
ਚੋਣਾਂ ਕਮਿਸ਼ਨ ਨੇ ਲੋਕਸਭਾ ਚੋਣਾਂ ਸੰਬੰਧੀ ਕਈ ਮਹੱਤਵਪੂਰਨ ਘੋਸ਼ਣਾਵਾਂ......
ਚੰਡੀਗੜ੍ਹ: ਚੋਣਾਂ ਕਮਿਸ਼ਨ ਨੇ ਲੋਕਸਭਾ ਚੋਣਾਂ ਸੰਬੰਧੀ ਕਈ ਮਹੱਤਵਪੂਰਨ ਘੋਸ਼ਣਾਵਾਂ ਕੀਤੀਆਂ ਹਨ। ਇਸ ਵਿਚ ਸਭ ਤੋਂ ਅਹਿਮ ਹੈ ਕਿ ਨਾਮ ਦਰਜ ਕਰਨ ਦੌਰਾਨ ਉਮੀਦਵਾਰਾਂ ਨੂੰ ਇਸ ਵਾਰ ਆਏ ਵੇਰਵੇ ਵਿਚ ਨਿਜੀ ਖਾਤੇ ਨਾਲ ਪਤਨੀ, ਬੇਟੇ, ਬੇਟਿਆਂ ਦਾ ਵੇਰਵਾ ਦੇਣਾ ਹੋਵੇਗਾ।
ਦੇਸ਼ ਵਿਚ ਸਥਿਤ ਬੈਂਕ ਖਾਤਿਆਂ ਤੋਂ ਇਲਾਵਾ ਜੇਕਰ ਕਿਸੇ ਦਾ ਬੈਂਕ ਖਾਤਾ ਵਿਦੇਸ਼ ਵਿਚ ਹੈ ਤਾਂ ਉਸ ਦਾ ਵੀ ਵੇਰਵਾ ਦੇਣਾ ਹੋਵੇਗਾ। ਜੇਕਰ ਕੋਈ ਵੇਰਵਾ ਨਹੀਂ ਦਿੰਦਾ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਦਾ ਖੁਲਾਸਾ ਹੁੰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
Bank
ਚੰਡੀਗੜ੍ਹ ਵਿਚ 22 ਅਪਰੈਲ ਤੋਂ ਇਹ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਲੋਕ ਸ਼ਹਿਰ ਵਿਚ ਕਿਸੇ ਬੈਂਕ ਵਿਚ ਖਾਤਾ ਖੋਲ ਸਕਣਗੇ। ਇਸ ਖਾਤੇ ਦੇ ਜ਼ਰੀਏ ਹੀ ਚੋਣਾਂ ਦੌਰਾਨ ਉਹਨਾਂ ਨੂੰ ਖਰਚ ਕਰਨਾ ਹੋਵੇਗਾ। ਇਸ ਦੌਰਾਨ ਉਮੀਦਵਾਰ ਨੂੰ ਫਾਰਮ ਨੰਬਰ 6 ਤੇ ਪੂਰੀ ਜਾਣਕਾਰੀ ਦੇਣੀ ਹੋਵੇਗੀ।
ਚੋਣਾਂ ਦੇ ਤਹਿਤ ਉਮੀਦਵਾਰਾਂ ਨੂੰ ਅਪਣੇ ਪਹਿਲਾਂ ਚਲ ਰਹੇ ਖਾਤੇ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਉਮੀਦਵਾਰਾਂ ਦੇ ਪਹਿਲਾਂ ਵਾਲੇ ਖਾਤੇ 'ਤੇ ਨਿਗਰਾਨੀ ਰੱਖੀ ਜਾਵੇਗੀ।ਉਮੀਦਵਾਰਾਂ ਨੂੰ ਰੋਜ਼ਾਨਾ ਕੀਤੇ ਗਏ ਖਰਚ ਦਾ ਵੇਰਵਾ ਵੀ ਦੇਣਾ ਹੋਵੇਗਾ।