Nawanshahr News: 3 ਸਾਲ ਦੇ ਪ੍ਰੇਮ ਸਬੰਧ ਤੋਂ ਬਾਅਦ ਵਿਆਹ ਵਾਲੇ ਦਿਨ ਬਰਾਤ ਲੈ ਕੇ ਨਹੀਂ ਆਇਆ ਫੌਜੀ ਲਾੜਾ, ਲਾੜੀ ਕਰਦੀ ਰਹਿ ਗਈ ਇੰਤਜ਼ਾਰ
Published : Mar 13, 2024, 12:44 pm IST
Updated : Mar 13, 2024, 12:57 pm IST
SHARE ARTICLE
Groom did not come with a baraat Nawanshahr News in punjabi
Groom did not come with a baraat Nawanshahr News in punjabi

Nawanshahr News: ਪੈਲੇਸ ਵਿਚ ਬਰਾਤ ਦੇ ਸਵਾਗਤ ਦੀ ਤਿਆਰੀ ਕਰਦਾ ਰਹਿ ਗਿਆ ਪ੍ਰਵਾਰ

Groom did not come with a baraat Nawanshahr News in punjabi : ਨਵਾਂਸ਼ਹਿਰ 'ਚ ਵਿਆਹ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ। ਇਥੇ ਮਹਿੰਦੀ, ਚੂੜਾ ਪਾਈ ਬੈਠੀ ਲਾੜੀ ਲਾੜੇ ਦਾ ਇੰਤਜ਼ਾਰ ਕਰਦੀ ਰਹਿ ਗਈ ਪਰ ਲਾੜਾ ਬਰਾਤ ਲੈ ਕੇ ਨਹੀਂ ਆਇਆ। ਵਿਆਹ ਵਾਲੇ ਦਿਨ ਲਾੜੇ ਤੇ ਲਾੜੇ ਦੇ ਪ੍ਰਵਾਰ ਵਾਲਿਆਂ ਨੇ ਫ਼ੋਨ ਬੰਦ ਕਰ ਲਏ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਵਿਆਹ ਦੀ ਖੁਸ਼ੀ ਦਾ ਮਾਹੌਲ ਇਕਦਮ ਸੋਗ ਵਿਚ ਬਦਲ ਗਿਆ। 

 

ਇਹ ਵੀ ਪੜ੍ਹੋ: Hoshiarpur News: ਵਿਆਹ ਵਾਲੇ ਘਰ ਸ਼ਰੇਆਮ ਚੱਲੇ ਇੱਟਾਂ-ਰੋੜੇ, ਲਾੜਾ ਤੇ ਲਾੜੇ ਦਾ ਪਿਓ ਗੰਭੀਰ ਰੂਪ ਵਿਚ ਜ਼ਖ਼ਮੀ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਲਾੜੀ ਜਸਵੀਰ ਕੌਰ ਨੇ ਦੱਸਿਆ ਕਿ ਉਹ ਪਿੰਡ ਸੰਦੋਆ, ਜ਼ਿਲ੍ਹਾ ਨਵਾਂਸ਼ਹਿਰ ਦੀ ਵਸਨੀਕ ਹੈ। ਉਸ ਦਾ ਲਾੜੇ ਲਖਬੀਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਨਾਲ 3 ਸਾਲ ਤੋਂ ਰਿਸ਼ਤਾ ਸੀ ਤੇ ਹੁਣ ਉਹ ਵਿਆਹ ਤੇ ਬੰਧਣ ਵਿਚ ਬੱਝਣ ਜਾ ਰਹੇ ਸਨ, ਪਰ ਲਾੜਾ ਬਰਾਤ ਲੈ ਕੇ ਨਹੀਂ ਆਇਆ।

ਇਹ ਵੀ ਪੜ੍ਹੋ: Haryana News: ਨਾਰਾਜਗੀ ਦੇ ਵਿਚਕਾਰ ਅਨਿਲ ਵਿੱਜ ਦਾ ਪਹਿਲਾ ਬਿਆਨ ਆਇਆ ਸਾਹਮਣੇ, ਕਿਹਾ- ਹਮੇਸ਼ਾਂ BJP ਲਈ ਕੰਮ ਕੀਤਾ...

ਲਾੜੀ ਅਨੁਸਾਰ ਲਖਬੀਰ ਸਿੰਘ ਫ਼ੌਜ ਵਿੱਚ ਨੌਕਰੀ ਕਰਦਾ ਹੈ ਤੇ ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਨੇ ਫੋਨ ਕਰਕੇ ਕਿਹਾ ਕਿ ਮੇਰੀ ਮਾਂ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਹੈ, ਜਿਸ ਤੋਂ ਬਾਅਦ ਸਾਰਿਆਂ ਦੇ ਫੋਨ ਬੰਦ ਕਰ ਲਏ। ਇਸ ਤੋਂ ਬਾਅਦ ਮੇਰਾ ਪ੍ਰਵਾਰ ਠੀਕਰੀਵਾਲ ਸਥਿਤ ਉਨ੍ਹਾਂ ਦੇ ਘਰ ਗੱਲ ਕਰਨ ਲਈ ਗਿਆ ਤਾਂ ਲੜਕੇ ਦੇ ਪਿਤਾ ਨੇ ਮੇਰੀ ਮਾਂ ਦੇ ਮੂੰਹ 'ਤੇ ਇਹ ਕਹਿ ਕੇ ਦਰਵਾਜ਼ਾ ਬੰਦ ਕਰ ਦਿੱਤਾ ਕਿ ਤੁਸੀਂ ਲੋਕ ਧੰਦਾ ਕਰਦੇ ਹੋ। ਲਾੜੀ ਨੇ ਦੱਸਿਆ ਕਿ ਲਗਾਤਾਰ 3 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਹੋਣਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਨੇ ਦੱਸਿਆ ਕਿ ਉਹ ਖੁਦ ਸ਼ੇਅਰਚਾਟ ਦੀ ਇੱਕ ਏਜੰਸੀ ਵਿਚ ਕੰਮ ਕਰਦੀ ਸੀ, ਇਹ ਰਿਸ਼ਤਾ ਲਖਬੀਰ ਦੀ ਭੈਣ ਰਾਹੀਂ ਬਣਿਆ ਸੀ। ਜਸਵੀਰ ਕੌਰ ਨੇ ਦੱਸਿਆ ਕਿ ਲਖਬੀਰ ਨੇ ਦਸੰਬਰ ਮਹੀਨੇ ਕਿਹਾ ਕਿ ਅਸੀਂ ਕੋਰਟ ਮੈਰਿਜ ਕਰਵਾ ਲੈਂਦੇ ਹਾਂ ਪਰ ਮੈਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅਸੀਂ ਵਿਆਹ ਕਰਵਾਉਣਾ ਹੈ।  ਲਾੜੀ ਨੇ ਦੋਸ਼ ਲਾਇਆ ਕਿ ਲਖਬੀਰ ਸਿੰਘ ਨੇ ਉਸ ਤੋਂ 20-25 ਲੱਖ ਰੁਪਏ ਲਏ ਹਨ ਕਿਉਂਕਿ ਉਹ ਸ਼ੇਅਰ ਟਰੇਡਿੰਗ ਦਾ ਕਾਰੋਬਾਰ ਕਰਦੀ ਹੈ।

(For more news apart from 'Groom did not come with a baraat Nawanshahr News in punjabi ' stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement