ਗਾਵਾਂ ਅਤੇ ਬਲਦਾਂ ਦੀ ਤਸਕਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ
Published : Jan 13, 2025, 8:29 pm IST
Updated : Jan 13, 2025, 8:29 pm IST
SHARE ARTICLE
Police arrest three accused involved in smuggling cows and bulls
Police arrest three accused involved in smuggling cows and bulls

ਪੁਲਿਸ ਨੇ ਜਨਵਰਾਂ ਦੀ ਤਸਕਰੀ ਕਰਨ ਵਾਲਿਆ ਉੱਤੇ ਲਿਆ ਵੱਡਾ ਐਕਸ਼ਨ

ਲੁਧਿਆਣਾ: ਲੁਧਿਆਣਾ ਦੇ ਮਾਛੀਵਾੜਾ ਵਿਖੇ ਪੁਲਿਸ ਵੱਲੋਂ ਜਾਨਵਰਾਂ ਦੀ ਤਸਕਰੀ ਕਰਨ ਵਾਲਿਆ ਉੱਤੇ ਵੱਡਾ ਐਕਸ਼ਨ ਲਿਆ ਹੈ। ਪੰਜਾਬ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਰੋਬਿਨ ਮਸੀਹ ਪਿੰਡ ਮੱਲੀਆਂ, ਗੁਰਦਾਸਪੁਰ, ਧੰਨਪਤੀ ਵਾਸੀ ਪਿੰਡ ਦਿਓਵਾਲ ਗੁਰਦਾਸਪੁਰ ਅਤੇ ਪਰਵਿੰਦਰ ਕੁਮਾਰ ਵਾਸੀ ਸਮਾਣਾ ਪਟਿਆਲਾ ਆਦਿ।

ਗਾਊ ਰੱਖਿਆ ਦਲ ਦੇ ਪ੍ਰਧਾਨ ਨਿਕਸ਼ਨ ਕੁਮਾਰ ਨੇ ਕਿਹਾ ਹੈ ਕਿ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਸਨ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਨੂੰ ਦੱਸਿਆ ਸੀ ਕਿ ਪਿਛਲੇ 4-5 ਦਿਨ ਤੋਂ ਕੁਝ ਗੱਡੀਆਂ ਵਾਲੇ ਪਵਾਤ ਪੁਲ ਕੋਲ ਬਣੇ ਸ਼ੈੱਡ ਵਿਚ ਬੈਠੇ ਹਨ ਜਿਨ੍ਹਾਂ ਨੇ ਬਾਹਰ ਬਲਦ ਤੇ ਗਊ ਬੰਨ੍ਹੇ ਹੋਏ ਹਨ। ਬਿਆਨਕਰਤਾ ਅਨੁਸਾਰ ਇਹ ਵਿਅਕਤੀ ਬਲਦ ਤੇ ਗਊਆਂ ਦੀ ਤਸਕਰੀ ਕਰਦੇ ਹਨ। ਅੱਜ ਅੱਧੀ ਰਾਤ ਜਦੋਂ ਉਹ ਆਪਣੇ ਸਾਥੀਆਂ ਸਮੇਤ ਪਵਾਤ ਪੁਲ ’ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਇੱਕ ਪਿਕਅੱਪ ਜੀਪ ਵਿਚ 2 ਵਿਅਕਤੀ ਬਲਦਾਂ ਨੂੰ ਲੱਦ ਰਹੇ ਸਨ ਜਦਕਿ 20 ਤੋਂ ਵੱਧ ਬਲਦ ਤੇ ਗਊਆਂ ਆਸਪਾਸ ਖੜੇ ਸਨ। ਜਦੋਂ ਉਨ੍ਹਾਂ ਨੂੰ ਗੱਡੀ ਵਿਚ ਬਲਦ ਭਰਨ ਬਾਰੇ ਪੁੱਛਿਆ ਤਾਂ ਗੱਡੀ ਦੇ ਡਰਾਇਵਰ ਨੇ ਆਪਣਾ ਨਾਮ ਰੋਬਿਨ ਮਸੀਹ ਜਦਕਿ ਬਾਕੀਆਂ ਨੇ ਆਪਣਾ ਨਾਮ ਧੰਨਪਤੀ ਤੇ ਪਰਵਿੰਦਰ ਕੁਮਾਰ ਦੱਸਿਆ।

ਸੂਚਨਾ ਮਿਲਦੇ ਹੀ ਥਾਣਾ ਮੁਖੀ ਪਵਿੱਤਰ ਸਿੰਘ, ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਘੁੰਮਣ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਨੇ ਇਹ ਗਊਆਂ ਤੇ ਬਲਦ ਤਸਕਰੀ ਕਰ ਬੁੱਚੜਖਾਨੇ ਲਿਜਾਣ ਵਾਲੇ ਤਿੰਨੋ ਤਸਕਰਾਂ ਨੂੰ ਕਾਬੂ ਕਰ ਉਨ੍ਹਾਂ ਦੀ ਗੱਡੀ ਵੀ ਆਪਣੇ ਕਬਜੇ ’ਚ ਲੈ ਲਈ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਗਊ ਤੇ ਬਲਦ ਉਨ੍ਹਾਂ ਕਿੱਥੇ ਲਿਜਾ ਕੇ ਵੇਚਣੇ ਸਨ ਅਤੇ ਇਸ ਮਾਮਲੇ ਵਿਚ ਹੋਰ ਵੀ ਕੋਈ ਇਨ੍ਹਾਂ ਦਾ ਸਾਥ ਦੇ ਰਿਹਾ ਹੈ ਜਾਂ ਨਹੀਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement