
ਚਮੋਲੀ ਦੁਖਾਂਤ: 6ਵੇਂ ਦਿਨ ਵੀ ਬਚਾਅ ਮੁਹਿੰਮ ਜਾਰੀ, 38 ਲਾਸ਼ਾਂ ਬਰਾਮਦ
ਤਪੋਵਨ (ਉਤਰਾਖੰਡ), 12 ਫ਼ਰਵਰੀ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਤਬਾਹੀ ਪ੍ਰਭਾਵਤ ਖੇਤਰ ਵਿਚ ਸ਼ੁਕਰਵਾਰ ਨੂੰ ਮਿ੍ਤਕਾਂ ਦੀ ਗਿਣਤੀ ਵੱਧ ਕੇ 38 ਹੋ ਗਈ, ਜਦਕਿ ਚਿੱਕੜ ਨਾਲ ਭਰੇ ਤਪੋਵਨ ਸੁਰੰਗ ਵਿਚ ਫਸੇ 25-35 ਲੋਕਾਂ ਦੇ ਜਿਊਾਦੇ ਹੋਣ ਦਾ ਉਮੀਦ ਘੱਟ ਹੁੰਦੀ ਜਾ ਰਹੀ ਹੈ | ਸੰਭਾਵਨਾਵਾਂ ਵਿਚਕਾਰ ਉਨ੍ਹਾਂ ਨੂੰ ਲੱਭਣ ਲਈ ਬਚਾਅ ਮੁਹਿੰਮ ਜਾਰੀ ਰਹੀ |
ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦਸਿਆ ਕਿ ਇਕ ਲਾਸ਼ ਰੋਣੀ ਵਿਚ ਬੁਰੀ ਤਰ੍ਹਾਂ ਤਬਾਹ ਹੋ ਗਏ ਰਿਸ਼ੀਗੰਗਾ ਪਣਬਿਜਲੀ ਪ੍ਰਾਜੈਕਟ ਦੇ ਮਲਬੇ ਤੋਂ ਬਰਾਮਦ ਹੋਈ ਜਦਕਿ ਦੂਜੀ ਲਾਸ਼ ਮੈਠਾਂਣਾ ਤੋਂ ਮਿਲੀ | ਇਸ ਤੋਂ ਇਲਾਵਾ 166 ਹੋਰ ਅਜੇ ਵੀ ਲਾਪਤਾ ਹਨ |
ਉਤਰਾਖੰਡ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਅਸ਼ੋਕ ਕੁਮਾਰ ਨੇ ਦੇਹਰਾਦੂਨ ਵਿਚ ਕਿਹਾ ਕਿ ਸੁਰੰਗ ਵਿਚ ਚਿੱਕੜ ਨੂੰ ਸਾਫ਼ ਕਰਨ ਅਤੇ ਛੋਟੀ ਸੁਰੰਗ ਤਕ ਪਹੁੰਚਣ ਲਈ ਡਿ੍ਲਿੰਗ ਦਾ ਕੰਮ ਚੱਲ ਰਿਹਾ ਹੈ | ਇਹ ਮੰਨਿਆ ਜਾਂਦਾ ਹੈ ਕਿ ਲੋਕ ਛੋਟੀ ਸੁਰੰਗ ਵਿਚ ਫਸ ਸਕਦੇ ਹਨ |
ਕੁਮਾਰ ਨੇ 'ਭਾਸ਼ਾ' ਨੂੰ ਦਸਿਆ ਕਿ ਤਬਾਹੀ ਨੂੰ ਛੇ ਦਿਨ ਹੋਏ ਚੁਕੇ ਹਨ ਪਰ ਅਸੀਂ ਅਜੇ ਤਕ ਉਮੀਦ ਨਹੀਂ ਛੱਡੀ ਹੈ ਅਤੇ ਅਸੀਂ ਵੱਧ ਤੋਂ ਵੱਧ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ |
ਇਸ ਦੌਰਾਨ, ਤਪੋਵਨ ਦੇ ਅਧਿਕਾਰੀਆਂ ਨੇ ਕਿਹਾ ਕਿ 114 ਮੀਟਰ ਤਕ ਮਿੱਟੀ ਅਤੇ ਮਲਬੇ ਨੂੰ ਸਾਫ਼ ਕਰ ਦਿਤਾ ਗਿਆ ਹੈ ਅਤੇ ਟਨਲ ਤਕ ਪਹੁੰਚਣ ਲਈ ਡਿ੍ਲਿੰਗ ਕੀਤੀ ਜਾ ਰਹੀ ਹੈ ਜਿਥੇ ਲੋਕਾਂ ਦੇ ਫਸੇ ਹੋਣ ਦੀ ਉਮੀਦ ਹੈ |
ਇਸ ਦੌਰਾਨ, ਸੁਰੰਗ ਵਿਚ ਫਸੇ ਲੋਕਾਂ ਦੇ ਪਰਵਾਰਕ ਮੈਂਬਰਾਂ ਨੇ ਢੁਕਵੀਂ ਰਾਹਤ ਅਤੇ ਬਚਾਅ ਦੀ ਮੰਗ ਕਰਦਿਆਂ ਤਪੋਵਨ ਵਿਚ ਪ੍ਰਾਜੈਕਟ ਵਾਲੀ ਥਾਂ ਦੇ ਨੇੜੇ ਹੰਗਾਮਾ ਕੀਤਾ ਅਤੇ ਸਰਕਾਰ ਅਤੇ ਐਨਟੀਪੀਸੀ ਵਿਰੁਧ ਨਾਹਰੇਬਾਜ਼ੀ ਕੀਤੀ | (ਪੀਟੀਆਈ)
image