
ਬੀਜੇਪੀ ਦੇ ਕੋਝੇ ਕਾਰਨਾਮੇ ਤੇ ਰੋਸ ਪ੍ਰਗਟਾਵਾ ਕੀਤਾ ਜਾਵੇਗਾ।
ਚੰਡੀਗੜ੍ਹ (ਭੁੱਲਰ) : ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਆਗੂਆਂ ਰੁਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਬੁਰਜਗਿੱਲ, ਰਮਿੰਦਰ ਸਿੰਘ ਪਟਿਆਲਾ, ਕੁਲਵੰਤ ਸਿੰਘ ਸੰਧੂ, ਜਗਮੋਹਨ ਸਿੰਘ ਪਟਿਆਲਾ, ਜੰਗਬੀਰ ਸਿੰਘ ਚੌਹਾਨ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਮਨਜੀਤ ਸਿੰਘ ਰਾਏ ਨੇ ਕਿਹਾ ਹੈ ਕਿ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ 16 ਫ਼ਰਵਰੀ ਨੂੰ ਤਹਿਸੀਲ/ਸਬ ਡਵੀਜ਼ਨ ਪੱਧਰ ’ਤੇ ਧਰਨੇ ਦੇ ਕੇ ਬੀਜੇਪੀ ਦੇ ਪੁਤਲੇ ਫੂਕੇ ਜਾਣਗੇ।
Ajay Mishra
ਹੁਣੇ-ਹੁਣੇ ਕੇਂਦਰੀ ਰਾਜ ਹੋਮ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਨੂੰ ਜੁਡੀਸ਼ਰੀ (ਹਾਈ ਕੋਰਟ) ਵਲੋਂ ਜ਼ਮਾਨਤ ਮਿਲ ਜਾਣ ’ਤੇ ਉਤਰ ਪ੍ਰਦੇਸ਼ ਦੀ ਪੁਲਿਸ ਕੇਸ ਦੀ ਪੈਰਵੀ ਵਿਚ ਢਿੱਲ ਕਾਰਨ ਮਿਲੀ, ਜਦਕਿ ਉਹ 4 ਕਿਸਾਨਾਂ ਤੇ ਇਕ ਪੱਤਰਕਾਰ ਦਾ ਮੁੱਖ ਕਾਤਲ ਹੈ। ਬੀਜੇਪੀ ਦੇ ਇਸ ਕੋਝੇ ਕਾਰਨਾਮੇ ਤੇ ਰੋਸ ਪ੍ਰਗਟਾਵਾ ਕੀਤਾ ਜਾਵੇਗਾ। ਜੋ ਕਿ ਬੀਜੇਪੀ ਦੇ ਪੁਤਲੇ ਫੂਕ ਕੇ ਕੀਤਾ ਜਾਵੇਗਾ, ਨਾਲ ਹੀ ਮੰਗ ਕੀਤੀ ਜਾਵੇਗੀ ਕਿ ਰਹਿੰਦੇ ਮਸਲੇ ਜਿਵੇਂ ਕਿ ਐਮ.ਐਸ.ਪੀ. ’ਤੇ ਕਮੇਟੀ ਬਣਾਉਣਾ, ਹਰ ਪ੍ਰਕਾਰ ਦੇ ਪੂਰੇ ਕਿਸਾਨਾਂ ਤੋਂ ਕੇਸ ਵਾਪਸ ਲੈਣ ਸਮੇਤ ਲਖਮੀਰਪੁਰ ਵਿਚ ਨਵੇਂ ਬਣਾਏ ਕੇਸ ਵੀ ਵਾਪਸ ਲਏ ਜਾਣ। ਹਰ ਸੂਬੇ ਦੇ ਸ਼ਹੀਦ ਹੋ ਚੁੱਕੇ ਕਿਸਾਨਾਂ ਦੇ ਪ੍ਰਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣਾ ਅਤੇ ਪ੍ਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਾ।
Farmers Protest
ਕਿਸਾਨਾਂ ਦੇ ਕਾਤਲ ਟੋਨੀ ਮਿਸ਼ਰਾ ਦੀ ਪੈਰਵੀ ਵਿਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਢਿੱਲ ਵਰਤਣ ਵਾਲਿਆਂ ਅਫ਼ਸਰਾਂ ਵਿਰੁਧ ਯੋਗ ਕਾਰਵਾਈ ਕੀਤੀ ਜਾਵੇ ਅਤੇ ਸਰਕਾਰ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੈਲਿੰਜ ਕਰ ਕੇ ਤੁਰਤ ਜ਼ਮਾਨਤ ਰੱਦ ਕਰਵਾਏ। ਕੈਦ ਪੂਰੀ ਕਰ ਚੁੱਕੇ ਹਰ ਪ੍ਰਕਾਰ ਦੇ ਸਿਆਸੀ ਕੈਦੀਆਂ ਨੂੰ ਤੁਰਤ ਰਿਹਾਅ ਕੀਤਾ ਜਾਵੇ। ਗੈਂਗਸਟਰਾਂ/ਰਾਮ ਰਹਿਮ ਵਰਗੇ ਬਾਬਿਆਂ ਅਤੇ ਹੋਰ ਜਰਾਇਮਪੇਸ਼ਾ ਵਿਅਕਤੀਆਂ ਦੀਆਂ ਜ਼ਮਾਨਤਾਂ ਜਾਂ ਜੇਲਾਂ ਤੋਂ ਛੁੱਟੀਆਂ ਤੁਰਤ ਰੱਦ ਕੀਤੀਆਂ ਜਾਣ।
Farmers Protest
ਇਨ੍ਹਾਂ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਆਗੂਆਂ ਸਰਵਸ੍ਰੀ ਰੁਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਬੁਰਜਗਿੱਲ, ਰਮਿੰਦਰ ਸਿੰਘ ਪਟਿਆਲਾ, ਕੁਲਵੰਤ ਸਿੰਘ ਸੰਧੂ, ਜਗਮੋਹਨ ਸਿੰਘ ਪਟਿਆਲਾ, ਜੰਗਬੀਰ ਸਿੰਘ ਚੌਹਾਨ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਮਨਜੀਤ ਸਿੰਘ ਰਾਏ ਨੇ ਪੰਜਾਬ ਭਰ ਦੇ ਕਿਸਾਨਾਂ ਨੂੰ ਭਰਵੇਂ ਰੋਸ ਪ੍ਰਗਟਾਵੇ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਬੀਜੇਪੀ ਆਗੂਆਂ ਦਾ ਬਾਈਕਾਟ ਬਰਕਰਾਰ ਰਖਿਆ ਜਾਵੇ।