ਲੋਹੜੀ ਮੌਕੇ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ

By : JUJHAR

Published : Jan 13, 2025, 1:52 pm IST
Updated : Jan 13, 2025, 1:52 pm IST
SHARE ARTICLE
Balkaur Singh shared an emotional post on the occasion of Lohri
Balkaur Singh shared an emotional post on the occasion of Lohri

ਕਿਹਾ, ਸ਼ੁਭਦੀਪ ਜਵਾਨੀਆਂ ਮਾਣ ਪੁੱਤਰਾ, ਤੇਰੇ ਨਵੇਂ ਰੂਪ ਨੂੰ ਪਹਿਲੀ ਲੋਹੜੀ ਮੁਬਾਰਕ

ਲੋਹੜੀ ਦਾ ਤਿਉਹਾਰ ਅੱਜ ਪੰਜਾਬ ’ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕ ਇਸ ਤਿਉਹਾਰ ਨੂੰ ਬੜੀ ਖ਼ੁਸ਼ੀ ਤੇ ਸ਼ਰਧਾ ਨਾਲ ਮਨਾਉਂਦੇ ਹਨ। ਇਹ ਤਿਉਹਾਰ ਖ਼ੁਸ਼ਹਾਲੀ, ਸੁੱਖ ਤੇ ਆਉਣ ਵਾਲੇ ਚੰਗੇ ਦਿਨ ਲੈਕ ਕੈ ਆਉਂਦਾ ਹੈ। ਲੋਹੜੀ ਦਾ ਤਿਉਹਾਰ ਪੰਜਾਬ ਦੇ ਨਾਲ ਹਰਿਆਣਾ ਤੇ ਦਿੱਲੀ ’ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। 

PhotoPhoto

ਬਲਕੌਰ ਸਿੰਘ ਨੇ ਛੋਟੇ ਸਿੱਧੂ ਦੀ ਪਹਿਲੀ ਲੋਹੜੀ ’ਤੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਚ ਭਾਵੁਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਲਿਖਿਆ, ‘ਜਦੋਂ ਤੂੰ ਗਿਆ ਸੀ, ਮੈਂ ਕੇਰਾ ਤਾਂ ਹਾਰ ਗਿਆ ਸੀ ਸ਼ੇਰਾ, ਤੈਨੂੰ ਚੁੱਪ ਚਾਪ ਪਿਆ ਦੇਖ ਮੇਰੀ ਦੁਨੀਆ ਉਜੜੀ ਸੀ ਤੇ ਮੈਂ ਜਮਾ ਗੋਡਿਆਂ ਭਾਰ ਬਹਿ ਗਿਆ ਸੀ, ਫੇਰ ਸਤਿਗੁਰ ਦੀ ਕਚਹਿਰੀ ’ਚ ਤੇਰੀ ਮੇਰੀ ਪੱਕੀ ਯਾਰੀ ਤੇ ਬੇਅੰਤ ਪਿਆਰ ਦੀ ਜਦੋਂ ਪੇਸ਼ੀ ਪਈ ਤੇ ਉਨ੍ਹਾਂ ਨੇੜੇ ਹੋ ਤੇਰੇ ਮੇਰੇ ਰਿਸ਼ਤੇ ਦੇ ਕਿੱਸੇ ਨੂੰ ਸੁਣਿਆ ਤੇ ਮੇਰੀ ਬੇਰੰਗ ਜ਼ਿੰਦਗੀ ’ਚ ਫਿਰ ਤੋਂ ਰੰਗ ਭਰਨ ਆਈ ਤੈਨੂੰ, ਮੈਨੂੰ ਮੋੜਨ ਦਾ ਹੁਕਮ ਕੁਦਰਤ ਨੂੰ ਲਾਇਆ ਤੇ ਪੁੱਤ ਤੂੰ ਹਮੇਸ਼ਾ ਵਾਂਗ ਮੇਰਾ ਮਾਣ ਵਧਾਇਆ ਤੇ ਮੇਰੇ ਕੋਲ ਮੁੜ ਆਇਆ।

ਪੁੱਤ ਮੈਂ ਹੁਣ ਵੀ ਤੇਰੇ ਨਿੱਕੇ ਜਿਹੇ ਸੋਹਣੇ ਚਿਹਰੇ ’ਚੋਂ ਤੇਰੇ ਵੱਡੇ ਰੂਪ ਨੂੰ ਦੇਖਦਾ ਹਾਂ ਤੇ ਸੱਚ ਜਾਣੀ ਤੈਨੂੰ ਉਹੀ ਬਣਦਾ ਦੇਖਣਾ ਚਾਹੁੰਦਾ ਹਾਂ, ਜਵਾਨੀਆਂ ਮਾਣ ਪੁੱਤਰਾ, ਤੇਰੇ ਨਵੇਂ ਰੂਪ ਨੂੰ ਪਹਿਲੀ ਲੋਹੜੀ ਮੁਬਾਰਕ, ਮੇਰਾ ਬੱਬਰ ਸ਼ੇਰ।’’ ਅੱਜ ਸਿੱਧੂ ਮੂਸੇਵਾਲਾ ਦੀ ਹਵੇਲੀ ’ਚ ਵੀ ਇਸ ਤਿਉਹਾਰ ਨੂੰ ਖ਼ੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੂਸੇਵਾਲਾ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਭੰਗੜੇ ਪਾਏ ਜਾ ਰਹੇ ਹਨ। ਦਰਅਸਲ, ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਛੋਟੇ ਪੁੱਤਰ ਸ਼ੁਭਦੀਪ ਦੀ ਪਹਿਲੀ ਲੋਹੜੀ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਘਰ ਰੌਣਕਾ ਲੱਗੀਆਂ ਹੋਈਆਂ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement