
Punjab News : ਕਿਹਾ - 24-25 ਫਰਵਰੀ ਨੂੰ ਚੱਲੇਗੀ ਸਪੈਸ਼ਲ ਸ਼ੈਸਨ ਦੀ ਕਾਰਵਾਈ, ਪੈਂਡਿੰਗ ਬਿੱਲ ਕੀਤੇ ਜਾਣਗੇ ਪਾਸ
Punjab News in Punjabi : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਚੰਡੀਗੜ੍ਹ ਵਿੱਚ ਹੋਈ। ਮੀਟਿੰਗ ਤੋਂ ਬਾਅਦ ਇਸ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ ਗਈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਅਤੇ 25 ਫਰਵਰੀ ਨੂੰ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਸ ਤੋਂ ਇਲਾਵਾ ਹੁਣ 10 ਹਜ਼ਾਰ ਰੁਪਏ ਦੀ ਪੈਨਸ਼ਨ ਵੀ ਮਿਲੇਗੀ। ਐਸਿਡ ਅਟੈਕ ਪੀੜਤਾਂ ਦੀ ਪੈਨਸ਼ਨ ਵਿਚ ਵੀ ਵਾਧਾ ਕੀਤਾ ਗਿਆ ਹੈ। ਪਹਿਲਾਂ ਇਹ ਪੈਨਸ਼ਨ 8000 ਰੁਪਏ ਮਹੀਨਾ ਸੀ ਹੁਣ ਇਸ ਨੂੰ ਵਧਾ ਕੇ 10000 ਰੁਪਏ ਕਰ ਦਿੱਤਾ ਗਿਆ ਹੈ । ਨਾਲ ਹੀ ਚੌਕੀਦਾਰਾਂ ਦੇ ਭੱਤੇ ਵਿਚ ਵੀ ਇਜਾਫਾ ਕੀਤਾ ਗਿਆ ਹੈ ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਤਨਖਾਹ ਵਾਧੇ ਉਪਰ ਮੋਹਰ ਲਾਈ ਗਈ। ਹੋਰਨਾਂ ਤੋਂ ਇਲਾਵਾ ਪੰਜਾਬ ਦੇ ਪੇਂਡੂ ਚੌਕੀਦਾਰ ਦਾ ਮਾਣ ਭੱਤਾ 1250/-ਰੁਪਏ ਤੋਂ ਵਧਾ ਕੇ 1,500/- ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ। ਪ੍ਰਵਾਸੀ ਭਾਰਤੀਆਂ ਦੇ ਕੇਸਾਂ ਦਾ ਤੇਜੀ ਨਾਲ ਨਿਬੇੜਾ ਕਰਨ ਲਈ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਕਰਨ ਉਪਰ ਮੋਹਰ ਲੱਗੀ ਹੈ।
(For more news apart from After the Punjab Cabinet meeting, Minister Harpal Cheema made a big announcement News in Punjabi, stay tuned to Rozana Spokesman)