
ਭਿੰਖੀਵਿੰਡ ਐੱਸਐੱਚਓ ਨੇ ਦੱਸਿਆ ਕਿ ਸਰਪੰਚ ਉੱਤੇ ਪਹਿਲਾਂ ਹੀ 6 ਅਪਰਾਧਿਕ ਮਾਮਲੇ ਦਰਜ ਹਨ।
ਤਰਨਤਾਰਨ - ਪੁਲਿਸ ਨੇ ਨਾਕਾ ਤੋੜ ਕੇ ਫਰਾਰ ਹੋਏ ਕਾਰ ਸਵਾਰ ਮੁਲਜ਼ਮਾਂ ’ਚੋਂ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਕ ਮੁਲਜ਼ਮ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਕਾਬੂ ਕੀਤੇ ਮੁਲਜ਼ਮਾਂ ਕੋਲੋਂ 32 ਬੋਰ ਪਿਸਟਲ ਤੇ 6 ਜ਼ਿੰਦਾ ਰੌਂਦ ਬਰਾਮਦ ਹੋਏ ਹਨ।
ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਡ ਦੇ ਮੁਖੀ ਬਲਜਿੰਦਰ ਸਿੰਘ ਅੋਲਖ ਨੇ ਦੱਸਿਆ ਕਿ ਪੁਲਿਸ ਚੌਕੀ ਇੰਚਾਰਜ ਤੇ ਟੀਮ ਵੱਲੋਂ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਦੌਰਾਨ ਇੱਕ ਥਾਰ ਗੱਡੀ ਝਬਾਲ ਦੀ ਸਾਈਡ ਤੋਂ ਆਈ ਜਿਸ ਵਿੱਚ 5 ਵਿਅਕਤੀ ਸਵਾਰ ਸਨ। ਗੱਡੀ ਵਿੱਚ ਪੰਜ ਵਿਅਕਤੀ ਥੱਲੇ ਉਤਰ ਆਏ ਜਿੰਨਾ ਵਿੱਚ ਵਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮੱਖੀ ਕਲਾ ਥਾਣਾ ਕੱਚਾ ਪੱਕਾ, ਗੁਰਸੇਵਕ ਸਿੰਘ ਪੁੱਤਰ ਸੁਖਮਿੰਦਰ ਸਿੰਘ ਵਾਸੀ ਮੱਖੀ ਕਲਾ ਥਾਣਾ ਕੱਚਾ ਪੱਕਾ, ਹਰਸਿਮਰਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਨਿਆਲਾ ਜੇ ਸਿੰਘ ਥਾਣਾ ਕੱਚਾ ਪੱਕਾ ਦੱਸਿਆ, ਇਕ ਮੁਲਜ਼ਮ ਥਾਰ ਗੱਡੀ ਵਿੱਚ ਬੈਠ ਕੇ ਗੱਡੀ ਭਿੱਖੀਵਿੰਡ ਸਾਈਡ ਨੂੰ ਭਜਾ ਕੇ ਲੈ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਨੌਜਵਾਨ ਜਗਰੂਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਭਾਈ ਲੱਧੂ ਥਾਣਾ ਸਦਰ ਪੱਟੀ ਦੀ ਤਲਾਸ਼ੀ ਕਰਨ ਤੇ ਇਸ ਦੀ ਪਹਿਨੀ ਹੋਈ ਲੋਅਰ ਦੀ ਸੱਜੀ ਡੱਥ ਵਿੱਚ ਇੱਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਬ੍ਰਾਮਦ ਹੋਇਆ ਬ੍ਰਾਮਦਾ ਪਿਸਟਲ ਦਾ ਮੈਗਜ਼ੀਨ ਉਤਾਰ ਕੇ ਚੈਕ ਕੀਤਾ ਤਾਂ ਉਸ ਵਿੱਚੋਂ 06 ਰੌਂਦ ਜਿੰਦਾ 32 ਬੋਰ ਬਰਾਮਦ ਹੋਏ।
ਇਹ ਖ਼ਬਰ ਵੀ ਪੜ੍ਹੋ : ਪਤੀ ਨੇ ਆਪਣੇ ਸਰੀਰ 'ਤੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਦੇਖ ਕੇ ਔਰਤ ਨੂੰ ਚੜ੍ਹਿਆ ਗੁੱਸਾ!
ਨਾਕੇ ਤੋਂ ਗੱਡੀ ਭਜਾਉਣ ਵਾਲਾ ਵਿਅਕਤੀ ਹਰਪ੍ਰੀਤ ਸਿੰਘ ਹੈਪੀ ਪੁੱਤਰ ਭੁਪਿੰਦਰ ਸਿੰਘ ਵਾਸੀ ਝਬਾਲ ਖੁਰਦ ਵਜੋ ਪਹਿਚਾਣ ਹੋਈ ਹੈ ਜਿਸ ਦੀ ਭਾਲ ਜਾਰੀ ਹੈ। ਹਰਪ੍ਰੀਤ ਸਿੰਘ ਝਬਾਲ ਖੁਰਦ ਦਾ ਸਰਪੰਚ ਹੈ ਜੋ ਕਿ ਕਾਂਗਰਸ ਛੱਡ ਕੁੱਝ ਸਮਾਂ ਪਹਿਲਾ 11 ਪਿੰਡਾਂ ਦੇ ਸਰਪੰਚਾਂ ਨਾਲ ਮਨੀਸ਼ ਸਿਸੋਦੀਆ ਦੀ ਹਾਜ਼ਰੀ ਵਿਚ ਅੰਮ੍ਰਿਤਸਰ ’ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਸੀ। ਭਿੰਖੀਵਿੰਡ ਐੱਸਐੱਚਓ ਨੇ ਦੱਸਿਆ ਕਿ ਸਰਪੰਚ ਉੱਤੇ ਪਹਿਲਾਂ ਹੀ 6 ਅਪਰਾਧਿਕ ਮਾਮਲੇ ਦਰਜ ਹਨ।
ਇਹ ਖ਼ਬਰ ਵੀ ਪੜ੍ਹੋ : ਬਟਾਲਾ ’ਚ ਮਾਮੂਲੀ ਬਹਿਸ ਨੂੰ ਲੈ ਕੇ ਚੱਲੀਆਂ ਗੋਲੀਆਂ : ਸਿਰ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ
ਤਫ਼ਤੀਸ਼ੀ ਅਫਸਰ ਵੱਲੋ ਮੁਕਦਮਾ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਜਿਸਤੇ ਮੁੱਖ ਅਫਸਰ ਥਾਣਾ ਵੱਲੋ ਮੁੱਕਦਮਾ ਨੰ.38 ਜੁਰਮ 307,186 ਅਤੇ 25-54-59 ਅਧੀਨ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।