
Ludhiana News: ਹਮਲੇ 'ਚ ਦੋਵਾਂ ਧਿਰਾਂ ਦੇ 5 ਲੋਕ ਜ਼ਖ਼ਮੀ
Ludhiana Fight News in Punjabi : ਲੁਧਿਆਣਾ 'ਚ ਬਹਾਦਰ ਕੇ ਰੋਡ 'ਤੇ ਸਥਿਤ ਬਾਜੀਗਰ ਡੇਰੇ 'ਚ ਕੁਝ ਲੋਕਾਂ ਨੇ ਕਰਿਆਨੇ ਦੀ ਦੁਕਾਨ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਦੋਵਾਂ ਧਿਰਾਂ ਦੇ 5 ਲੋਕ ਜ਼ਖ਼ਮੀ ਹੋਏ ਹਨ। ਹਮਲਾਵਰ ਕੋਈ ਬਾਹਰੀ ਨਹੀਂ ਬਲਕਿ ਕਰਿਆਨੇ ਦੀ ਦੁਕਾਨ ਦੇ ਮਾਲਕ ਦਾ ਭਰਾ ਰਾਕੇਸ਼ ਸੀ। ਹਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਕਰੀਬ 2.5 ਲੱਖ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਭਰਾਵਾਂ ਵਿਚਾਲੇ ਝਗੜਾ ਚੱਲ ਰਿਹਾ ਹੈ।
ਜਾਣਕਾਰੀ ਦਿੰਦਿਆਂ ਜ਼ਖ਼ਮੀ ਅਨਿਕੇਤ ਨੇ ਦੱਸਿਆ ਕਿ ਉਹ ਆਪਣੇ ਲੜਕੇ ਚੰਦੂ ਦੇ ਜਨਮ ਦਿਨ 'ਤੇ ਪਰਿਵਾਰ ਸਮੇਤ ਛੋਟੇ ਚਾਚੇ ਦੇ ਘਰ ਗਿਆ ਸੀ। ਉੱਥੇ ਉਨ੍ਹਾਂ ਨੇ ਪੈਸਿਆਂ ਦੇ ਲੈਣ-ਦੇਣ ਦੀ ਗੱਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹ ਜਨਮ ਦਿਨ ਪਾਰਟੀ 'ਚ ਥੱਪੜ ਮਾਰਨ ਲੱਗੇ। ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਆਪਣੇ ਘਰ ਆ ਗਿਆ ਪਰ ਕੁਝ ਸਮੇਂ ਬਾਅਦ ਕਰੀਬ 8 ਤੋਂ 10 ਵਿਅਕਤੀ ਉਸ ਦੇ ਘਰ ਆ ਗਏ ਅਤੇ ਗਾਲੀ-ਗਲੋਚ ਕਰਨ ਲੱਗੇ। ਉਨ੍ਹਾਂ ਨੇ ਉਸ ਦੀ ਦੁਕਾਨ ਦੀ ਕਾਫ਼ੀ ਭੰਨਤੋੜ ਕੀਤੀ।
ਉਸ ਨੇ ਦੱਸਿਆ ਕਿ ਉਨ੍ਹਾਂ ਨੇ ਹਥਿਆਰਾਂ ਦੀ ਮਦਦ ਨਾਲ ਉਸ ਦੀ ਕੁੱਟਮਾਰ ਕੀਤੀ। ਜ਼ਖ਼ਮੀਆਂ ਵਿੱਚ ਸ਼ਿਵਮ ਅਤੇ ਦਿਨੇਸ਼ ਹਨ। ਦੂਜੇ ਪਾਸੇ ਤੋਂ ਸਰਲਾ, ਸਰਿਤਾ ਅਤੇ ਵੀਰਪਾਲ ਜ਼ਖ਼ਮੀ ਹਨ। ਅਨਿਕੇਤ ਨੇ ਦੱਸਿਆ ਕਿ ਉਸ ਦੇ ਸਿਰ 'ਤੇ ਦੰਦ ਤੇ ਸੱਟ ਲੱਗੀ। ਸ਼ਿਵਮ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਅਨਿਕੇਤ ਨੇ ਦੱਸਿਆ ਕਿ ਅੱਜ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਹੈ। ਦੋਵਾਂ ਧਿਰਾਂ ਨੇ 11.30 ਵਜੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ। ਪੁਲਿਸ ਮਾਮਲੇ ਤੋਂ ਬਾਅਦ ਬਣਦੀ ਕਾਰਵਾਈ ਕਰੇਗੀ।