
ਭੋਂ ਪਰਖ ਮਹਿਕਮੇ ਦੇ ਮੁਲਾਜ਼ਮ ਨੇ ਸਿੰਘੂ ਬਾਰਡਰ ਉਤੇ ਕੀਤੀ ਖ਼ੁਦਕੁਸ਼ੀ
ਸਿਰਥਲਾ ਸ਼ਮਸ਼ਾਨਘਾਟ ਵਿਚ ਕਿਸਾਨ ਯੂਨੀਅਨ ਜ਼ਿੰਦਾਬਾਦ ਦੇ ਨਾਹਰਿਆਂ ਦੀ ਗੂੰਜ ਵਿਚ ਕੀਤਾ ਸਸਕਾਰ
ਪਾਇਲ, 12 ਜਨਵਰੀ (ਖੱਟੜਾ) : ਸਬ-ਡਵੀਜ਼ਨ ਪਾਇਲ ਅਧੀਨ ਪੈਂਦੇ ਪਿੰਡ ਸਿਰਥਲਾ ਦੇ ਸਰਕਾਰੀ ਮੁਲਾਜ਼ਮ ਲਾਭ ਸਿੰਘ ਪੁੱਤਰ ਸਵ: ਜੰਗੀਰ ਸਿੰਘ ਦੀ ਸਿੰਘੂ ਬਾਰਡਰ ਉਤੇ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਖ਼ੁਦਕਸ਼ੀ ਕਰਨ ਦੀ ਖ਼ਬਰ ਜਦੋਂ ਪਿੰਡ ਵਾਸੀਆਂ ਨੂੰ ਮਿਲੀ ਤਾਂ ਸਾਰੇ ਪਿੰਡ ਵਿਚ ਮਾਤਮ ਛਾ ਗਿਆ, ਜੋ ਦਫ਼ਤਰ ਖੇਤੀਬਾੜੀ ਭੂਮੀ ਪਰਖ ਪ੍ਰਯੋਗਸ਼ਾਲਾ ਸਮਰਾਲਾ ਵਿਖੇ ਬਤÏਰ ਸੇਵਾਦਾਰ(ਪੀਅਨ) ਸਰਕਾਰੀ ਨÏਕਰੀ ਕਰਦਾ ਸੀ, ਜਿਸ ਦਾ ਦੇਰ ਸ਼ਾਮ ਪਿੰਡ ਸਿਰਥਲਾ ਦੀ ਸਮਸ਼ਾਨਘਾਟ ਵਿਚ ਕਿਸਾਨ ਯੂਨੀਅਨ ਜ਼ਿੰਦਾਬਾਦ ਦੇ ਨਾਹਰਿਆਂ ਦੀ ਗੂੰਜ ਵਿਚ ਅੰਤਮ ਸਸਕਾਰ ਕੀਤਾ ਗਿਆ¢
ਪਿੰਡ ਵਾਸੀਆਂ ਕੋਲੋ ਮਿਲੇ ਖ਼ੁਦਕਸ਼ੀ ਨੋਟ ਮੁਤਾਬਕ ਸ਼ਹੀਦ ਲਾਭ ਸਿੰਘ ਨੇ ਖ਼ੁਦਕਸ਼ੀ ਕਰਨ ਤੋਂ ਪਹਿਲਾ ਖ਼ੁਦਕਸ਼ੀ ਨੋਟ ਵਿਚ ਲਿਖਿਆ ਹੈ ਕਿ ਮੈਂ ਬਹੁਤ ਹੀ ਪ੍ਰੇਸ਼ਾਨ ਹਾਂ ਕਿ ਕਿਸਾਨ ਠੰਡ ਵਿਚ ਬੈਠੇ ਹਨ¢ ਪਰ ਮੋਦੀ ਸਰਕਾਰ ਕਿਸਾਨ ਵਿਰੋਧੀ ਪਾਸ ਕੀਤੇ ਬਿਲਾਂ ਨੂੰ ਵਾਪਸ ਨਹੀ ਲੈ ਰਹੀ¢ ਉਹ ਇਸ ਗੱਲ ਤੋਂ ਵੀ ਚਿੰਤਤ ਹੈ ਕਿ ਜਦੋਂ ਜ਼ਮੀਨ ਅਤੇ ਕਿਸਾਨੀ ਹੀ ਨਹੀ ਰਹੇਗੀ ਤਾਂ ਸਾਡਾ ਮਹਿਕਮਾ ਖੇਤੀਬਾੜ੍ਹੀ ਵੀ ਨਹੀਂ ਰਹੇਗਾ¢ ਉਨ੍ਹਾਂ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੰਤਰੀਆਂ ਨੂੰ ਸੁਮੱਤ ਬਖ਼ਸ਼ੇ ਤਾਂ ਕਿ ਮੋਦੀ ਸਰਕਾਰ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਲੈ ਲਵੇ¢ ਉਨ੍ਹਾਂ ਜੈ ਜਵਾਨ ਜੈ ਕਿਸਾਨ ਅਤੇ ਮੁਲਾਜ਼ਮ, ਮਜ਼ਦੂਰ ਕਿਸਾਨ ਯੂਨੀਅਨ ਜ਼ਿੰਦਾਬਾਦ ਦੇ ਨਾਹਰੇ ਲਿਖਦਿਆਂ ਲਿਖਿਆ ਹੈ ਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਤੇ ਬੈਠੇ ਮੇਰੇ ਕਿਸਾਨ ਵੀਰ ਡਟੇ ਰਹਿਣ ਤੁਹਾਡੀ ਜਿੱਤ ਇਕ ਦਿਨ ਜ਼ਰੂਰ ਹੋਵੇਗੀ | ਇਸ ਮÏਕੇ ਅਧਿਆਪਕ ਮੰਚ ਸਿਰਥਲਾ ਵਲੋਂ ਸ਼ਹੀਦ ਮੁਲਾਜ਼ਮ ਦੇ ਪਰਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ¢ ਮਾ. ਕੁਲਵਿੰਦਰ ਸਿੰਘ ਸਿਰਥਲਾ ਨੇ ਦਸਿਆ ਕਿ ਸਵ: ਲਾਭ ਸਿੰਘ 11 ਜਨਵਰੀ ਨੂੰ ਹੀ ਸਵੇਰੇ ਘਰੋਂ ਦਿੱਲੀ ਸਿੰਘੂ ਬਾਰਡਰ ਉਤੇ ਗਿਆ ਸੀ ਜਿਸ ਨੇ ਦਿੱਲੀ ਪਹੁੰਚ ਕੇ ਸਟੇਜ਼ ਦੇ ਲਾਗੇ ਹੀ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ ਜੋ ਹਸਪਤਾਲ ਜਾ ਕੇ ਦਮ ਤੋੜ ਗਿਆ¢
ਸਵ: ਮੁਲਾਜ਼ਮ ਅਪਣੇ ਪਿੱਛੇ ਦੋ ਪੁੱਤਰ, ਦੋ ਪੁੱਤਰੀਆਂ ਅਤੇ ਪਤਨੀ ਛੱਡ ਗਏ ਹਨ¢ ਇਸ ਮÏਕੇ ਪਿੰਡ ਵਾਸੀਆਂ, ਕਿਸਾਨ ਜਥੇਬੰਦੀਆਂ, ਮੁਲਾਜ਼ਮ ਵਰਗ ਵੀ ਹਾਜ਼ਰ ਸੀ¢ ਬੀਕੇਯੂ ਏਕਤਾ ਉਗਰਾਹਾਂ ਦੇ ਬਲਵੰਤ ਸਿੰਘ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸ਼ਹੀਦ ਮੁਲਾਜ਼ਮ ਦੇ ਪਰਵਾਰਕ ਮੈਂਬਰ ਨੂੰ ਸਰਕਾਰੀ ਨÏਕਰੀ ਅਤੇ ਬਣਦਾ ਮੁਆਵਜ਼ਾ ਦਿਤਾ ਜਾਵੇ¢
ਫੋਟੋ ਕੈਪਸ਼ਨ ਖੰਨਾ 12 ਜਨਵਰੀ ਏਐਸਖੰਨਾ01
ਫਾਇਲ ਫੋਟੋ-ਮੁਲਾਜ਼ਮ ਸਵ: ਲਾਭ ਸਿੰਘ