
ਕਿਹਾ- ਪੰਜਾਬੀ ਸਮਝ ਚੁੱਕੇ ਹਨ ਕਿ ਪੰਜਾਬ ਦਾ ਭਲਾ ਸਿਰਫ਼ 'ਆਪ' ਕਰ ਸਕਦੀ ਹੈ
'ਆਪ' ਦੇ ਕੌਮੀ ਕਨਵੀਨਰ ਕੇਜਰੀਵਾਲ ਨਾਲ ਮਿਲ ਕੇ ਭਖਾਉਂਗੇ ਚੋਣ ਅਖਾੜਾ
ਅੰਮ੍ਰਿਤਸਰ : ਸੂਬੇ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੰਮ੍ਰਿਤਸਰ ਪਹੁੰਚੇ ਹਨ। ਇਸ ਮੌਕੇ ਤੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਚੁੱਕੇ ਹਨ ਕਿਉਂਕਿ ਉਹ ਸਮਝ ਚੁੱਕੇ ਹਨ ਕਿ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੁਣ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ।
ਦੱਸ ਦੇਈਏ ਕਿ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪੰਜਾਬ ਆਏ ਹੋਏ ਹਨ ਅਤੇ ਪਾਰਟੀ ਵੱਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਕੇਜਰੀਵਾਲ 12 ਤੋਂ 18 ਫਰਵਰੀ ਤੱਕ ਪੰਜਾਬ ਦੌਰੇ ’ਤੇ ਹੋਣਗੇ ।
ਇਹ ਵੀ ਦੱਸ ਦੇਈਏ ਕਿ ਭਾਵੇਂ ਆਪਣੇ ਦੌਰੇ ਦੌਰਾਨ ਉਹ ਕਿਹੜੀਆਂ ਸੀਟਾਂ ’ਤੇ ਪ੍ਰਚਾਰ ਕਰਨਗੇ, ਇਸ ਬਾਰੇ ਹੁਣ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ ਪਰ ਪਾਰਟੀ ਸੂਤਰ ਦੱਸਦੇ ਹਨ, ਜਿਨ੍ਹਾਂ ਸੀਟਾਂ ’ਤੇ ‘ਆਪ’ ਦੀ ਤੁਲਨਾ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਜ਼ਿਆਦਾ ਮਜ਼ਬੂਤ ਹਨ, ਉਥੇ ਕੇਜਰੀਵਾਲ ਪ੍ਰਚਾਰ ਕਰ ਸਕਦੇ ਹਨ।