
ਅੰਦਰੂਨੀ ਸੂਤਰਾਂ ਨੇ ਇਹ ਵੀ ਦਸਿਆ ਕਿ ਪੰਜਾਬ ਅੰਦਰ 14,50,000 ਤੋਂ ਵਧ ਸਿੰਚਾਈ
ਚੰਡੀਗੜ੍ਹ (ਜੀ.ਸੀ. ਭਾਰਦਵਾਜ): ਅਗਲੇ ਹਫ਼ਤੇ 20 ਫ਼ਰਵਰੀ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਸਾਲ 2020-21 ਦੇ ਸਾਲਾਨਾ ਬਜਟ ਪ੍ਰਸਤਾਵਾਂ ਸਬੰਧੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਮੰਤਰੀਆਂ ਸਮੇਤ ਸੀਨੀਅਰ ਅਧਿਕਾਰੀਆਂ ਨਾਲ ਸਵੇਰੇ-ਸ਼ਾਮ ਗੰਭੀਰ ਬੈਠਕਾਂ ਦਾ ਦੌਰ ਸਿਵਲ ਸਕੱਤਰੇਤ ਤੇ ਪੰਜਾਬ ਭਵਨ 'ਚ ਅੱਜ ਵੀ ਜਾਰੀ ਰਿਹਾ।
Rozana Spokesman
ਪੰਜਾਬ ਸਰਕਾਰ ਦੇ ਅੰਦਰੂਨੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਵਿੱਤ ਮੰਤਰੀ ਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਦੀ ਗੰਭੀਰ ਚਿੰਤਾ ਇਹ ਬਣੀ ਹੋਈ ਹੈ ਕਿ ਮਾਰਚ 31, 2020 ਤਕ ਦੇ ਪ੍ਰਸਤਾਵਤ ਅੰਕੜੇ ਜਿਨ੍ਹਾਂ 'ਚ ਮਾਲੀਆ ਆਮਦਨ, ਟੈਕਸਾਂ ਦੀ ਉਗਰਾਹੀ ਅਤੇ ਹੋਰ ਅਮਦਨ ਦੇ ਸਰੋਤਾਂ ਦੀ ਸਾਰੀ ਕੁਲ ਆਮਦਨ ਮਿਥੇ ਟੀਚੇ ਤੋਂ ਬਹੁਤ ਥੱਲੇ ਜਾ ਰਹੀ ਹੈ ਜਦੋਂ ਕਿ ਖਰਚੇ ਵਧੀ ਜਾ ਰਹੇ ਹਨ।
Captain Amrinder Singh
ਸੂਤਰਾਂ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਸਾਲਾਨਾ ਖਰਚੇ 80,000 ਕਰੋੜ ਦੇ ਅੰਕੜੇ ਤੋਂ ਟੱਪ ਰਹੇ ਹਨ ਜਦੋਂ ਕਿ ਸਾਰੇ ਸਰੋਤਾਂ ਤੋਂ ਆਮਦਨ 65,000 ਕਰੋੜ ਤੋਂ ਨਹੀਂ ਵਧ ਰਹੀ ਅਤੇ ਇਸ 16000 ਕਰੋੜ ਦੇ ਘਾਟੇ ਅਤੇ ਖੱਪੇ ਤੋਂ ਸਾਰੇ ਅਧਿਕਾਰੀ ਤੇ ਮੰਤਰੀ ਡਾਢੀ ਚਿੰਤਾ 'ਚ ਹਨ ਅਤੇ ਅੰਕੜਿਆਂ ਦੀ ਉਪਰ ਥੱਲੇ ਕਰਨ ਦੀ ਨੀਤੀ 'ਚ ਮਸ਼ਰੂਫ਼ ਹਨ।
File Photo
ਸੂਤਰਾਂ ਨੇ ਇਹ ਵੀ ਦਸਿਆ ਕਿ ਲਗਭਗ ਹਰ ਸਾਲ ਬਜਟ ਦੇ ਆਕਾਰ ਪਿਛਲੇ ਸਾਲ ਨਾਲੋਂ 15 ਤੋਂ 20 ਫ਼ੀ ਸਦੀ ਵਧਾ ਕੇ ਦਸਿਆ ਜਾਂਦਾ ਹੈ ਪਰ ਐਤਕੀ ਇਹ ਵਾਧਾ 8 ਤੋਂ 10 ਫ਼ੀ ਸਦੀ ਹੀ ਵਧਾ ਕੇ ਦਸਣ ਦਾ ਅੰਦਾਜ਼ਾ ਹੈ। ਸਾਲ 2019-20 ਦੇ ਬਜਟ ਪ੍ਰਸਤਾਵ ਵਿਧਾਨ ਸਭਾ ਸੈਸ਼ਨ 'ਚ 18 ਫ਼ਰਵਰੀ ਨੂੰ ਵਿੱਤ ਮੰਤਰੀ ਨੇ ਪੇਸ਼ ਕੀਤੇ ਸਨ
File Photo
ਜਿਨ੍ਹਾਂ ਮੁਤਾਬਕ ਕੁਲ ਬਜਟ ਆਕਾਰ 1,58,493 ਕਰੋੜ ਆਂਕਿਆ ਗਿਆ ਸੀ ਜੋ ਐਤਕਾਂ ਵਧ ਕੇ 1,60,000 ਕਰੋੜ ਤੋਂ ਵਧ ਦਾ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਕੁਲ ਕਰਜ਼ੇ ਦੀ ਪੰਡ 2,30,000 ਕਰੋੜ ਤੋਂ ਵਧ ਕੇ 2,60,000 ਕਰੋੜ ਤਕ ਪਹੁੰਚਣ ਦਾ ਡਰ ਹੈ।