
ਤਿ੍ਣਮੂਲ ਦੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ
ਮਮਤਾ ਬੈਨਰਜੀ ਦਾ ਫੱਟੜ ਹੋਣਾ ਮੰਦਭਾਗੀ ਘਟਨਾ ਨਹੀਂ, ਸਗੋਂ ਸਾਜ਼ਸ਼ ਹੈ: ਤਿ੍ਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕਿਹਾ
ਨਵੀਂ ਦਿੱਲੀ, 12 ਮਾਰਚ : ਤਿ੍ਣਮੂਲ ਕਾਂਗਰਸ ਦੇ ਇਕ ਵਫ਼ਦ ਨੇ ਸ਼ੁਕਰਵਾਰ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਨੰਦੀਗਰਾਮ ਵਿਚ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਹੋਏ ਕਥਿਤ ਹਮਲੇ ਦੀ ਉੱਚ ਪਧਰੀ ਜਾਂਚ ਦੀ ਮੰਗ ਕੀਤੀ | ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਕੋਈ Tਮੰਦਭਾਗੀ ਘਟਨਾU ਨਹੀਂ ਸੀ, ਸਗੋਂ ਇਕ ਸਾਜ਼ਸ਼ ਸੀ |
ਤਿ੍ਣਮੂਲ ਕਾਂਗਰਸ ਦੇ 6 ਮੈਂਬਰੀ ਵਫ਼ਦ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਸਮੇਤ ਪੂਰੀ ਚੋਣ ਕਮਿਸ਼ਨ ਦੀ ਟੀਮ ਨਾਲ ਮੁਲਾਕਾਤ ਕੀਤੀ ਜਿਸ ਵਿਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਵੀ ਸ਼ਾਮਲ ਸਨ |
ਇਕ ਘੰਟਾ ਤੋਂ ਵੀ ਵੱਧ ਸਮੇਂ ਤਕ ਚੱਲੀ ਬੈਠਕ ਵਿਚ ਤਿ੍ਣਮੂਲ ਨੇਤਾਵਾਂ ਨੇ ਕਮਿਸ਼ਨ ਨੂੰ ਇਕ ਮੰਗ ਪੱਤਰ ਵੀ ਸੌਂਪਿਆ, ਇਸ ਗੱਲ ਉੱਤੇ ਜ਼ੋਰ ਦਿਤਾ ਕਿ ਕਿਸ ਤਰ੍ਹਾਂ ਪਛਮੀ ਬੰਗਾਲ ਵਿਚ ਭਾਜਪਾ ਨੇਤਾਵਾਂ ਨੇ ਟਵੀਟ ਅਤੇ ਬਿਆਨਾਂ ਰਾਹੀਂ ਮੁੱਖ ਮੰਤਰੀ ਨੂੰ ਕਥਿਤ ਤੌਰ 'ਤੇ ਧਮਕੀ ਦਿਤੀ ਸੀ¨
ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ, ਤਿ੍ਣਮੂਲ ਦੇ ਸੰਸਦ ਮੈਂਬਰ ਸੌਗਤ ਰਾਏ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨੰਦੀਗ੍ਰਾਮ ਵਿਚ ਜ਼ਖ਼ਮੀ ਹੋਣਾ ਮੰਦਭਾਗੀ ਘਟਨਾ ਦਾ ਸਿੱਟਾ ਨਹੀਂ, ਸਗੋਂ ਇਕ ਸਾਜ਼ਸ਼ ਹੈ |
ਘਟਨਾਵਾਂ ਦਰਸਾਉਂਦੀਆਂ ਹਨ ਕਿ ਇਹ ਹਮਲਾ ਡੂੰਘੀ ਸਾਜ਼ਸ਼ ਦਾ ਹਿੱਸਾ ਹੈ |
ਤਿ੍ਣਮੂਲ ਨੇ ਅਪਣੇ ਮੈਮੋਰੰਡਮ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਨੰਦੀਗਰਾਮ ਤੋਂ ਭਾਜਪਾ ਉਮੀਦਵਾਰ ਸ਼ੁਭੇਂਦੁ ਅਧਿਕਾਰੀ 'ਤੇ ਦੋਸ਼ ਲਾਇਆ ਹੈ | ਪਾਰਟੀ ਨੇ ਕਿਹਾ ਕਿ ਭਾਜਪਾ ਦੀ ਪਛਮੀ ਬੰਗਾਲ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਨੇ ਇਕ ਕਾਰਟੂਨ ਅਪਲੋਡ ਕਰਦਿਆਂ ਕਿਹਾ ਕਿ ਉਨ੍ਹਾਂ (ਮਮਤਾ) ਨੂੰ ਨੰਦੀਗਰਾਮ ਵਿਚ ਜਵਾਬ ਮਿਲੇਗਾ |
ਉਸੇ ਸਮੇਂ, ਭਗਵਾ ਪਾਰਟੀ ਵਲੋਂ ਚੋਣ ਕਮਿਸ਼ਨ ਨੂੰ ਕਈ ਸ਼ਿਕਾਇਤਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਪਛਮੀ ਬੰਗਾਲ ਦੇ ਪੁਲਿਸ ਮੁਖੀ ਅਤੇ ਇੰਸਪੈਕਟਰ ਜਨਰਲ ਨੂੰ ਤੁਰਤ ਹਟਾਉਣ ਦੀ ਮੰਗ ਕੀਤੀ ਸੀ |image
ਤਿ੍ਣਮੂਲ ਕਾਂਗਰਸ ਨੇ ਵੀ ਹੋਰ ਨੇਤਾਵਾਂ ਦੀਆਂ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ | (ਪੀਟੀਆਈ)