ਨਸ਼ੇ ਦੇ ਦਰਿਆ 'ਚੋਂ ਨਿਕਲ ਕੇ ਨੌਜਵਾਨ ਨੇ ਫੜਿਆ ਗੁਰੂ ਦਾ ਪੱਲਾ
Published : Jan 13, 2020, 5:01 pm IST
Updated : Jan 13, 2020, 5:01 pm IST
SHARE ARTICLE
File Photo
File Photo

ਇਕ ਨੈਸ਼ਨਲ ਵਾਲੀਬਾਲ ਖਿਡਾਰੀ ਨੇ ਆਪਣੀ ਜ਼ਿੰਦਗੀ ਦੇ 5 ਸਾਲ ਨਸ਼ੇ 'ਚ ਗੁਜ਼ਾਰ ਦਿੱਤੇ ਅਤੇ ਹੁਣ ਉਹ ਇਸ ਕੋਹੜ ਤੋਂ ਬਾਹਰ ਨਿਕਲ ਚੁੱਕਾ ਹੈ।

ਫਾਜ਼ਿਲਕਾ - ਨਸ਼ਾ ਇਕ ਅਜਿਹੀ ਦਲਦਲ ਹੈ, ਜਿਸ ਨੇ ਨਾ ਤਾਂ ਕਿਸੇ ਵੱਡੇ ਖਿਡਾਰੀਆਂ ਨੂੰ ਛੱਡਿਆ ਅਤੇ ਨਾ ਹੀ ਕਿਸੇ ਨੌਜਵਾਨ ਨੂੰ। ਅਜੋਕੇ ਸਮੇਂ 'ਚ ਹਰ ਸ਼ਖਸ ਨਸ਼ੇ ਦੀ ਲਪੇਟ 'ਚ ਆਇਆ ਹੋਇਆ ਹੈ। ਉਕਤ ਲੋਕਾਂ 'ਚੋਂ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਨਸ਼ੇ ਦੀ ਦਲਦਲ 'ਚੋਂ ਨਿਕਲ ਕੇ ਆਪਣੀ ਜ਼ਿੰਦਗੀ ਨੂੰ ਸੁਧਾਰ ਲਿਆ।

Sikh Uber driver racially abused, strangulated by passenger in USSikh 

ਅਜਿਹਾ ਇਕ ਮਾਮਲਾ ਅਬੋਹਰ ਹਲਕੇ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਨੈਸ਼ਨਲ ਵਾਲੀਬਾਲ ਖਿਡਾਰੀ ਨੇ ਆਪਣੀ ਜ਼ਿੰਦਗੀ ਦੇ 5 ਸਾਲ ਨਸ਼ੇ 'ਚ ਗੁਜ਼ਾਰ ਦਿੱਤੇ ਅਤੇ ਹੁਣ ਉਹ ਇਸ ਕੋਹੜ ਤੋਂ ਬਾਹਰ ਨਿਕਲ ਚੁੱਕਾ ਹੈ। ਪਿੰਡ ਭਾਗੂ ਦੇ ਰਹਿਣ ਵਾਲੇ ਸਮੁੰਦਰ ਸਿੰਘ ਨਾਮਕ ਨੌਜਵਾਨ ਨੇ ਨਸ਼ੇ ਦੇ ਕੋਹੜ ਨੂੰ ਛੱਡ ਅੰਮ੍ਰਿਤਧਾਰੀ ਸਿੱਖ ਬਣ ਕੇ ਮਿਸਾਲ ਕਾਇਮ ਕਰ ਦਿੱਤੀ ਹੈ। ਉਕਤ ਨੌਜਵਾਨ ਹੁਣ ਨੈਸ਼ਨਲ ਵਾਲੀਬਾਲ ਦਾ ਖਿਡਾਰੀ ਹੈ।

Round Turban SikhFile Photo 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮੁੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਵਾਲੀਬਾਲ ਖੇਡਣ ਦਾ ਸ਼ੌਂਕ ਸੀ। ਕੌਮੀ ਪੱਧਰ ਦੇ ਕਈ ਮੁਕਾਬਲੇ ਖੇਡ ਕੇ ਉਸ ਨੇ ਕਈ ਸੋਨੇ ਦੇ ਤਮਗੇ ਜਿੱਤੇ। ਇਕ ਸਮਾਂ ਅਜਿਹਾ ਆਇਆ, ਜਦੋਂ ਸਮੁੰਦਰ ਸਿੰਘ ਨੂੰ ਨੌਕਰੀ ਨਹੀਂ ਮਿਲੀ, ਜਿਸ ਕਾਰਨ ਉਹ ਨਸ਼ਾ ਕਰਨ ਲੱਗ ਪਿਆ। ਨਸ਼ੇ ਦੀ ਇਸ ਆਦਤ ਨੇ ਉਸ ਦੀ ਜ਼ਮੀਨ ਤੱਕ ਵਿਕਾ ਦਿੱਤੀ ਅਤੇ ਪਰਿਵਾਰ ਵਾਲਿਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 

Sikh StudentSikh

ਇਹੀ ਨਹੀਂ ਨਸ਼ੇ ਦੀ ਪੂਰਤੀ ਨਾ ਹੋਣ 'ਤੇ ਉਸ ਨੇ ਆਪਣੇ ਘਰ ਤੱਕ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਸਮੁੰਦਰ ਨੂੰ ਨਸ਼ੇ ਦੇ ਕੋਹੜ 'ਚੋਂ ਬਾਹਰ ਕੱਢਣ ਲਈ ਉਸ ਦੀ ਪਤਨੀ ਤੇ ਉਸਦੇ ਦੋਸਤ ਨੇ ਉਸਦੀ ਬਹੁਤ ਮਦਦ ਕੀਤੀ, ਜਿਸ ਸਦਕਾ ਉਹ ਅੱਜ ਮੁੜ ਤੋਂ ਆਪਣੇ ਪਰਿਵਾਰ 'ਚ ਚੰਗਾ ਵਿਚਰ ਰਿਹਾ ਹੈ। ਦੱਸ ਦਈਏ ਕਿ ਸਮੁੰਦਰ ਸਿੰਘ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਬਣ ਕੇ ਉਭਰ ਰਿਹਾ ਹੈ, ਜੋ ਨਸ਼ੇ ਨੂੰ ਛੱਡਣਾ ਤਾਂ ਚਾਹੁੰਦੇ ਨੇ ਪਰ ਛੱਡ ਨਹੀਂ ਪਾ ਰਹੇ।  

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement