
ਆਮ ਆਦਮੀ ਪਾਰਟੀ ਵੱਲੋਂ ਇਲਾਕੇ ਦੇ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ...
ਰੋਪੜ: ਆਮ ਆਦਮੀ ਪਾਰਟੀ ਵੱਲੋਂ ਇਲਾਕੇ ਦੇ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਭਲਾਨ ਖੇਤਰ ਵਿਚ ਲਗਾਏ ਜਾ ਰਹੇ ਧਰਨੇ ਅੱਜ ਉਸ ਵੇਲੇ ਪੁੱਠੇ ਪੈਦਾ ਨਜ਼ਰ ਆਇਆ ਜਦੋਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਕਰੈਸ਼ਰਾਂ ਵੱਲੋਂ ਠਾਣੇ ਨੂੰ ਹੀ ਘੇਰ ਲਿਆ ਗਿਆ। ਕਰੈਸ਼ਰ ਮਾਲਕ ਨਿਤਿਨ ਨੰਦਾ ਦੇ ਨਾਲ ਲਗਪਗ ਦੋ ਦਰਜਨ ਦੇ ਕਰੀਬ ਕਰੈਸ਼ਰ ਮਾਲਕਾਂ ਨੇ ਆਰੋਪ ਲਗਾਇਆ ਕਿ ਮਾਈਨਿੰਗ ਰੋਕਣ ਲਈ ਧਰਨੇ ਲਾਉਣ ਵਾਲੇ ਬਲੈਕਮੇਲਰ ਹਨ।
ਉਨ੍ਹਾਂ ਨੇ ਇਕ ਵਿਅਕਤੀ ਵਿਸ਼ੇਸ਼ ਦਾ ਨਾਮ ਲੈਂਦੇ ਹੋਏ ਕਿਹਾ ਕਿ ਉਕਤ ਵਿਅਕਤੀ ਵੱਲੋਂ ਸ਼ਰ੍ਹੇਆਮ ਕਰੈਸ਼ਰਾਂ ਤੋਂ ਪੈਸੇ ਇਕੱਠੇ ਕਰਨ ਲਈ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਅਤੇ ਉਸ ਵਿਅਕਤੀ ਤੇ ਥਾਣਾ ਨੰਗਲ ਵਿੱਚ ਨਾਜਾਇਜ਼ ਮਾਈਨਿੰਗ ਕਰਨ ਦੀ ਐੱਫ ਆਈ ਆਰ ਵੀ ਦਰਜ ਹੈ। ਨਿਤਿਨ ਨੰਦਾ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਅੱਜ ਥਾਣੇ ਨੂੰ ਇਸ ਲਈ ਘੇਰਿਆ ਜਾ ਰਿਹਾ ਹੈ ਕਿ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਤੇ ਉਲਟਾ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਇਨ੍ਹਾਂ ਵੱਲੋਂ ਕਰੈਸ਼ਰਾਂ ਤੇ ਜਾ ਕੇ ਭੰਨਤੋੜ ਕੀਤੀ ਗਈ ਜਿਸ ਦੀ ਦਰਖਾਸਤ ਥਾਣਾ ਨੰਗਲ ਵਿੱਚ ਦਿੱਤੀ ਗਈ ਹੈ ਜਿਸ ਤੇ ਅਜੇ ਤੱਕ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਨਿਤਿਨ ਨੰਦਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਸਖ਼ਤ ਕਦਮ ਚੁੱਕੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਪੁਲਸ ਦੀ ਹੋਵੇਗੀ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਮੌਕੇ ਤੇ ਪੁੱਜੇ ਥਾਣਾ ਮੁਖੀ ਨੰਗਲ ਇੰਸਪੈਕਟਰ ਪਵਨ ਚੌਧਰੀ ਵੱਲੋਂ ਧਰਨਾਕਾਰੀਆਂ ਦੀ ਗੱਲ ਸੁਣੀ ਗਈ ਅਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਧਰਨਾਕਾਰੀਆਂ ਵੱਲੋਂ ਦਰਖ਼ਾਸਤ ਦਿੱਤੀ ਗਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਜੋ ਐਫ ਆਈ ਆਰ ਆਗੂ ਦੇ ਖਿਲਾਫ ਦਰਜ ਹੋਈ ਹੈ ਉਸ ਵਿੱਚ ਉਸ ਨੂੰ ਇਸ ਲਈ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਕਿ ਉਸ ਦੀ ਇਨਕੁਆਰੀ ਚੱਲ ਰਹੀ ਹੈ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਛੇਤੀ ਹੀ ਇੰਨਕੁਆਰੀ ਖਤਮ ਹੋਣ ਤੋਂ ਬਾਅਦ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।