ਕੇਜਰੀਵਾਲ ਦਾ ਦਿੱਲੀ ਮਾਡਲ ਫ਼ੇਲ ਹੈ : ਸੰਦੀਪ ਦੀਕਸ਼ਿਤ
Published : Feb 13, 2022, 7:42 am IST
Updated : Feb 13, 2022, 7:42 am IST
SHARE ARTICLE
image
image

ਕੇਜਰੀਵਾਲ ਦਾ ਦਿੱਲੀ ਮਾਡਲ ਫ਼ੇਲ ਹੈ : ਸੰਦੀਪ ਦੀਕਸ਼ਿਤ


ਕਿਹਾ, ਪੰਜਾਬ ਪ੍ਰਧਾਨ ਨਵਜੋਤ ਸਿੱਧੂ ਦਾ ਮਾਡਲ ਪੰਜਾਬ ਦੀ ਕਾਇਆ ਕਲਪ ਕਰੇਗਾ

ਅੰਮਿ੍ਤਸਰ, 12 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਕਾਂਗਰਸ ਹਾਈ ਕਮਾਂਡ ਏ ਆਈ ਸੀ ਸੀ ਸਕੱਤਰ ਸੰਦੀਪ ਦੀਕਸ਼ਿਤ ਨੇ ਅੱਜ ਇਥੇ ਹਲਕਾਂ ਪੂਰਬੀ ਦੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਪ੍ਰਚਾਰ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਗਾਨ ਦਿੱਲੀ ਦੇ ਮੁੱਖ-ਮੰਤਰੀ ਤੇ ਤਿੱਖੇ ਹਮਲੇ ਕਰਦਿਆ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ  ਗੁਮਰਾਹ ਕਰ ਰਿਹਾ ਹੈ, ਤੇ ਉਹ ਸਿਰੇ ਦਾ ਝੂਠਾ ਬੰਦਾ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਦਿੱਲੀ ਮਾਡਲ ਫੇਲ ਹੈ | ਦਿੱਲੀ ਮਾਡਲ ਪੰਜਾਬ 'ਚ ਕਿਸੇ ਵੀ ਕੀਮਤ ਤੇ ਨਹੀ ਚੱਲ ਸਕਦਾ ਹੈ | ਸਵਰਗੀ ਸ਼ੀਲਾ ਦਿਕਸ਼ਿਤ ਦੀ ਸਰਕਾਰ ਨੇ ਅਰਬਾਂ ਰੁਪਈਆ ਵਿਕਾਸ ਲਈ ਖਰਚਿਆ ਪਰ ਟੋਹਰ ਕੇਜਰੀਵਾਲ ਬਣਾ ਰਿਹਾ ਹੈ |
ਉਨ੍ਹਾਂ ਦਾਅਵਾ ਕੀਤਾ ਕਿ  ਨਵਜੋਤ  ਸਿੱਧੂ ਦਾ ਮਾਡਲ ਪੰਜਾਬ ਦੀ ਕਾਇਆ ਕਲਪ ਕਰੇਗਾ |  ਸੰਦੀਪ  ਦਿਕਸ਼ਿਤ ਦੋ ਵਾਰ ਲੋਕ ਸਭਾ ਮੈਬਰ ਰਹੇ ਹਨ ਅਤੇ ਉਹ ਸਾਬਕੇ ਮੰਤਰੀ ਸ਼ੀਲਾ ਦਿਕਸ਼ਿਤ ਦੇ ਬੇਟੇ ਹਨ | ਜਿਨ੍ਹਾਂ ਨੇ ਦਿੱਲੀ ਤੇ ਇਥੋ ਦੇ ਪ੍ਰੋਜੇਕਟਾਂ ਨੂੰ  ਬੜਾ ਨੇੜੇ ਹੋ ਕੇ ਦੇਖਿਆ ਹੈ |
ਦੀਕਸ਼ਿਤ ਨੇ ਦਾਅਵੇ ਨਾਲ ਕਿਹਾ ਕਿ ਸਿੱਧੂ ਦਾ ਰੋਡ ਮੈਪ ਬੜਾ ਵਧੀਆ ਹੈ | ਉਨ੍ਹਾਂ ਦਾ ਤਿਆਰ ਕੀਤਾ ਪੰਜਾਬ ਸਬੰਧੀ ਲਾਗੂ ਹੋਵੇਗਾ ਅਤੇ ਇਹ  ਸਾਡੇ ਲਈ ਸੁਪਰ ਮੁੱਖ ਮੰਤਰੀ ਹੈ | ਸਿੱਧੂ ਇਮਾਨਦਾਰ , ਸੱਚੀ ਸੋਚ ਤੇ ਕੌਮਾਂਤਰੀ , ਵਿਜ਼ਨਰੀ ਹੈ | ਸਿੱਧੂ ਦੀ ਰੰਨ ਨੀਤੀ ਵੀ ਕਮਾਲ ਦੀ ਹੈ | ਕੇਜਰੀਵਾਲ ਬਾਰੇ ਉਨ੍ਹਾਂ ਸ਼ਪੱਸਟ ਕੀਤਾ ਕਿ ਦਿੱਲੀ ਵਿਚ  ਸਕੂਲ , ਹਸਪਤਾਲ . ਸਫ਼ਾਈ , ਟਰਾਸਪੋਰਟ ਅਤੇ ਮੈਟਰੋ, ਫਲਾਈ ਓਵਰ ਦੀ ਸਰਕਾਰ ਸਮੇ ਬਣਾਏ ਸੀ | ਪਰ ਕੇਜਰੀਵਾਲ ਪੱਕੀ ਪਕਾਈ ਤੇ ਬੈਠ ਕੇ ਧੇਲੇ ਦਾ ਕੰਮ  ਨਹੀ ਕੀਤਾ | ਪਰ ਪੰਜਾਬ  ਆ ਕੇ ਫੜਾ ਮਾਰ ਰਿਹਾ ਹੈ | ਇਸ ਦੇ ਰਾਜ ਵਿਚ ਹਸਪਤਾਲ , ਸਕੂਲਾ ਵਿਚ ਗਿਰਾਵਟ ਆਈ ਹੈ |
ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੇ ਸੰਗੀਨ ਦੋਸ਼ਾ ਦੀ ਝੜੀ ਲਾ ਦਿਤੀ ਅਤੇ ਉਸ ਤੇ ਇਲਜ਼ਾਮ ਲਾਏ ਕਿ ਉਹ ਮਾਫ਼ੀਆ ਦਾ ਸਰਗਨਾ ਹੈ | ਇਸ ਮੌਕੇ ਸਿੱਧੂ ਨੇ ਮੀਡੀਆ ਨੂੰ  ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲ ਨੇਗਟਿਵ ਸਵਾਲ ਕੇਵਲ ਕਾਂਗਰਸ ਪਾਰਟੀਆ ਲਈ ਹੀ ਹਨ | ਬਾਕੀ ਪਾਰਟੀਆ 'ਚ ਕੋਈ ਝਗੜਾ ਨਹੀ ਚੱਲ ਰਿਹਾ | ਉਨ੍ਹਾਂ ਕੋਲ ਵੀ ਜਾ ਕੇ ਸਵਾਲ ਕਰਨ |
ਸਿੱਧੂ ਨੇ ਸਪੱਸ਼ਟ ਕੀਤਾ ਕਿ ਮੇਰੀ ਬੇਟੀ ਰਾਬੀਆ ਅਪਣੇ  ਬਾਪ ਲਈ ਚੋਣ ਪ੍ਰਚਾਰ ਕਰ ਰਹੀ ਹੈ | ਪਰ ਪਾਰਟੀ ਨਾਲ ਉਸ ਦਾ ਕੋਈ ਸਰੋਕਾਰ ਨਹੀ | ਜੋ ਉਸ ਦਾ ਬਿਆਨ ਹੈ ਉਸ ਤੇ ਮੈ ਟਿਪਣੀ ਨਹੀ ਕਰਾਂਗਾ | ਇਸ ਦੌਰਾਨ ਡਾ. ਨਵਜੋਤ ਕੌਰ ਸਿੱਧੂ ਨੇ ਦਸਿਆ ਕਿ ਪਿੰਡ ਮੂਧਲ ਚ 8 ਕਰੋੜ ਖ਼ਰਚੇ ਗਏ ਬਾਕੀ ਇਲਾਕਿਆ ਚ ਲਗਭਗ 400 ਕਰੋੜ ਖ਼ਰਚਿਆ ਗਿਆ | ਪਰ ਚੋਣ ਜਾਬਤਾ ਲਗਣ ਕਾਰਨ ਅਜੇ ਉਹ ਕੰਮ ਰਹਿ ਗਏ ਹਨ | ਜੋ ਜਾਬਤਾ ਖ਼ਤਮ ਹੋਣ ਤੇ ਜੰਗੀ ਪੱਧਰ ਤੇ  ਮੁੜ ਸਮੂਹ ਕੰਮ ਹੋਣਗੇ | ਹਲਕਾ ਵੱਡਾ ਹੋਣ ਕਰਕੇ ਰੋਜ 16-17 ਪ੍ਰੋਗਰਾਮ ਹੁੰਦੇ ਹਨ ਪਰ 8-10 ਕਰਨ ਬਾਅਦ  ਰਾਤ  ਦੇ 12  ਵੱਜ ਜਾਦੇ ਹਨ | ਅਗਲੇ ਦਿਨ ਫਿਰ ਚੋਣ ਪ੍ਰਚਾਰ ਤੇ ਰੈਲੀਆ ਸ਼ੁਰੂ ਹੁੰਦੀਆਂ ਹਨ |   
ਕੈਪਸ਼ਨ ਏ ਐਸ ਆਰ ਬਹੋੜੂ -12-4-ਸੰਦੀਪ ਦਿਕਸ਼ਤ , ਨਵਜੋਤ ਸਿੱਧੂ ਗੱਲਬਾਤ ਕਰਦੇ ਹੋਏ ਨਾਲ ਬੈਠੇ ਜੋਗਿੰਦਰਪਾਲ ਢੀਂਗਰਾ |


   

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement