿਆ ਹੈ।

ਡੀਐਸਪੀ ਢੀਂਡਸਾ ਨੇ ਦਸਿਆ ਕਿ ਉਪ ਪੁਲਿਸ ਕਪਤਾਨ ਰਾਏਕੋਟ ਅਧੀਨ ਪੈਂਦੇ ਥਾਣਾ ਸਿਟੀ ਰਾਏਕੋਟ, ਥਾਣਾ ਸਦਰ ਰਾਏਕੋਟ ਤੇ ਥਾਣਾ ਹਠੂਰ ਵਿਚ ਨਸ਼ਾ ਤਸਕਰਾਂ ਵਿਰੁਧ ਐਨਡੀਪੀਐਸ ਐਕਟ ਅਧੀਨ 106 ਮੁਕੱਦਮੇ ਦਰਜ ਕਰਕੇ 152 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਪਾਸੋਂ 357.2 ਗ੍ਰਾਮ ਹੈਰੋਇਨ, 11.6 ਕਿੱਲੋ ਭੁੱਕੀ ਚੂਰਾ ਪੋਸਤ, 1 ਕੁਇੰਟਲ 83 ਕਿੱਲੋ ਭੁੱਕੀ ਚੂਰਾ ਪੋਸਤ ਦੇ ਹਰੇ ਪੌਦੇ, 39845 ਨਸ਼ੀਲੀਆਂ ਗੋਲੀਆਂ, 588 ਗਰਾਮ ਚਰਸ, 2 ਕਿੱਲੋ 305 ਗ੍ਰਾਮ ਅਫੀਮ, 51 ਗ੍ਰਾਮ ਨਸ਼ੀਲਾ ਪਾਊਡਰ ਅਤੇ ਵੱਡੀ ਮਾਤਰਾ ’ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਥੇ ਹੀ ਸਬ-ਡਵੀਜ਼ਨ ਰਾਏਕੋਟ ਇਲਾਕੇ ਵਿਚ ਵਿਕ ਰਹੀ ਬਾਹਰਲੀਆਂ ਰਾਜਾਂ ਅਤੇ ਨਜਾਇਜ ਸ਼ਰਾਬ ਵਿਰੁਧ ਵੀ ਇਸ ਸਾਲ 35 ਮੁਕੱਦਮੇ ਦਰਜ ਕਰਕੇ 11,22,750 ਐਮਐਲ ਸ਼ਰਾਬ ਤੇ 130 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ, ਜਦਕਿ ਪੁਲਿਸ ਵਲੋਂ ਐਨਡੀਪੀਐਸ ਐਕਟ ਦੇ 05 ਅਤੇ ਐਕਸਾਈਜ਼ ਐਕਟ ਦੇ 04 ਭਗੌੜੇ (ਪੀ.ਓਜ਼) ਨੂੰ ਕਾਬੂ ਕੀਤੇ ਗਏ। ਇਸ ਤੋਂ ਇਲਾਵਾ ਸਬ-ਡਵੀਜ਼ਨ ਦੇ 65 ਪਿੰਡਾਂ ਅਤੇ ਰਾਏਕੋਟ ਸ਼ਹਿਰ ਦੇ 15 ਵਾਰਡਾਂ ਵਿਚ 80 ਸੈਮੀਨਾਰ ਕਰਵਾ ਕੇ ਲੋਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਗਿਆ ਹੈ।

(For more news apart from Raikot police action against drug traffickers, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement