
ਹਰਿਆਣਾ ਵਿਧਾਨ ਸਭਾ ਸਦਨ ਵਿਚ ਸੀਐਮ ਮਨੋਹਰ ਲਾਲ ਖੱਟਰ ਨੇ ਅਵਿਸ਼ਵਾਸ਼...
ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਸਦਨ ਵਿਚ ਸੀਐਮ ਮਨੋਹਰ ਲਾਲ ਖੱਟਰ ਨੇ ਅਵਿਸ਼ਵਾਸ਼ ਮਤੇ ਦੇ ਖਿਲਾਫ਼ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰੈਸ ਕਾਂਨਫਰੰਸ ਕੀਤੀ, ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਕਾਲੀ ਦਲ ਦੇ ਵਿਧਾਇਕਾਂ ਨੇ ਘੇਰਨ ਦਾ ਯਤਨ ਕੀਤਾ ਸੀ। ਮੁੱਖ ਮੰਤਰੀ ਖੱਟਰ ਨੂੰ ਘੇਰਨ ਅਤੇ ਅਪਸ਼ਬਦ ਬੋਲਣ ਵਾਲੇ ਪੰਜਾਬ ਦੇ ਵਿਧਾਇਕਾਂ (ਸ਼੍ਰੋਮਣੀ ਅਕਾਲੀ ਦਲ) ਦੇ ਖਿਲਾਫ਼ ਹਰਿਆਣਾ ਵਿਧਾਨ ਸਭਾ ਦਾ ਸਰਕਾਰੀ ਬੁਲਾਰਾ ਐਫਆਈਆਰ ਦਰਜ ਕਰਾਏਗਾ।
Shiromani Akali Dal
ਮਮਲੇ ਦੀ ਜਾਂਚ ਦੇ ਲਈ ਵਿਧਾਨ ਸਭਾ ਪ੍ਰਧਾਨ ਗਿਆਨ ਚੰਦ ਗੁਪਤਾ ਨੇ ਸ਼ੁਕਰਵਾ ਨੂੰ ਹਰਿਆਣਾ ਗ੍ਰਹਿ ਵਿਭਾਗ ਦੇ ਮੁੱਖ ਸੈਕਟਰੀ ਰਾਜੀਵ ਅਰੋੜਾ, ਮੁੱਖ ਸੈਕਟਰੀ ਅਰੁਣ ਗੁਪਤਾ, ਪੁਲਿਸ ਦੇ ਡੀਜੀਪੀ ਮਨੋਜ ਯਾਦਵ ਸਮੇਤ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਕਰਕੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਂਚ ਦੋਨਾਂ ਪ੍ਰਦੇਸ਼ਾਂ ਅਤੇ ਯੂਟੀ ਚੰਡੀਗੜ੍ਹ ਦੇ ਅਧਿਕਾਰੀਆਂ ਦੀ ਸੰਯੁਕਤ ਕਮੇਟੀ ਕਰੇਗੀ।
Majithia
ਵਿਧਾਨ ਸਭਾ ਵਿਚ ਸ਼ੁਕਰਵਾਰ ਨੂੰ ਵਿਧਾਨ ਸਭਾ ਪ੍ਰਥਾਨ ਵੱਲੋਂ ਬੁਲਾਈ ਗਈ ਬੈਠਕ ਵਿਚ ਵਿਧਾਨ ਸਭਾ ਉਪ ਪ੍ਰਧਾਨ ਰਣਵੀਰ ਗੰਗਵਾ, ਵਿਧਾਨ ਸਭਾ ਸੈਕਟਰੀ ਰਾਜਂਦਰ ਨਾਂਦਲ ਤੇ ਹਰਿਆਣਾ, ਪੰਜਾਬ ਅਤੇ ਯੂਟੀ ਚੰਡੀਗੜ੍ਹ ਦੇ ਅਧਿਕਾਰੀ ਮੌਜੂਦ ਰਹੇ। ਇਸ ਦੌਰਾਨ 10 ਮਾਰਚ ਦੀ ਘਟਨਾ ਦਾ ਪੂਰੇ ਭਿਊਰਾ ਲਿਆ ਗਿਆ ਹੈ। ਇਸ ਮਾਮਲੇ ਵਿਚ 15 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਦੇ ਸਦਨ ਵਿਚ ਵੀ ਚਰਚਾ ਹੋਵੇਗੀ।
Shiromani Akali Dal
ਬੈਠਕ ਵਿਚ ਖੁਲਾਸਾ ਹੋਇਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਪ੍ਰਤੀ ਅਸ਼ਲੀਲ ਵਿਵਹਾਰ ਪੰਜਾਬ ਦੇ ਵਿਧਾਇਕਾਂ ਦੀ ਯੋਜਨਾਬੱਧ ਸਾਜਿਸ਼ ਦਾ ਹਿੱਸਾ ਸੀ। ਇਸਦੇ ਲਈ ਪੰਜਾਬ ਦੇ ਵਿਧਾਇਕ ਲਗਪਗ 3 ਘੰਟੇ ਤੱਕ ਵਿਧਾਨ ਸਭਾ ਦੀ ਬਿਲਡਿੰਗ ਵਿਚ ਹੀ ਰੁਕੇ ਰਹੇ ਅਤੇ ਮੁੱਖ ਮੰਤਰੀ ਦੇ ਬਾਹਰ ਨਿਕਲਣ ਦਾ ਇੰਤਜ਼ਾਰ ਕਰਦੇ ਰਹੇ। ਬੈਠਕ ਵਿਚ ਮੌਜੂਦ ਪੰਜਾਬ ਦੇ ਵਿਧਾਨ ਸਭਾ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਉਸ ਦਿਨ ਪੰਜਾਬ ਦੇ ਬਜਟ ਦਾ ਆਖਰੀ ਦਿਨ ਸੀ, ਬਜਟ ਦੀ ਪ੍ਰਕਿਰਿਆ 3.30 ਪੂਰੀ ਹੋ ਗਈ ਸੀ।
Khatar
ਬਜਟ ਸੈਸ਼ਲ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵਿਧਾਇਕ ਵਿਧਾਨ ਸਭਾ ਵਿਚ ਹੀ ਰੁਕੇ ਰਹੇ। ਅਕਾਲੀ ਵਿਧਾਇਕਾਂ ਵੱਲੋਂ ਖੱਟਰ ਦਾ ਘਿਰਾਓ ਕਰਨ ਦੀ ਭਿੰਣਕ ਹਰਿਆਣਾ ਵਿਧਾਨ ਸਭਾ ਦੇ ਸੁਰੱਖਿਆ ਕਰਮਚਾਰੀਆਂ ਨੂੰ ਪਹਿਲਾਂ ਲੱਗ ਗਈ ਸੀ। ਹਰਿਆਣਾ ਨੇ ਸਾਵਧਾਨੀ ਦੇ ਤੌਰ ਉਤੇ ਸਦਨ ਵੱਲ ਆਉਣ ਵਾਲੇ ਰੈਂਪ ਦੇ ਰਸਤੇ ਵਿਚ ਸੁਰੱਖਿਆ ਵਧਾ ਦਿੱਤੀ ਸੀ। ਇਸ ਦੌਰਾਨ ਪੰਜਾਬ ਦੇ ਵਿਧਾਇਕ ਅਪਣੇ ਵਾਹਨਾਂ ਵਿਚ ਜਾ ਕੇ ਬੈਠ ਗਏ। ਯੋਜਨਾ ਅਨੁਸਾਰ ਉਹ ਵਾਹਨਾਂ ਤੋਂ ਉਦੋਂ ਹੀ ਨਿਕਲੇ ਜਦੋਂ ਸ਼ਾਮ 6.30 ਵਜੇ ਮੁੱਖ ਮੰਤਰੀ ਖੱਟਰ ਗੇਟ ਉਤੇ ਮੀਡੀਆ ਨਾਲ ਗੱਲਬਾਤ ਕਰਨ ਗਏ ਸਨ।