
ਲੋਕਾਂ ਨੂੰ ਵੋਟ ਬਨਾਉਣ, ਵੋਟ ਪਾਉਣ, ਈ.ਵੀ.ਐਮ. ਅਤੇ ਸੀ-ਵੀਜਲ ਐਪ ਬਾਰੇ ਕੀਤਾ ਜਾਵੇਗਾ ਜਾਗਰੂਕ
ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇਨਜਰ ਸੂਬੇ ਦੇ ਮੁੱਖ ਚੋਣ ਅਫ਼ਸਰ ਵੱਲੋਂ ਅੱਜ ਇਕ ਰਾਜ ਪੱਧਰੀ ਸਵੀਪ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ 'ਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਡਾਇਰੈਕਟਰ ਤਕਨੀਕੀ ਸਿੱਖਿਆ, ਡਾਇਰੈਕਟਰ ਸਥਾਨਕ ਸਰਕਾਰ, ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ, ਡਾਇਰੈਕਟਰ ਈ-ਗਵਰਨਸ ਸੁਸਾਇਟੀ ਪੰਜਾਬ, ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ, ਡਾਇਰੈਕਟਰ ਲੋਕ ਸੰਪਰਕ ਵਿਭਾਗ, ਡਾਇਰੈਕਟਰ ਯੂਵਕ ਸੇਵਾਵਾਂ, ਡਾਇਰੈਕਟਰ ਖੇਡਾਂ, ਡਾਇਰੈਕਟਰ ਸਭਿਆਚਾਰਕ ਮਾਮਲੇ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡੀ.ਪੀ.ਆਈ.(ਕਾਲਜਾਂ), ਡੀ.ਪੀ.ਆਈ. (ਸੈਕੰਡਰੀ) ਅਤੇ ਡੀ.ਪੀ.ਆਈ. (ਐਲੀਮੈਂਟਰੀ) ਨੂੰ ਸਾਮਲ ਕੀਤਾ ਗਿਆ ਹੈ।
ਇਸ ਕਮੇਟੀ ਦੇ ਗਠਨ ਉਪਰੰਤ ਅੱਜ ਇਸ ਕਮੇਟੀ ਦੀ ਪਹਿਲੀ ਮੀਟਿੰਗ ਐਡੀਸ਼ਨਲ ਮੁੱਖ ਚੋਣ ਅਫ਼ਸਰ ਪੰਜਾਬ ਕਵਿਤਾ ਸਿੰਘ ਦੀ ਪ੍ਰਧਾਨਗੀ 'ਚ ਹੋਈ। ਕਵਿਤਾ ਸਿੰਘ ਨੇ ਇਸ ਕਮੇਟੀ ਦੇ ਗਠਨ ਦੇ ਮੰਤਵ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਵੋਟਰ ਪਾਰਟੀਸੀਪੇਸ਼ਨ ਬਾਰੇ ਲੋਕਾਂ 'ਚ ਪ੍ਰਚਾਰ ਕਰਨਾ ਹੈ। ਇਸ ਤੋਂ ਇਲਾਵਾ ਵੋਟ ਬਨਾਉਣ, ਵੋਟ ਪਾਉਣ ਅਤੇ ਈ.ਵੀ.ਐਮ./ਵੀ.ਵੀ.ਪੈਟ, ਸੀ-ਵੀਜਲ ਐਪ ਆਦਿ ਸਬੰਧੀ ਜਾਗਰੂਕਤਾ ਲਿਆਉਣਾ ਹੈ।
ਕਵਿਤਾ ਸਿੰਘ ਨੇ ਕਿਹਾ ਕਿ ਕੋਆਰਡੀਨੇਸ਼ਨ ਕਮੇਟੀ ਯੋਗ ਵੋਟਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਪਹਿਲ ਦੇ ਅਧਾਰ 'ਤੇ ਜਾਣੂ ਕਰਵਉਣ। ਇਸ ਤੋਂ ਇਲਾਵਾ ਉਹ ਵੋਟਰਾਂ ਨੂੰ ਆਪਣੇ ਨਾਮ ਵੋਟਰ ਸੂਚੀਆਂ ਵਿੱਚ ਚੈਕ ਕਰਨ ਬਾਰੇ, ਨੈਸ਼ਨਲ ਵੋਟਰ ਸਰਵਿਸ ਪੋਰਟਲ ਬਾਰੇ, ਆਨਲਾਈਨ ਰਜਿਸਟ੍ਰੇਸ਼ਨ ਦੇ ਪ੍ਰਬੰਧ ਬਾਰੇ, ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈਬਸਾਈਟ ਬਾਰੇ, ਟੋਲ ਫਰੀ ਹੈਲਪਲਾਈਨ ਨੰਬਰ 1950 ਬਾਰੇ, ਇਲੈਕਟ੍ਰਨਿਕ ਫ਼ੋਟੋ ਆਈ ਕਾਰਡ (ਐਪਿਕ) ਬਾਰੇ ਐਸ.ਐਮ.ਐਸ. ਬਾਰੇ, ਪਿਉਪਲ ਵਿਦ ਡਿਸਐਬਿਲਟੀਜ਼ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ।