
ਅੰਮ੍ਰਿਤਸਰ ’ਚ ਹੋਈ 24 ਲੱਖ ਦੀ ਲੁੱਟ
ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਦਿਤਾ ਵਾਰਦਾਤ ਨੂੰ ਅੰਜ਼ਾਮ
ਅੰਮ੍ਰਿਤਸਰ, 12 ਫ਼ਰਵਰੀ (ਅਮਨਦੀਪ ਸਿੰਘ ਕੱਕੜ): ਰਾਮਬਾਗ ਥਾਣਾ ’ਚ ਤਿਲਕ ਨਗਰ ਖੇਤਰ ’ਚ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੌਕ ’ਤੇ ਰਿਟਾਇਡ ਟੀਚਰ ਦੇ ਘਰ ’ਚ ਲੁੱਟ ਨੂੰ ਅੰਜ਼ਾਮ ਦਿਤਾ। ਰਾਤ ਦੇ ਮੌਕੇ ਦਾ ਫ਼ਾਇਦਾ ਉੱਠਾ ਕੇ ਘਰ ’ਚ ਵੜ ਕੇ ਪਿਸਤੌਲ ਦਿਖਾ ਕੇ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਲਿਆ ਅਤੇ ਉੱਥੇ ਰੱਖੇ ਲਗਭਗ 24 ਲੱਖ ਦੇ ਗਹਿਣੇ ਤੇ ਕੁੱਝ ਨਕਦੀ ਲੈ ਕੇ ਫ਼ਰਾਰ ਹੋ ਗਏ। ਵਾਰਦਾਤ ਦਾ ਵਿਰੋਧ ਕਰਦੇ ਹੋਏ ਬਜ਼ੁਰਗ ਟੀਚਰ ਨੇ ਲੁਟੇਰਿਆਂ ਨਾਲ ਹੱਥੋਪਾਈ ਵੀ ਕੀਤੀ ਪਰ ਉਹ ਲੁਟੇਰਿਆਂ ਨੂੰ ਰੋਕ ਨਾ ਪਾਏ।
ਜਨਕ ਰਾਜ ਨੇ ਦਸਿਆ ਕਿ ਉਹ ਸਰਕਾਰੀ ਸਕੂਲ ਤੋਂ ਰਿਟਾਇਰ ਹੋ ਚੁੱਕੇ ਹਨ ਤੇ ਘਰ ’ਚ ਪਤਨੀ ਦੇ ਨਾਲ ਰਹਿੰਦੇ ਹਨ। ਸ਼ੁਕਰਵਾਰ ਸਵੇਰੇ 4 ਵਜੇ ਦੋ ਹਥਿਆਰਬੰਦ ਨੌਜਵਾਨ ਜ਼ਬਰਦਸਤੀ ਉਨ੍ਹਾਂ ਦੇ ਘਰ ’ਚ ਵੜ ਗਏ। ਇਕ ਨੌਜਵਾਨ ਦੇ ਹੱਥ ’ਚ ਪਿਸਤੌਲ ਤੇ ਦੂਜੇ ਦੇ ਹੱਥ ’ਚ ਦਾਤਰ ਸੀ। ਦੋਵੇਂ ਲੁਟੇਰਿਆਂ ਨੇ ਘਰ ’ਚ ਰੱਖੇ ਗਹਿਣੇ ਤੇ ਨਕਦੀ ਉਨ੍ਹਾਂ ਦੇ ਸਾਹਮਣੇ ਰੱਖਣ ਨੂੰ ਕਿਹਾ। ਜਨਕ ਰਾਜ ਨੇ ਦਸਿਆ ਕਿ ਲੁਟੇਰਿਆਂ ਨੂੰ ਦੇਖ ਕੇ ਪਹਿਲਾਂ ਤਾਂ ਉਹ ਇਕ ਨੌਜਵਾਨ ਨਾਲ ਲੜੇ ਪਰ ਉਨ੍ਹਾਂ ਨੂੰ ਵੱਖ ਕਮਰੇ ’ਚ ਬੰਦ ਕਰ ਦਿਤਾ। ਬਾਅਦ ’ਚ ਲੁਟੇਰੇ ਅਲਮਾਰੀ ਦਾ ਤਾਲਾ ਤੋੜ ਕੇ ਉਸ ’ਚ ਰੱਖੇ 24 ਲੱਖ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ।
8--1mandeep Singh Kakkar-03-12