
ਭਗਵੰਤ ਮਾਨ ਨੇ 14 ਨਗਰ ਸੁਧਾਰ ਟਰੱਸਟਾਂ ਅਤੇ 3 ਬੋਰਡ ਤੇ ਨਿਗਮਾਂ ਦੇ ਨਵੇਂ ਚੇਅਰਮੈਨ ਲਗਾਏ
ਚੰਡੀਗੜ੍ਹ ਦੇ ਆਗੂ ਪ੍ਰਦੀਪ ਛਾਬੜਾ ਨੂੰ ਦਿਤੀ ਵੱਡੇ ਉਦਯੋਗਾਂ ਬਾਰੇ ਬੋਰਡ ਦੀ ਚੇਅਰਮੈਨੀ
ਚੰਡੀਗੜ੍ਹ, 12 ਜਨਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਰਡ, ਨਿਗਮ ਅਤੇ ਟਰੱਸਟਾਂ ਵਿਚ ਨਿਯੁਕਤੀਆਂ ਦਾ ਸਿਲਸਿਲਾ ਜਾਰੀ ਰਖਦੇ ਹੋਏ ਅੱਜ ਉਦਯੋਗ ਨਾਲ ਸਬੰਧਤ 3 ਬੋਰਡ ਤੇ ਨਿਗਮ ਅਤੇ 14 ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਲਾਏ ਹਨ |
ਜ਼ਿਕਰਯੋਗ ਹੈ ਕਿ ਇਨ੍ਹਾਂ ਨਿਯੁਕਤੀਆਂ ਵਿਚ ਚੰਡੀਗੜ੍ਹ ਨਾਲ ਸਬੰਧਤ ਇਕ ਪ੍ਰਮੁੱਖ 'ਆਪ' ਆਗੂ ਪ੍ਰਦੀਪ ਛਾਬੜਾ ਨੂੰ ਵੀ ਪੰਜਾਬ ਦੇ ਵੱਡੇ ਉਦਯੋਗਾਂ ਬਾਰੇ ਬੋਰਡ ਦਾ ਚੇਅਰਮੈਨ ਲਾਇਆ ਹੈ | 'ਆਪ' ਪੰਜਾਬ ਦੇ ਬੁਲਾਰੇ ਨੀਲ ਗਰਗ ਨੂੰ ਦਰਮਿਆਨੇ ਉਦਯੋਗਾਂ ਬਾਰੇ ਬੋਰਡ ਦਾ ਚੇਅਰਮੈਨ ਅਤੇ ਇਕ ਹੋਰ ਪ੍ਰਮੁੱਖ ਆਗੂ ਜਸਵੀਰ ਕੁਦਨੀ ਨੂੰ ਉਦਯੋਗਾਂ ਬਾਰੇ ਸੂਬਾ ਪਧਰੀ ਨਿਗਮ ਦਾ ਚੇਅਰਮੈਨ ਲਾਇਆ ਹੈ | 14 ਨਗਰ ਸੁਧਾਰ ਟਰੱਸਟਾਂ ਦੀਆਂ ਨਿਯੁਕਤੀਆਂ ਵਿਚ ਅਸ਼ੋਕ ਤਲਵਾੜ ਨੂੰ ਅੰਮਿ੍ਤਸਰ, ਸਤਨਾਮ ਜਲਵਾਹਾ ਨੂੰ ਨਵਾਂਸ਼ਹਿਰ, ਸੁਰਿੰਦਰਪਾਲ ਸ਼ਰਮਾ ਨੂੰ ਨਾਭਾ, ਜਤਿੰਦਰ ਭੱਲਾ ਨੂੰ ਬਠਿੰਡਾ, ਰਾਜੀਵ ਸ਼ਰਮਾ ਨੂੰ ਗੁਰਦਾਸਪੁਰ, ਹਰਪ੍ਰੀਤ ਸਿੰਘ ਨੂੰ ਸੰਗਰੂਰ, ਕਸ਼ਮੀਰ ਸਿੰਘ ਮੱਲੀ ਨੂੰ ਫਗਵਾੜਾ, ਗੁਰਪਾਲ ਸਿੰਘ ਨੂੰ ਕਪੂਰਥਲਾ, ਰਾਮ ਤੀਰਥ ਮੰਨਾ ਨੂੰ ਬਰਨਾਲਾ, ਗੁਰਤੇਜ ਖੋਸਾ ਨੂੰ ਫ਼ਰੀਦਕੋਟ, ਵਰੁਨ ਕੁਮਾਰ ਨੂੰ ਤਰਨਤਾਰਨ, ਨਰੇਸ਼ ਗੋਇਲ ਨੂੰ ਬਟਾਲਾ, ਮਹਿੰਦਰ ਕਚੂਰਾ ਨੂੰ ਫ਼ਾਜ਼ਿਲਕਾ ਅਤੇ ਲੱਕੀ ਰੰਧਾਵਾ ਨੂੰ ਸੁਲਤਾਨਪੁਰ ਲੋਧੀ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਲਾਇਆ ਗਿਆ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨ ਲਈ ਕਿਹਾ ਹੈ |