ਪਤੀ ਨੇ ਆਪਣੇ ਸਰੀਰ 'ਤੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਦੇਖ ਕੇ ਔਰਤ ਨੂੰ ਚੜ੍ਹਿਆ ਗੁੱਸਾ!
Published : Mar 13, 2023, 1:19 pm IST
Updated : Mar 13, 2023, 1:19 pm IST
SHARE ARTICLE
photo
photo

ਪਤੀ ਉਨ੍ਹਾਂ ਲੋਕਾਂ ਦੇ ਮੈਸੇਜਾਂ ਦਾ ਜਵਾਬ ਦੇ ਰਿਹਾ ਸੀ ਜਿਨ੍ਹਾਂ ਨੇ ਉਸ ਨੂੰ ਪੁੱਛਿਆ ਕਿ ਉਸ ਦੇ ਸਰੀਰ 'ਤੇ ਸਭ ਤੋਂ ਮਜ਼ੇਦਾਰ ਟੈਟੂ ਕਿਹੜਾ ਹੈ।

 

ਨਵੀਂ ਦਿੱਲੀ : ਇੱਕ ਵਿਅਕਤੀ ਨੇ ਵਿਆਹ ਤੋਂ ਬਾਅਦ ਵੀ ਆਪਣੀ ਪਤਨੀ ਲਈ ਪਿਆਰ ਦਾ ਇਜ਼ਹਾਰ ਕੀਤਾ ਅਤੇ ਆਪਣੇ ਸਰੀਰ 'ਤੇ ਪਤਨੀ ਦੇ ਚਿਹਰੇ ਦਾ ਟੈਟੂ ਬਣਵਾਇਆ।

ਅੱਜ-ਕੱਲ੍ਹ ਟੈਟੂ ਬਣਵਾ ਕੇ ਪਿਆਰ ਦਾ ਇਜ਼ਹਾਰ ਕਰਨਾ ਕਾਫੀ ਆਮ ਹੋ ਗਿਆ ਹੈ। ਲੋਕ ਆਪਣੇ ਚਹੇਤਿਆਂ ਦੇ ਆਪਣੇ ਸਰੀਰ 'ਤੇ ਟੈਟੂ ਵੀ ਬਣਾਉਂਦੇ ਹਨ। ਇਸ ਪਤੀ ਨੇ ਵੀ ਅਜਿਹਾ ਹੀ ਕੀਤਾ ਪਰ ਪਿਆਰ 'ਚ ਨਹੀਂ, ਮਜ਼ਾਕ 'ਚ। ਉਸ ਨੇ ਆਪਣੇ ਸਰੀਰ 'ਤੇ ਪਤਨੀ ਦੇ ਚਿਹਰੇ ਦਾ ਟੈਟੂ ਬਣਵਾਇਆ ਪਰ ਅਜਿਹਾ ਮਜ਼ਾਕੀਆ ਐਕਸਪ੍ਰੈਸ਼ਨ ਬਣਵਾ ਲਿਆ, ਜਿਸ ਨੂੰ ਦੇਖ ਕੇ ਪਤਨੀ ਗੁੱਸੇ 'ਚ ਆ ਗਈ ਤੇ ਸੋਸ਼ਲ ਮੀਡੀਆ 'ਤੇ ਲੋਕ ਹਾਸਾ ਨਹੀਂ ਰੋਕ ਸਕੇ।

ਇਕ ਰਿਪੋਰਟ ਮੁਤਾਬਕ ਜੈਰੀ ਅਤੇ ਉਨ੍ਹਾਂ ਦੀ ਪਤਨੀ ਟੇਗਨ ਦੇ ਟਿਕਟੋਕ 'ਤੇ ਹਜ਼ਾਰਾਂ ਫਾਲੋਅਰਜ਼ ਹਨ ਅਤੇ ਉਹ ਸ਼ਾਨਦਾਰ ਵੀਡੀਓ ਬਣਾਉਂਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਜੈਰੀ ਨੇ ਆਪਣੇ ਸਰੀਰ 'ਤੇ ਬਣੇ ਟੈਟੂ ਦਿਖਾਏ ਹਨ।ਨਵੀਨਤਮ ਟੈਟੂ ਉਸਦੀ ਪਤਨੀ ਦੇ ਚਿਹਰੇ ਦਾ ਹੈ ਜੋ ਬਹੁਤ ਮਜ਼ਾਕੀਆ ਹੈ। ਉਸ ਨੇ ਟਿਕਟੋਕ ਵੀਡੀਓ ਵਿੱਚ ਦੱਸਿਆ ਕਿ ਉਸ ਦੇ ਧੜ ਉੱਤੇ ਬਣਿਆ ਇਹ ਟੈਟੂ ਉਸ ਦੀ ਪਤਨੀ ਦਾ ਹੈ ਜਦੋਂ ਉਹ ਆਪਣੇ ਦੋਸਤਾਂ ਨਾਲ ਹੱਸ ਰਹੀ ਸੀ ਅਤੇ ਮਜ਼ਾਕ ਕਰ ਰਹੀ ਸੀ। ਉਸ ਦੇ ਐਕਸਪ੍ਰੈਸ਼ਨ ਕਾਫੀ ਮਜ਼ਾਕੀਆ ਲੱਗ ਰਹੇ ਸਨ। ਟੈਟੂ ਵਿਚ ਅੱਖਾਂ ਉਪਰ ਵੱਲ ਚੜੀਆਂ ਤੇ ਦੰਦ ਇਕ ਦੂਜੇ ਨਾਲ ਜੁੜੇ ਹੋਏ ਤੇ ਮੂੰਹ ਟੇਢਾ ਨਜ਼ਰ ਆ ਰਿਹਾ ਹੈ।

ਪਤੀ ਉਨ੍ਹਾਂ ਲੋਕਾਂ ਦੇ ਸੰਦੇਸ਼ਾਂ ਦਾ ਜਵਾਬ ਦੇ ਰਿਹਾ ਸੀ ਜਿਨ੍ਹਾਂ ਨੇ ਉਸ ਨੂੰ ਪੁੱਛਿਆ ਕਿ ਉਸ ਦੇ ਸਰੀਰ 'ਤੇ ਸਭ ਤੋਂ ਮਜ਼ੇਦਾਰ ਟੈਟੂ ਕਿਹੜਾ ਹੈ। ਉਸ ਨੇ ਵੀਡੀਓ ਵਿਚ ਦੱਸਿਆ ਕਿ ਉਸ ਨੂੰ ਇਹ ਟੈਟੂ ਬਹੁਤ ਪਸੰਦ ਹੈ ਪਰ ਉਸ ਦੀ ਪਤਨੀ ਨੂੰ ਇਹ ਬਹੁਤ ਬੁਰਾ ਲੱਗਦਾ ਹੈ ਅਤੇ ਜਦੋਂ ਉਸ ਨੇ ਇਸ ਨੂੰ ਦੇਖਿਆ ਤਾਂ ਉਹ ਗੁੱਸੇ ਵਿਚ ਆ ਗਈ। ਲੋਕ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ।

ਰਿਪੋਰਟ ਮੁਤਾਬਕ ਵੀਡੀਓ 'ਤੇ ਇਕ ਵਿਅਕਤੀ ਨੇ ਲਿਖਿਆ ਕਿ ਕਲਾਕਾਰ ਨੇ ਸ਼ਾਨਦਾਰ ਕੰਮ ਕੀਤਾ ਹੈ। ਜਦੋਂ ਕਿ ਇੱਕ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਟੈਟੂ ਹੈ, ਇਹ ਬਹੁਤ ਮਜ਼ਾਕੀਆ ਲੱਗ ਰਿਹਾ ਹੈ। ਇੱਕ ਔਰਤ ਨੇ ਲਿਖਿਆ ਕਿ ਉਸ ਨੂੰ ਵੀ ਇੱਕ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਉਸਨੂੰ ਬਹੁਤ ਪਿਆਰ ਕਰਦਾ ਹੋਵੇ।

Tags: tatto, husband, wife

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement