
ਰਾਜਨੀਤਕ ਵੰਸ਼ਵਾਦ ਲੋਕਤੰਤਰ ਦਾ ਸੱਭ ਤੋਂ ਵੱਡਾ ਦੁਸ਼ਮਣ, ਇਸ ਨੂੰ ਜੜ੍ਹੋਂ ਪੁੱਟਣਾ ਹੈ : ਮੋਦੀ
ਨਵੀਂ ਦਿੱਲੀ, 12 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਜਨੀਤਕ ਵੰਸ਼ਵਾਦ ਨੂੰ ਲੋਕਤੰਤਰ ਦਾ 'ਸੱਭ ਤੋਂ ਵੱਡਾ ਦੁਸ਼ਮਣ' ਕਰਾਰ ਦਿਤਾ ਅਤੇ ਇਸ ਨੂੰ ਜੜ੍ਹ ਤੋਂ ਪੁੱਟ ਕੇ ਸੱੁਟਣ ਲਈ ਕਿਹਾ | ਨਾਲ ਹੀ ਇਹ ਦਾਅਵਾ ਕੀਤਾ ਹੁਣ ਸਿਰਫ਼ 'ਸਰਨੇਮ' ਦੇ ਸਹਾਰੇ ਚੋਣ ਜਿੱਤਣ ਵਾਲਿਆਂ ਦੇ ਦਿਨ ਲੰਘ ਗਏ ਹਨ | ਵੀਡੀਉ ਕਾਨਫਰੰਸ ਰਾਹੀਂ ਦੂਜੇ ਰਾਸ਼ਟਰੀ ਯੂਵਾ ਸੰਸਦ ਮਹੋਤਸਵ ਦੇ ਸਮਾਪਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੁੋਏ ਉਨ੍ਹਾਂ ਨੇ ਰਾਜਨੀਤੀ ਨੂੰ ''ਸਾਰਥਕ ਤਬਦੀਲੀ'' ਦਾ ''ਸ਼ਕਤੀਸ਼ਾਲੀ ਜ਼ਰੀਆ' ਦਸਦੇ ਹੋਏ ਕਿ ਜਦੋਂ ਤਕ ਦੇਸ਼ ਦਾ ਆਮ ਯੁਵਾ ਰਾਜਨੀਤੀ 'ਚ ਨਹੀਂ ਆਏਗਾ, ''ਵੰਸ਼ਵਾਦ ਦਾ ਜ਼ਹਿਰ'' ਇਸੇ ਤਰ੍ਹਾਂ ਲੋਕਤੰਤਰ ਨੂੰ ਕਮਜ਼ੋਰ ਕਰਦਾ ਰਹੇਗਾ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਨਵੀਂ ਬੁਲੰਦੀਆਂ 'ਤੇ ਲੈ ਜਾਣ ਦਾ ਕੰਮ ਅਤੇ ਉਸ ਨੂੰ ਆਤਮ ਨਿਰਭਰ ਬਣਾਉਣ ਦਾ ਕੰਮ ਦੇਸ਼ ਦੇ ਯੂਥ ਦੇ ਮੌਢਿਆਂ 'ਤੇ ਹੈ | ਪਿਛਲੇ ਕਈ ਸਾਲਾਂ 'ਚ ਦੇਸ਼ ਦੀ ਰਾਜਨੀਤੀ 'ਚ ਆਈਆਂ ਤਬਦੀਲੀਆਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ 'ਤੇ ਜੰਮ ਕੇ ਨਿਸ਼ਾਨਾ ਸਾਧਿਆ ਅਤੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਭਿ੍ਸ਼ਟਾਚਾਰ ਜਿਨ੍ਹਾਂ ਦੀ ਵਿਰਾਸਤ ਸੀ, ਉਨ੍ਹਾਂ ਦਾ ਭਿ੍ਸ਼ਟਾਚਾਰ ਹੀ ਅੱਜ ਉਨ੍ਹਾਂ 'ਤੇ ਬੋਝ ਬਣ ਗਿਆ ਹੈ |
ਉਨ੍ਹਾਂ ਕਿਹਾ, ''ਇਹ ਦੇਸ਼ ਦੇ ਆਮ ਨਾਗਰਿਕ ਦੀ ਜਾਗਰੁਕਤਾ ਦੀ ਤਾਕਤ ਹੈ ਕਿ ਉਹ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਇਸ ਤੋਂ ਉਬਰ ਨਹੀਂ ਪਾ ਰਹੇ ਹਨ | ਦੇਸ਼ ਇਮਾਨਦਾਰਾਂ ਨੂੰ ਪਿਆਰ ਦੇ ਰਿਹਾ ਹੈ |''
ਮੋਦੀ ਨੇ ਕਿਹਾ ਕਿ ਇਸ ਦੇ ਬਾਵਜੂਦ ਕੁੱਝ ਤਬਦੀਲੀਆਂ ਹਾਲੇ ਵੀ ਬਾਕੀ ਹਨ ਅਤੇ ਇਨ੍ਹਾਂ ਤਬਦੀਲੀਆਂ ਲਈ ਦੇਸ਼ ਦੇ ਯੁਵਾ ਨੂੰ ਅੱਗੇ ਆਉਣਾ ਹੋਵੇਗਾ | ਉਨ੍ਹਾਂ ਕਿਹਾ, ''ਲੋਕਤੰਤਰ ਦਾ ਇਕ ਸੱਭ ਤੋਂ ਵੱਡਾ ਦੁਸ਼ਮਣ ਪੈਦਾ ਹੋ ਰਿਹਾ ਹੈ ਅਤੇ ਉਹ ਹੈ ਰਾਜਨੀਤਕ ਵੰਸ਼ਵਾਦ | ਰਾਜਨੀਤਕ ਵੰਸ਼ਵਾਦ ਦੇਸ਼ ਦੇ ਸਾਹਮਣੇ ਅਜਿਹੀ ਹੀ ਚੋਣੌਤੀ ਹੈ, ਜਿਸ ਨੂੰ ਜੜੋਂ ਪੁੱਟਣਾ ਹੈ | ਇਹ ਗੱਲ ਸਹੀ ਹੈ imageਕਿ ਹੁਣ ਸਿਰਫ਼ 'ਸਰਨੇਮ' ਦੇ ਸਹਾਰੇ ਚੋਣ ਜਿੱਤਣ ਵਾਲਿਆਂ ਦੇ ਦਿਨ ਲੰਘ ਗਏ ਹਨ | ਪਰ ਰਾਜਨੀਤੀ 'ਚ ਵੰਸ਼ਵਾਦ ਦਾ ਇਹ ਰੋਗ ਹਾਲੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ |'' ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ 'ਚ ਹਾਲੇ ਵੀ ਅਹਿਜੇ ਲੋਕ ਹੈ ਜਿਨ੍ਹਾਂ ਦੀ ਸੋਚ, ਉਦੇਸ਼ ਸੱਭ ਕੁੱਝ ਅਪਣੇ ਪ੍ਰਵਾਰ ਦੀ ਰਾਜਨੀਤੀ ਅਤੇ ਰਾਜਨੀਤੀ 'ਚ ਅਪਣੇ ਪ੍ਰਵਾਰ ਨੂੰ ਬਚਾਉਣ ਦਾ ਹੀ ਹੈ | ਉਨ੍ਹਾਂ ਕਿਹਾ ਕਿ ਰਾਜਨੀਤਕ ਵੰਸ਼ਵਾਦ ਲੋਕਤੰਤਰ 'ਚ ਇਕ ''ਨਵੇਂ ਰੂਪ ਦੀ ਤਾਨਾਸ਼ਾਹੀ'' ਨਾਲ ਹੀ ਦੇਸ਼ 'ਤੇ ਅਸਮਰਥਾ ਦਾ ਬੋਝ ਵੀ ਵਧਾ ਦਿੰਦੀ ਹੈ | (ਪੀਟੀਆਈ)