
Hoshiapur News : ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ 4 ਮਹੀਨਿਆਂ ’ਚ ਇੱਕ ਵੀ ਕੈਬਨਿਟ ਮੀਟਿੰਗ ਨਹੀਂ ਹੋਈ
Hoshiapur News in Punjabi : ਅੱਜ ਹੁਸ਼ਿਆਰਪੁਰ ’ਚ ਬੀਜੇਪੀ ਦੇ ਸੀਨੀਅਰ ਨੇਤਾ ਵਿਜੇ ਸਾਂਪਲਾ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ। ਸਾਂਪਲਾ ਨੇ ਕੇਂਦਰ ਸਰਕਾਰ ਵੱਲੋਂ ਆਏ ਬਜਟ ਬਾਰੇ ਡਿਟੇਲ ’ਚ ਜਾਣਕਾਰੀ ਦਿੱਤੀ ਵਿਜੇ ਸਾਂਪਲਾ ਨੇ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਚਾਰ ਮਹੀਨਿਆਂ ’ਚ ਇੱਕ ਵੀ ਕੈਬਨਿਟ ਮੀਟਿੰਗ ਨਹੀਂ ਹੋਈ। ਕੈਬਨਿਟ ਮੀਟਿੰਗ ’ਚ ਹੀ ਅਹਿਮ ਫ਼ੈਸਲੇ ਲਏ ਜਾਂਦੇ ਹਨ ਪਰ ਸਰਕਾਰ ਨੇ ਪਿਛਲੇ ਚਾਰ ਮਹੀਨਿਆਂ ਤੋਂ ਇੱਕ ਵੀ ਕੈਬਨਿਟ ਮੀਟਿੰਗ ਨਹੀਂ ਕੀਤੀ।
ਬੀਜੇਪੀ ਆਗੂ ਵਿਜੇ ਸਾਂਪਲਾ ਨੇ ਕਿਹਾ ਕਿ ਕੇਂਦਰ ਦੇ ਪੈਸੇ ਲਗਾ ਕੇ ਇਹਨਾਂ ਨੇ ਆਮ ਆਦਮੀ ਕਲੀਨਿਕ ਬਣਾ ਲਏ ਅਤੇ ਸਾਡੇ ਰੌਲਾ ਪਾਉਣ ਤੋਂ ਬਾਅਦ ਇਹਨਾਂ ਨੇ ਆਮ ਆਦਮੀ ਦੇ ਜਿਹੜੇ ਬੋਰਡ ਸਨ ਉਹ ਲਾਹੇ ਦਿੱਤੇ ਹਨ। ਪਰ ਆਮ ਆਦਮੀ ਕਲੀਨਿਕ ’ਤੇ ਸਾਰਾ ਪੈਸਾ ਕੇਂਦਰ ਸਰਕਾਰ ਦਾ ਲੱਗਾ ਹੋਇਆ ਹੈ। ਜਿਸ ਦਾ ਕਿ ਪੰਜਾਬ ਸਰਕਾਰ ਦੁਰਪਯੋਗ ਕਰ ਰਹੀ ਹੈ।
ਕੇਜਰੀਵਾਲ ਦੇ ਇੱਕ ਬਿਆਨ ਦਾ ਜਵਾਬ ਦਿੰਦੇ ਹੋਏ ਸਾਂਪਲਾ ਨੇ ਕਿਹਾ ਕਿ ਪਹਿਲਾਂ ਵੀ ਪੰਜਾਬ ਸਰਕਾਰ ਦਿੱਲੀ ਤੋਂ ਚੱਲ ਰਹੀ ਸੀ ਤੇ ਹੁਣ ਵੀ ਦਿੱਲੀ ਤੋਂ ਹੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਤਿੰਨ ਸੈਂਟਰ ਬਣਾਏ ਹੋਏ ਹਨ ਜਿਨਾਂ ’ਚੋਂ ਇੱਕ ਸੈਂਟਰ ਅਰਵਿੰਦ ਕੇਜਰੀਵਾਲ ਚਲਾ ਰਹੇ ਹਨ ਅਤੇ ਦੂਸਰਾ ਸੈਂਟਰ ਸੰਦੀਪ ਪਾਠਕ ਅਤੇ ਤੀਸਰਾ ਸੈਂਟਰ ਰਾਘਵ ਚੱਡਾ ਚਲਾ ਰਹੇ ਹਨ। ਭਗਵੰਤ ਮਾਨ ਤਾਂ ਕੇਵਲ ਦਾ ਕੇਵਲ ਮੁੱਖ ਮੰਤਰੀ ਨਾਮ ਦਾ ਹੀ ਹੈ ਉਨਾਂ ਨੇ ਭਗਵੰਤ ਮਾਨ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਭਗਵੰਤ ਮਾਨ ਤਾਂ ਇੱਕ ਕੱਟੇ ਦੇ ਬਰਾਬਰ ਹਨ ਜੋ ਕਿ ਸਿਰਫ਼ ਕੁੱਟ ਖਾਣ ਦੇ ਕੰਮ ਆਉਂਦਾ ਹੈ ਦੁੱਧ ਤਾਂ ਸਾਰਾ ਦਿੱਲੀ ਵਾਲੇ ਚੋ ਰਹੇ ਹਨ।
(For more news apart from In Hoshiarpur senior BJP leader Vijay Sampla gave information about budget central government News in Punjabi, stay tuned to Rozana Spokesman)