
ਦੋਸ਼ੀ ਪਾਏ ਜਾਣ ਵਾਲਿਆਂ 'ਤੇ ਅਪਰਾਧਿਕ ਲਾਪਰਵਾਹੀ ਲਈ ਦਰਜ ਹੋਵੇਗਾ ਮੁਕੱਦਮਾ
ਚੰਡੀਗੜ੍ਹ: ਪੀਐੱਸਟੈੱਟ ਪ੍ਰੀਖਿਆ ਲੀਕ ਮਾਮਲੇ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉਹਨਾਂ ਨੇ ਇਸ ਦੀ ਜਾਣਕਾਰੀ ਇਕ ਟਵੀਟ ਜ਼ਰੀਏ ਸਾਂਝੀ ਕੀਤੀ। ਹਰਜੋਤ ਬੈਂਸ ਨੇ ਕਿਹਾ ਕਿ ਇਸ ਦੇ ਲਈ ਜ਼ਿੰਮੇਵਾਰੀ ਤੈਅ ਕਰਕੇ ਦੋਸ਼ੀ ਪਾਏ ਜਾਣ ਵਾਲਿਆਂ 'ਤੇ ਅਪਰਾਧਿਕ ਲਾਪਰਵਾਹੀ ਲਈ ਮੁਕੱਦਮਾ ਦਰਜ ਹੋਵੇਗਾ।
ਇਹ ਵੀ ਪੜ੍ਹੋ: ਲੁਧਿਆਣਾ 'ਚ ਤੇਜ਼ ਰਫਤਾਰ ਟਰਾਲੇ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲਿਆ, ਦੋਵਾਂ ਦੀ ਮੌਤ
ਉਹਨਾਂ ਟਵੀਟ ਕੀਤਾ, “ਸਾਡੀ ਪ੍ਰੀਖਿਆ ਪ੍ਰਕਿਰਿਆ ਵਿਚ ਪੂਰੀ ਨਿਰਪੱਖਤਾ ਬਣਾਈ ਰੱਖਣ ਲਈ A++ NAAC ਗ੍ਰੇਡ ਯਾਨੀ GNDU ਵਾਲੀ ਤੀਜੀ ਧਿਰ ਦੁਆਰਾ ਆਯੋਜਿਤ PSTET ਪ੍ਰੀਖਿਆ ਨੂੰ ਦੇਖਣ ਲਈ ਇਕ ਉੱਚ ਪੱਧਰ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ। ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ 'ਤੇ ਅਪਰਾਧਿਕ ਲਾਪਰਵਾਹੀ ਲਈ ਮੁਕੱਦਮਾ ਦਰਜ ਕੀਤਾ ਜਾਵੇਗਾ”।
ਇਹ ਵੀ ਪੜ੍ਹੋ: ਫੈਕਟਰੀ 'ਚ ਲੋਹਾ ਪਿਘਲਾ ਰਹੇ ਮਜ਼ਦੂਰਾਂ ਨਾਲ ਵਾਪਰਿਆ ਵੱਡਾ ਹਾਦਸਾ, 2 ਦੀ ਮੌਤ ਤੇ ਤਿੰਨ ਗੰਭੀਰ ਜ਼ਖ਼ਮੀ
ਇਕ ਹੋਰ ਟਵੀਟ ਕਰਦਿਆਂ ਉਹਨਾਂ ਕਿਹਾ, “ਇਸ ਤੋਂ ਇਲਾਵਾ GNDU ਨੇ ਅਫਸੋਸ ਪ੍ਰਗਟਾਇਆ ਹੈ ਅਤੇ ਬਿਨਾਂ ਕਿਸੇ ਫੀਸ ਦੇ ਪ੍ਰੀਖਿਆ ਦੁਬਾਰਾ ਆਯੋਜਿਤ ਕਰਵਾਈ ਜਾਵੇਗੀ। ਭਵਿੱਖ ਵਿਚ ਮੇਰੇ ਵਿਭਾਗ ਨੂੰ ਅਜਿਹੀ ਸਥਿਤੀ ਵਿਚ ਉਮੀਦਵਾਰਾਂ ਦੇ ਮੁਆਵਜ਼ੇ ਲਈ ਤੀਜੀ ਧਿਰ ਨਾਲ ਦਸਤਖਤ ਕੀਤੇ ਗਏ MOU ਵਿਚ ਮੁਆਵਜ਼ੇ ਲਈ ਇਕ ਢੁਕਵੀਂ ਧਾਰਾ ਰੱਖਣ ਦਾ ਆਦੇਸ਼ ਦਿੱਤਾ ਹੈ। ਉਮੀਦਵਾਰਾਂ ਕਿਉਂ ਝੱਲਣ?”
ਇਹ ਵੀ ਪੜ੍ਹੋ: ਚੀਨ: ਚੌਥੀ ਮੰਜ਼ਿਲ ਤੋਂ ਡਿੱਗਿਆ ਬੱਚਾ, ਰਾਹਗੀਰ ਨੇ ਪਾਈਪ 'ਤੇ ਚੜ੍ਹ ਕੇ ਬਚਾਈ ਬੱਚੇ ਦੀ ਜਾਨ
ਦਰਅਸਲ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਦੀ ਬੀਤੇ ਦਿਨ ਹੋਈ ਪ੍ਰੀਖਿਆ ਦੇ ਕੁਝ ਪ੍ਰਸ਼ਨ ਪੱਤਰਾਂ ਵਿਚ ਕਥਿਤ ਤੌਰ ’ਤੇ ਉੱਤਰ ਹੀ ਦੱਸ ਦਿੱਤੇ ਗਏ। ਉਮੀਦਵਾਰਾਂ ਦਾ ਇਲਜ਼ਾਮ ਹੈ ਕਿ ਸਮਾਜਿਕ ਸਿੱਖਿਆ ਦੀ ਪ੍ਰੀਖਿਆ ਲਈ 60 ਪ੍ਰਸ਼ਨਾਂ ਦੇ ਉੱਤਰ ਵਿਕਲਪਾਂ ਵਿਚੋਂ 57 ਦੇ ਸਹੀ ਉੱਤਰ ਹਾਈਲਾਈਟ (ਬੋਲਡ) ਕੀਤੇ ਹੋਏ ਸਨ। ਇਸ ਕਾਰਨ ਯੂਨੀਵਰਸਿਟੀ ਦੀ ਵੱਡੀ ਕੁਤਾਹੀ ਸਾਹਮਣੇ ਆਈ ਹੈ। ਇਸ ਪ੍ਰੀਖਿਆ ਕਾਰਨ ਮਿਹਨਤ ਕਰਕੇ ਪ੍ਰੀਖਿਆ ’ਚ ਬੈਠਣ ਵਾਲੇ ਬੇਰੁਜ਼ਗਾਰ ਅਧਿਆਪਕਾਂ ਵਿਚ ਰੋਸ ਹੈ। ਇਹ ਪ੍ਰਸ਼ਨ ਪੱਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰੀਖਿਆ ਵਿਚ ਪੰਜਾਬੀ ਸਬੰਧੀ ਗਲਤੀਆਂ ਵੀ ਦੇਖਣ ਨੂੰ ਮਿਲਿਆਂ। ਇਸ ਤੋਂ ਇਲਾਵਾ ਪ੍ਰੀਖਿਆ ਵਿਚ ਲਾਪਰਵਾਹੀ ਨੂੰ ਲੈ ਕੇ ਵਿਰੋਧੀ ਧਿਰਾਂ ਦੀ ਪੰਜਾਬ ਸਰਕਾਰ ’ਤੇ ਸਵਾਲ ਚੁੱਕ ਰਹੀਆਂ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 2 ਮੈਂਬਰੀ ਜਾਂਚ ਕਮੇਟੀ ਦਾ ਗਠਨ
ਇਸ ਦੇ ਚਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 2 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸੇਵਾਮੁਕਤ ਪ੍ਰੋਫੈਸਰ ਟੀਐਸ ਬੈਨੀਪਾਲ ਕਮੇਟੀ ਦੇ ਚੇਅਰਮੈਨ ਹੋਣਗੇ ਜਦਕਿ ਡਾ. ਅਮਿਤ ਕੌਤਸ ਕਮੇਟੀ ਦੇ ਮੈਂਬਰ ਬਣਾਏ ਗਏ।