9 ਕਾਰਪੋਰੇਸ਼ਨਾਂ ਤੇ 118 ਮਿਉਂਸਪਲ ਕਮੇਟੀਆਂ ’ਚ 2265 ਵਾਰਡ, ਸੱਤਾਧਾਰੀ ਕਾਂਗਰਸ ਨੇ ਉਮੀਦਵਾਰ ਚੁਣ
Published : Jan 13, 2021, 12:22 am IST
Updated : Jan 13, 2021, 12:22 am IST
SHARE ARTICLE
image
image

9 ਕਾਰਪੋਰੇਸ਼ਨਾਂ ਤੇ 118 ਮਿਉਂਸਪਲ ਕਮੇਟੀਆਂ ’ਚ 2265 ਵਾਰਡ, ਸੱਤਾਧਾਰੀ ਕਾਂਗਰਸ ਨੇ ਉਮੀਦਵਾਰ ਚੁਣਨ ਲਈ 8 ਮੈਂਬਰੀ ਕਮੇਟੀ ਬਣਾਈ

ਚੰਡੀਗੜ੍ਹ, 12 ਜਨਵਰੀ (ਜੀ ਸੀ ਭਾਰਦਵਾਜ): ਦਿੱਲੀ ਧਰਨੇ ’ਤੇ ਬੈਠੇ ਹਜ਼ਾਰਾਂ ਕਿਸਾਨਾਂ ਵਲੋਂ ਅੰਦੋਲਨ ਦੇ ਅੱਜ 48ਵੇਂ ਦਿਨਾਂ ਵਿਚ ਪਹੁੰਚਣ ਅਤੇ ਦਿਹਾਤੀ ਲੋਕਾਂ ਦੀ ਚਿੰਤਾ ਡੁੱਬਣ ਦੇ ਨਾਲ-ਨਾਲ ਸਿਆਸੀ ਦਲਾਂ ਦੇ ਵਿਸ਼ੇਸ਼ ਕਰ ਕੇ ਸੱਤਾਧਾਰੀ ਕਾਂਗਰਸ ਨੇ ਸਮੇਂ ਦੀ ਨਿਜ਼ਾਕਤ ਨੂੰ ਸਮਝਦਿਆਂ ਸੂਬੇ ਦੀਆਂ 9 ਕਾਰਪੋਰੇਸ਼ਨਾਂ ਅਤੇ 118 ਮਿਉਂਸਪਲ ਕਮੇਟੀਆਂ ਤੇ  ਕਸਬਾ ਨਗਰ ਪੰਚਾਇਤਾਂ ਦੇ ਕੁਲ 2265 ਵਾਰਡਾਂ ਵਿਚ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।
ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਕਾਰਪੋਰੇਸ਼ਨਾਂ ਦੀਆਂ ਚੋਣਾਂ ਪਹਿਲਾਂ  ਹੋ ਚੁਕੀਆਂ ਹਨ ਅਤੇ ਅਗਲੇ ਮਹੀਨੇ ਕੇਵਲ 9 ਕਾਰਪੋਰੇਸ਼ਨਾਂ ਅਬੋਹਰ, ਬਟਾਲਾ, ਬਠਿੰਡਾ, ਹੁਸ਼ਿਆਰਪੁਰ ਕਪੂਰਥਲਾ, ਮੋਗਾ, ਪਠਾਨਕੋਟ, ਫਗਵਾੜਾ ਤੇ ਮੁਹਾਲੀ ਦੀਆਂ ਹੀ ਚੋਣਾਂ ਹੋਣੀਆਂ ਹਨ। ਇਸੇ ਤਰ੍ਹਾਂ ਵਾਰਡਬੰਦੀ ਵਿਚ ਕੁੱਝ ਤਬਦੀਲੀਆਂ ਦੇ ਰੁਕਣ ਕਰ ਕੇ ਛੇ ਮਿਉਂਸਪਲ ਕਮੇਟੀਆਂ ਡੇਰਾ ਬਾਬਾ ਨਾਨਕ ਨਡਾਲਾ, ਰਾਮਪੁਰਾ ਫੂਲ, ਸੰਗਰੂਰ, ਸਨੌਰ ਤੇ ਤਰਨਤਾਰਨ ਦੀਆਂ ਚੋਣਾਂ ਵੀ ਨਹੀਂ ਹੋ ਰਹੀਆਂ ਅਤੇ ਬਾਕੀ 118 ਕਮੇਟੀਆਂ ਵਿਚ ਵੀ ਵੋਟਰ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣਗੇ। ਉਂਜ ਤਾਂ ਭਾਜਪਾ-ਅਕਾਲੀ ਦਲ ਅਤੇ ‘ਆਪ’ ਸਿਆਸੀ ਪਾਰਟੀਆਂ ਨੇ ਵੀ ਜ਼ੋਰਦਾਰ ਤਿਆਰੀ ਆਰੰਭੀ ਹੋਈ ਹੈ, ਪਰ ਸੱਤਾਧਾਰੀ ਕਾਂਗਰਸ ਨੇ ਐਤਕੀਂ ਪੰਜਾਬ ਦੇ ਇਨ੍ਹਾਂ 127 ਸ਼ਹਿਰਾਂ ਤੇ ਕਸਬਿਆਂ ਦੀਆਂ ਸਥਾਨਕ ਸਰਕਾਰਾਂ ਤੇ ਕੰਟਰੋਲ ਕਰਨ ਦਾ ਜ਼ੋਰਦਾਰ ਪ੍ਰੋਗਰਾਮ ਸ਼ੁਰੂ ਕੀਤਾ ਹੈ। 
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਕੈਬਨਿਟ ਰੈਂਕ ਦੇ ਸੱਭ ਤੋਂ ਸੀਨੀਅਰ ਤੇ ਤਜ਼ਰਬੇਕਾਰ ਕਾਂਗਰਸੀ ਨੇਤਾ ਸ. ਲਾਲ ਸਿੰਘ ਨੇ ਬਤੌਰ ਇਨ੍ਹਾਂ ਚੋਣਾਂ ਦੇ ਇੰਚਾਰਜ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 8 ਮੈਂਬਰੀ ਕਮੇਟੀ ਅਪਣੀ ਪਾਰਟੀ ਵਲੋਂ ਲਗਾਏ 130 ਦੇ ਕਰੀਬ ਨਿਗਰਾਨਾਂ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ 16 ਜਨਵਰੀ ਤਕ ਉਨ੍ਹਾਂ ਵਲੋਂ ਉਮੀਦਵਾਰਾਂ ਬਾਰੇ ਦਿਤੀ ਰੀਪੋਰਟ ਤੇ ਅਗਲੇ ਇਕ ਦੋ ਦਿਨ ਵਿਚ ਲਿਸਟਾਂ ਫ਼ਾਈਨਲ ਕਰ ਦੇਵੇਗੀ। ਲਾਲ ਸਿੰਘ ਨੇ ਦਸਿਆ ਕਿ 9-10 ਮਹੀਨੇ ਬਾਅਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਕ ਲੋਕਲ ਬਾਡੀਜ਼ ਚੋਣਾਂ, ਬਹੁਤ ਮਹੱਤਵਪੂਰਨ ਹਨ ਅਤੇ ਸੱਤਾਧਾਰੀ ਕਾਂਗਰਸ ਵਾਸਤੇ ਅਪਣੀ ਕੀਤੀ ਚੰਗੀ ਕਾਰਗੁਜ਼ਾਰੀ ਦੀ ਪਰਖ ਕਸੌਟੀ ਹੈ।  ਚੋਣ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਦੋ ਤਿੰਨ ਬੈਠਕਾਂ ਕਰ ਕੇ, ਕਮੇਟੀ ਮੈਂਬਰਾਂ ਅਵਤਾਰ ਹੈਨਰੀ, ਭਾਰਤ ਭੂਸ਼ਣ ਆਸ਼ੂ, ਡਾ. ਰਾਜ ਕੁਮਾਰ ਵੇਰਕਾ, ਡਾ. ਰਾਜ ਕੁਮਾਰ ਚੱਬੇਵਾਲ, ਮਹਿਲਾ ਕਾਂਗਰਸ ਪ੍ਰਧਾਨ ਮਮਤਾ ਦੱਤਾ, ਮਾਈ ਰੂਪ ਕੌਰ ਅਤੇ ਸੁਰਿੰਦਰ ਗੁਪਤਾ ਨਾਲ ਵਿਚਾਰ ਚਰਚਾ ਕਰ ਲਈ ਹੈ ਅਤੇ ਅਗਲੀ ਬੈਠਕ 16 ਜਾਂ 17 ਜਨਵਰੀ ਨੂੰ ਕਰ ਕੇ ਅੰਤਮ ਫ਼ੈੈਸਲਾ ਪਾਰਟੀ ਪ੍ਰਧਾਨ ਸੁਨੀਲ ਜਾਖੜ  ਦੀ ਸਲਾਹ ਨਾਲ ਕਰ ਲਿਆ ਜਾਵੇਗਾ। 
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਕਾਰਪੋਰੇਸ਼ਨਾਂ ਵਿਚ ਪਹਿਲਾਂ ਹੀ ਬਹੁਮਤ ਹੋਣ ਕਾਰਨ ਕਾਂਗਰਸ ਦੇ ਹੀ ਮੇਅਰ ਸੱਤਾ ’ਤੇ ਕਾਬਜ਼ ਹਨ। ਲਾਲ ਸਿੰਘ ਨੇ ਕਿਹਾ ਕਿ ਸੂਝਬੂਝ ਵਾਲੇ ਸੀਨੀਅਰ ਅਤੇ ਤਜ਼ਰਬੇਕਾਰ ਲਗਾਏ ਗਏ ਮੰਤਰੀ, ਵਿਧਾਇਕ, ਸਾਬਕਾ ਮੰਤਰੀ ਅਤੇ ਸੀਨੀਅਰ ਨੇਤਾਵਾਂ ਦੀ ਬਤੌਰ ਨਿਗਰਾਨ, ਹਰ ਇਕ ਸ਼ਹਿਰ ਕਸਬੇ ਵਿਚ ਸੰਭਾਵੀ ਉਮੀਦਵਾਰਾਂ ਦੀ ਹਰਮਨ ਪਿਆਰਤਾ ਅਤੇ ਕਾਰਗੁਜ਼ਾਰੀ ਬਾਰੇ ਰੀਪੋਰਟ ਦੀ ਸਟੱਡੀ ਕੀਤੀ ਜਾਵੇਗੀ। 
ਉਨ੍ਹਾਂ ਦਸਿਆ ਕਿ ਮੁਕਾਬਲੇ ਵਿਚ ਅਕਾਲੀ ਦਲ, ਬੀਜੇਪੀ ਤੇ ‘ਆਪ’ ਦੇ ਉਮੀਦਵਾਰਾਂ ਦੀ ਪੜਚੋਲ ਕਰ ਕੇ ਹੀ ਕਾਂਗਰਸ, ‘ਜਿੱਤਣ ਦੀ ਕਸੌਟੀ’ ਦੇ ਗੁਣ ਨੂੰ ਵੀ ਆਧਾਰ ਬਣਾਏਗੀ। ਇਹ ਚੋਣ ਪ੍ਰਕਿਰਿਆ ਵੀਹ ਫ਼ਰਵਰੀ ਤਕ ਪੂਰੀ ਕਰਨੀ ਹੈ ਅਤੇ ਰਾਜ ਦੇ ਚੋਣ ਕਮਿਸ਼ਨਰ ਹੀ ਆਉਂਦੇ ਦਿਨਾਂ ਵਿਚ ਤਰੀਕ ਦਾ ਐਲਾਨ ਕਰ ਕੇ ਚੋਣ ਜ਼ਾਬਤਾ ਲਾਗੂ ਕਰਨਗੇ।
 ਫੋਟੋ)


 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement