'ਅਰਥਚਾਰੇ ਵਿਚ ਸੁਧਾਰ ਲਈ ਬਜਟ ਵਿਚ ਕੋਈ ਯਤਨ ਨਹੀਂ ਕੀਤਾ ਗਿਆ'
Published : Feb 11, 2020, 9:11 pm IST
Updated : Feb 11, 2020, 9:11 pm IST
SHARE ARTICLE
file photo
file photo

ਸਰਕਾਰ ਕੋਲ ਇਕੋ ਇਕ ਸੰਜੀਵਨੀ 'ਨਿਜੀਕਰਨ'

ਨਵੀਂ ਦਿੱਲੀ : ਅਰਥਵਿਵਸਥਾ ਦੇ ਬਹੁਤ ਹੀ ਖ਼ਰਾਬ ਹਾਲਤ ਵਿਚ ਹੋਣ ਦਾ ਦਾਅਵਾ ਕਰਦਿਆਂ ਵਿਰੋਧੀ ਧਿਰਾਂ ਨੇ ਰਾਜ ਸਭਾ ਵਿਚ ਕਿਹਾ ਕਿ ਇਸ ਵਿਚ ਸੁਧਾਰ ਲਈ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ ਕਿਉਂਕਿ ਬਜਟ ਪੂਰੀ ਤਰ੍ਹਾਂ ਦਿਸ਼ਾਹੀਣ ਹੈ ਹਾਲਾਂਕਿ ਇਸ ਤੋਂ ਇਨਕਾਰ ਕਰਦਿਆਂ ਸੱਤਾਧਿਰ ਨੇ ਕਿਹਾ ਕਿ ਇਹ ਬਜਟ ਇਸ ਵੇਲੇ ਦੀਆਂ ਚੁਨੌਤੀਆਂ ਨੂੰ ਵੇਖ ਕੇ ਤਿਆਰ ਕੀਤਾ ਗਿਆ ਹੈ ਜਿਸ ਦੇ ਦੂਰਗਾਮੀ ਨਤੀਜੇ ਸਾਹਮਣੇ ਆਉਣਗੇ।

PhotoPhoto

ਬਜਟ 2020-21 ਬਾਰੇ ਉੱਚ ਸਦਨ ਵਿਚ ਚਲ ਰਹੀ ਆਮ ਚਰਚਾ ਨੂੰ ਜਾਰੀ ਰਖਦਿਆਂ ਸੀਪੀਆਈ ਦੇ ਵਿਨੇ ਵਿਸ਼ਵਮ ਨੇ ਬਜਟ ਨੂੰ ਅਸਫ਼ਲ ਅਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਦਸਦਿਆਂ ਕਿਹਾ, 'ਅਰਥਵਿਵਸਥਾ ਸਿੱਧੇ ਸਿੱਧੇ ਵੈਂਟੀਲੇਟਰ 'ਤੇ ਹੈ, ਬਾਹਰ ਕਿਵੇਂ ਆਵੇਗੀ? ਸਰਕਾਰ ਕੋਲ ਇਕੋ ਇਕ ਸੰਜੀਵਨੀ ਨਿਜੀਕਰਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਹਰ ਚੀਜ਼ ਦਾ ਨਿਜੀਕਰਨ ਕਰਨਾ ਚਾਹੁੰਦੀ ਹੈ। ਉਹ ਦੇਸ਼ ਦੀ ਸੰਪਤੀ ਨਿਜੀ ਕਾਰੋਬਾਰੀਆਂ ਦੇ ਹੱਥ ਵੇਚਣਾ ਚਾਹੁੰਦੀ ਹੈ। ਸਰਕਾਰ ਕੋਲ ਇਕ ਬਦਲ ਐਫ਼ਡੀਆਈ ਯਾਨੀ ਪ੍ਰਤੱਖ ਵਿਦੇਸ਼ੀ ਨਿਵੇਸ਼ ਵੀ ਹੈ।

PhotoPhoto

ਵਿਸ਼ਵਮ ਨੇ ਕਿਹਾ ਕਿ ਖ਼ੁਦ ਸੰਘ ਨਾਲ ਜੁੜੇ ਭਾਰਤੀ ਮਜ਼ਦੂਰ ਸੰਘ ਨੇ ਨਿਜੀਕਰਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਲੋਕਾਂ ਦੀ ਆਮਦਨ ਵਿਚ ਕਮੀ ਆਈ ਹੈ, ਜ਼ਾਹਰ ਹੈ ਕਿ ਬੇਰੁਜ਼ਗਾਰੀ ਵਧੇਗੀ। ਸਰਕਾਰ ਨੇ ਮਨਰੇਗਾ ਲਈ ਫ਼ੰਡ ਘਟਾ ਦਿਤਾ ਹੈ। ਉਨ੍ਹਾਂ ਕਿਹਾ ਕਿ ਦਰਮਿਆਨੇ ਵਰਗ ਲਈ ਰਾਹਤ ਦੀ ਕੋਈ ਗੱਲ ਨਹੀਂ, ਨਾ ਹੀ ਗ਼ਰੀਬ ਵਰਗ ਨੂੰ ਧਿਆਨ ਵਿਚ ਰਖਿਆ ਗਿਆ ਹੈ।

PhotoPhoto

ਬੇਰੁਜ਼ਗਾਰੀ, ਮਹਿੰਗਾਈ, ਆਮਦਨ ਵਿਚ ਕਮੀ, ਮਹਿੰਗਾਈ ਜਿਹੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਨਿਕਲੇਗਾ, ਇਸ ਦੀ ਕੋਈ ਰੂਪਰੇਖਾ ਬਜਟ ਵਿਚ ਨਹੀਂ। ਟੀਆਰਸਐਸ ਮੈਂਬਰ ਕੇ ਕੇਸ਼ਵਰਾਏ ਨੇ ਬਜਟ ਦੀ ਆਲੋਚਨਾ ਕਰਦਿਆਂ ਕਿਹਾ, 'ਬਜਟ ਵਿਚ ਜ਼ਰੂਰੀ ਮੁੱਦਿਆਂ ਦਾ ਕੋਈ ਹੱਲ ਹੀ ਨਹੀਂ। ਜੀਡੀਪੀ ਦੀ ਵਾਧਾ ਦਰ 4.5 ਫ਼ੀ ਸਦੀ ਹੈ ਅਤੇ ਕੇਵਲ ਇਸ 'ਤੇ ਹੀ ਨਿਰਭਰ ਰਹਿਣਾ ਠੀਕ ਨਹੀਂ ਹੋਵੇਗਾ।'

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement