
Haryana News: 'ਹਾਲਾਤ ਬਦਲਦੇ ਰਹਿੰਦੇ ਹਨ ਪਰ ਮੈਂ ਹਰ ਹਾਲਤ 'ਚ ਭਾਜਪਾ ਲਈ ਕੰਮ ਕੀਤਾ'
Anil Vij's first statement came out Haryana News in punjabi : ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨਾਰਾਜ਼ ਦੱਸੇ ਜਾ ਰਹੇ ਹਨ। ਉਹ ਮੰਗਲਵਾਰ ਨੂੰ ਸਹੁੰ ਚੁੱਕ ਸਮਾਗਮ ਵਿੱਚ ਵੀ ਸ਼ਾਮਲ ਨਹੀਂ ਹੋਏ। ਹਾਲਾਂਕਿ, ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਮੈਂ ਨਾਰਾਜ਼ ਨਹੀਂ ਹਾਂ।
ਇਹ ਵੀ ਪੜ੍ਹੋ : Hoshiarpur News: ਵਿਆਹ ਵਾਲੇ ਘਰ ਸ਼ਰੇਆਮ ਚੱਲੇ ਇੱਟਾਂ-ਰੋੜੇ, ਲਾੜਾ ਤੇ ਲਾੜੇ ਦਾ ਪਿਓ ਗੰਭੀਰ ਰੂਪ ਵਿਚ ਜ਼ਖ਼ਮੀ
ਉਨ੍ਹਾਂ ਕਿਹਾ ਕਿ ਹਾਲਾਤ ਬਦਲਦੇ ਰਹਿੰਦੇ ਹਨ। ਮੈਂ ਪਹਿਲਾਂ ਨਾਲੋਂ ਜ਼ਿਆਦਾ ਕੰਮ ਕਰਾਂਗਾ। ਸਾਬਕਾ ਮੰਤਰੀ ਨੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਭਗਤ ਹਾਂ। ਮੈਂ ਹਰ ਹਾਲਤ ਵਿੱਚ ਭਾਜਪਾ ਲਈ ਕੰਮ ਕੀਤਾ, ਹੁਣ ਵੀ ਕਰਾਂਗਾ। ਮੈਂ ਪਹਿਲਾਂ ਨਾਲੋਂ ਜ਼ਿਆਦਾ ਕਰਾਂਗਾ।
ਇਹ ਵੀ ਪੜ੍ਹੋ: Sunam News : ਮਾਨਸਿਕ ਤੌਰ 'ਤੇ ਪਰੇਸ਼ਾਨ ਕਿਸਾਨ ਨੇ ਘਰ ’ਚ ਟਾਹਲੀ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਸੂਤਰਾਂ ਮੁਤਾਬਕ ਜੇਪੀ ਨੱਡਾ ਵੱਲੋਂ ਦੋ ਵਾਰ ਫੋਨ ਕੀਤੇ ਜਾਣ ਤੋਂ ਬਾਅਦ ਫਲੋਰ ਟੈਸਟ 'ਚ ਹਿੱਸਾ ਲੈਣ ਨੂੰ ਲੈ ਕੇ ਅਨਿਲ ਵਿਜ ਦਾ ਰਵੱਈਆ ਨਰਮ ਹੋ ਗਿਆ ਹੈ। ਹਾਲਾਂਕਿ, ਨਾਰਾਜ਼ਗੀ ਅਜੇ ਵੀ ਬਰਕਰਾਰ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਨੇ ਅਜੇ ਤੱਕ ਹਾਈਕਮਾਂਡ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਬਾਰੇ ਸਹਿਮਤੀ ਨਹੀਂ ਦਿੱਤੀ ਹੈ। ਅੱਜ ਹਰਿਆਣਾ ਵਿਧਾਨ ਸਭਾ ਵਿੱਚ ਫਲੋਰ ਟੈਸਟ ਵੀ ਹੈ ਅਤੇ ਅਨਿਲ ਵਿੱਜ ਆਪਣੀ ਨਿੱਜੀ ਕਾਰ ਵਿੱਚ ਅੰਬਾਲਾ ਤੋਂ ਚੰਡੀਗੜ੍ਹ ਪੁੱਜੇ ਹਨ।
(For more news apart from 'Anil Vij's first statement came out Haryana News in punjabi' stay tuned to Rozana Spokesman