ਅਮਿਤ ਸ਼ਾਹ ਨੇ ਦਿੱਤਾ ਨਸ਼ਾ ਮੁਕਤ ਪੰਜਾਬ ਦਾ ਨਾਅਰਾ, ਅਪਣੀ ਸਰਕਾਰ ਦੀ ਕੀਤੀ ਤਾਰੀਫ਼ 
Published : Feb 13, 2022, 2:41 pm IST
Updated : Feb 13, 2022, 2:41 pm IST
SHARE ARTICLE
Amit Shah
Amit Shah

ਜਦੋਂ ਦੇਸ਼ ਵਿਚ ਭੁੱਖ ਮਰੀ ਸੀ, ਉਸ ਸਮੇਂ ਪੰਜਾਬ ਨੇ ਦੇਸ਼ ਨੂੰ ਅੰਨ ਦੇ ਮਾਮਲੇ ਵਿਚ ਆਤਮ ਨਿਰਭਰ ਬਣਾ ਦਿੱਤਾ ਸੀ।

 

ਲੁਧਿਆਣਾ : ਪੰਜਾਬ ਦੇ ਚੋਣ ਅਖਾੜੇ ਦੌਰਾਨ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਚੋਣ ਪ੍ਰਚਾਰ ਕਰਨ ਪਹੁੰਚੇ। ਕਿਸਾਨ ਅੰਦੋਲਨ ਤੋਂ ਬਾਅਦ ਅਮਿਤ ਸ਼ਾਹ ਪਹਿਲੀ ਵਾਰ ਪੰਜਾਬ ਆਏ ਹਨ। ਅਮਿਤ ਸ਼ਾਹ ਹੈਲੀਕਾਪਟਰ ਰਾਹੀਂ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਸਰਕਾਰੀ ਕਾਲਜ ਫਾਰ ਗਰਲਜ਼ ਵਿਚ ਉੱਤਰੇ। ਇਸ ਤੋਂ ਬਾਅਦ ਸੜਕ ਰਾਹੀਂ ਦਰੇਸੀ ਮੈਦਾਨ ਪਹੁੰਚੇ। ਇੱਥੇ ਭਜਾਪਾ ਆਗੂਆਂ ਨੇ ਸ਼ਾਹ ਦਾ ਪੱਗ ਬੰਨ੍ਹ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਿਰਪਾਨ ਭੇਟ ਕੀਤੀ।ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਸ਼ਾ ਮੁਕਤ ਪੰਜਾਬ ਦਾ ਨਾਅਰਾ ਵੀ ਦਿੱਤਾ ਹੈ।

Amit Shah Amit Shah

ਸ਼ਾਹ ਨੇ ਨਸ਼ਾ ਮੁਕਤ ਪੰਜਾਬ ਲਈ ਆਪਣਾ ਭਾਸ਼ਣ ਮੁੱਠੀ ਬੰਦ ਕਰਕੇ ਅਤੇ ਉੱਚੀ-ਉੱਚੀ ਭਾਰਤ ਮਾਤਾ ਦੀ ਜੈ ਕਹਿ ਕੇ ਸ਼ੁਰੂ ਕੀਤਾ। ਉਨ੍ਹਾਂ ਨੇ ਸਿੱਖਾਂ ਦੇ ਦਸ ਗੁਰੂਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਮੁਗਲਾਂ ਤੋਂ ਅਜ਼ਾਦੀ ਤੱਕ ਭਾਰਤ ਵਿਚ ਹੋਏ ਹਮਲਿਆਂ ਵਿਚ ਜੇਕਰ ਕਿਸੇ ਧਰਤੀ ਦੇ ਬੇਟਿਆਂ ਨੇ ਖੂਨ ਵਹਾਇਆ ਹੈ ਤਾਂ ਉਹ ਪੰਜਾਬ ਦੀ ਧਰਤੀ ਹੈ। ਪੰਜਾਬ ਭਾਰਤ ਦਾ ਜਿਗਰ ਹੈ। ਪੰਜਾਬ ਤੋਂ ਬਿਨ੍ਹਾਂ ਦੇਸ਼ ਦੀ ਕੋਈ ਇੱਜ਼ਤ ਨਹੀਂ। ਜਦੋਂ ਦੇਸ਼ ਵਿਚ ਭੁੱਖ ਮਰੀ ਸੀ, ਉਸ ਸਮੇਂ ਪੰਜਾਬ ਨੇ ਦੇਸ਼ ਨੂੰ ਅੰਨ ਦੇ ਮਾਮਲੇ ਵਿਚ ਆਤਮ ਨਿਰਭਰ ਬਣਾ ਦਿੱਤਾ ਸੀ।

PM ModiPM Modi

ਪਾਕਿਸਤਾਨ ਦਾ ਮੁੱਦਾ ਉਠਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਪੀਐਮ ਮੋਦੀ ਨੇ ਪੀਓਕੇ ਵਿਚ ਸਰਜੀਕਲ ਸਟ੍ਰਾਈਕ ਕਰਕੇ ਦੁਸ਼ਮਣ ਨੂੰ ਸਬਕ ਸਿਖਾਇਆ ਹੈ। ਸ਼ਾਹ ਨੇ ਕਿਹਾ ਕਿ ਉਹ 2022 ਦੀਆਂ ਚੋਣਾਂ ਲਈ ਪਹਿਲੀ ਵਾਰ ਪੰਜਾਬ ਆਏ ਹਨ। ਸ਼ਾਹ ਨੇ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ ਬਣੀ ਤਾਂ ਲੁਧਿਆਣਾ ਦੇ ਸਾਈਕਲ ਵਿਦੇਸ਼ਾਂ ਤੱਕ ਪਹੁੰਚਾਏ ਜਾਣਗੇ। ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੈ। ਮੈਂ ਸੁਰੱਖਿਆ, ਨਸ਼ਿਆਂ ਅਤੇ ਕਿਸਾਨਾਂ 'ਤੇ ਗੱਲ ਕਰਾਂਗਾ। ਕੀ ਚੰਨੀ ਦੀ ਅਗਵਾਈ 'ਚ ਪੰਜਾਬ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ?

Amit Shah Amit Shah

ਕੇਜਰੀਵਾਲ ਅੱਤਵਾਦੀਆਂ ਨੂੰ ਬਖਸ਼ੇਗਾ? ਸਿਰਫ਼ ਭਾਜਪਾ ਹੀ ਦੇਸ਼ ਨੂੰ ਸੁਰੱਖਿਅਤ ਰੱਖ ਸਕਦੀ ਹੈ। ਪਹਿਲਾਂ ਅੱਤਵਾਦੀ ਪਾਕਿਸਤਾਨ ਤੋਂ ਆਉਂਦੇ ਸਨ ਅਤੇ ਸਾਡੇ ਜਵਾਨਾਂ ਨੂੰ ਮਾਰ ਕੇ ਚਲੇ ਜਾਂਦੇ ਸਨ। ਸਾਡੀ ਸਰਕਾਰ ਆਈ ਤਾਂ ਜਵਾਬ ਦਿੱਤਾ ਜਾਵੇਗਾ। ਅਸੀਂ ਓ.ਆਰ.ਓ.ਪੀ. ਸੁਰੱਖਿਆ ਬਜਟ 3 ਗੁਣਾ ਵਧਾਇਆ ਹੈ। ਭਾਜਪਾ ਦੀ ਸਰਕਾਰ ਬਣਨ 'ਤੇ ਅੱਤਵਾਦ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵਾਂਗੇ। ਜਿਹੜੇ ਪ੍ਰਧਾਨ ਮੰਤਰੀ ਦੇ ਰੂਟ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਰੱਖਣਗੇ?

Amit Shah Amit Shah

ਪੀਐਮ ਮੋਦੀ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ। ਸਾਨੂੰ ਇੱਥੇ ਅਜਿਹੀ ਸਰਕਾਰ ਚਾਹੀਦੀ ਹੈ ਜੋ ਮੋਦੀ ਨਾਲ ਚੱਲੇ। 5 ਸਾਲਾਂ 'ਚ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ। ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਜਿਹੜੀ ਜ਼ਮੀਨ ਉਨ੍ਹਾਂ ਦਾ ਢਿੱਡ ਭਰਦੀ ਸੀ, ਉਹ ਜ਼ਹਿਰੀਲੀ ਹੋ ਚੁੱਕੀ ਹੈ। 5 ਸਾਲਾਂ 'ਚ ਕਿਸਾਨਾਂ ਦੀ ਆਮਦਨ ਵਧਾਈ ਜਾਵੇਗੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ 300 ਪ੍ਰੋਗਰਾਮ ਕਰਵਾ ਕੇ ਦਸਮ ਗੁਰੂ ਜੀ ਦੇ ਸੰਦੇਸ਼ ਦੁਨੀਆਂ ਤੱਕ ਪਹੁੰਚਾਏ। ਕਰਤਾਰਪਰ ਲਾਂਘੇ ਬਾਰੇ ਗੱਲ ਕਰਦਿਆਂ ਅਮਿਤ ਸਾਹ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ ਦੀ ਕਈ ਸਾਲਾਂ ਤੋਂ ਮੰਗ ਕੀਤੀ ਜਾ ਰਹੀ ਸੀ

ਪਰ ਸਾਡੀ ਸਰਕਾਰ ਨੇ ਵਿਚਾਰ ਵਟਾਂਦਰਾ ਕਰ ਕੇ ਕੁੱਝ ਹੀ ਦਿਨਾਂ ਵਿਚ ਉਸ ਨੂੰ ਖੁਲਵਾ ਦਿੱਤਾ ਤੇ 120 ਕਰੋੜ ਦੀ ਲਾਗਤ ਨਾਲ ਬਣਿਆ ਇਹ ਲਾਂਘਾ ਲੱਖਾਂ ਸ਼ਰਧਾਲੂਆਂ ਲਈ ਸ੍ਰੀ ਕਰਤਾਰਪੁਰ ਸਾਹਿਬ ਜਾਣ ਦਾ ਸਬੱਬ ਬਣਿਆ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement