
Lohri 2024: ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਮੁਕਤ ਹੋ ਕੇ ਲੋਕ ਲੋਹੜੀ ਮਨਾ ਰਹੇ ਹਨ।
Happy Lohri 2024 Sepcial Article in Punjabi: ਪੰਜਾਬ ਵਿਚ ਅੱਜ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰੂਨਗਰ ਅੰਮ੍ਰਿਤਸਰ ਵਿੱਚ ਲੋਹੜੀ ਮੌਕੇ ਪਤੰਗ ਮੁਕਾਬਲੇ ਕਰਵਾਏ ਜਾ ਰਹੇ ਹਨ। ਕੜਾਕੇ ਦੀ ਠੰਢ ਦੇ ਬਾਵਜੂਦ ਲੋਕ ਪਤੰਗ ਉਡਾ ਰਹੇ ਹਨ।
ਇਹ ਵੀ ਪੜ੍ਹੋ: Punjab Weather Update: ਚੰਡੀਗੜ੍ਹ ਸਮੇਤ ਪੰਜਾਬ ’ਚ ਪੈ ਰਹੀ ਹੱਡ ਚੀਰਵੀਂ ਠੰਢ ਨੇ ਲੋਕਾਂ ਦਾ ਕੀਤਾ ਬੁਰਾ ਹਾਲ
ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਮੁਕਤ ਹੋ ਕੇ ਲੋਕ ਲੋਹੜੀ ਮਨਾ ਰਹੇ ਹਨ। ਪੰਜਾਬ ਵਿਚ ਇਸ ਤਿਉਹਾਰ 'ਤੇ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ। ਸੁੰਦਰ ਮੁੰਦਰੀਏ ਹੋਏ..ਦੁੱਲਾ ਭੱਟੀ ਵਾਲਾ.. ਗੀਤ ਗਾ ਕੇ ਲੋਹੜੀ ਦਾ ਪ੍ਰੋਗਰਾਮ ਹੋਰ ਵੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Jalandhar News : ਜਲੰਧਰ 'ਚ ਵੱਡੀ ਵਾਰਦਾਤ, ਲੋਹੜੀ ਵਾਲੇ ਦਿਨ ਵਿਅਕਤੀ ਦਾ ਕਤਲ
ਇਸ ਦਿਨ ਅੰਮ੍ਰਿਤਸਰ ਵਿੱਚ ਨੌਜਵਾਨ ਪਤੰਗ ਉਡਾਉਂਦੇ ਹਨ। ਸੂਬੇ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਬਸੰਤ ਪੰਚਮੀ 'ਤੇ ਪਤੰਗ ਉਡਾਏ ਜਾਂਦੇ ਹਨ। ਅੰਮ੍ਰਿਤਸਰ ਵਿਚ ਲੋਹੜੀ ਮੌਕੇ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ।
ਲੋਹੜੀ ਮੌਕੇ ਹਜ਼ਾਰਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ ਦੇ ਦਰਸ਼ਨਾਂ ਅਤੇ ਇਸ਼ਨਾਨ ਕਰਨ ਲਈ ਪਹੁੰਚੇ। ਇਸ ਦਿਨ ਲੋਕ ਵੱਡੇ ਪੱਧਰ 'ਤੇ ਦਾਨ-ਪੁੰਨ ਵੀ ਕਰਦੇ ਹਨ ਅਤੇ ਆਪਣੇ ਬੱਚਿਆਂ ਦੀ ਲੰਬੀ ਉਮਰ ਅਤੇ ਤਰੱਕੀ ਦੀ ਅਰਦਾਸ ਵੀ ਕਰਦੇ ਹਨ।