
Punjab News : ਕਿਹਾ - ਸਰਕਾਰ ਦੀ ਅਪਰਾਧੀਆਂ ਲਈ ਜ਼ੀਰੋ ਟਾਲਰੈਂਸ ਨੀਤੀ ਹੈ, ਅਪਰਾਧੀ ਸਮਝ ਲੈਣ ਕਿ ਉਹ ਸਰਕਾਰ ਨਾਲ ਮੱਥਾ ਲਗਾ ਰਹੇ ਹਨ
Punjab News in Punjabi: ਅਗਵਾ ਕੀਤਾ ਬੱਚਾ ਬਰਾਮਦ ਕਰਨ ’ਤੇ ਆਪ ਆਗੂ ਨੀਲ ਗਰਗ ਨੇ ਪੰਜਾਬ ਪੁਲਿਸ ਦੇ ਜ਼ਬਾਜ਼ ਸਿਪਾਹੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਦੀ ਅਪਰਾਧੀਆਂ ਲਈ ਜ਼ੀਰੋ ਟਾਲਰੈਂਸ ਨੀਤੀ ਹੈ। ਅਪਰਾਧੀ ਸਮਝ ਲੈਣ ਕਿ ਉਹ ਸਰਕਾਰ ਨਾਲ ਮੱਥਾ ਲਗਾ ਰਹੇ ਹਨ। ਹੁਣ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸੱਤ ਸਾਲਾ ਬੱਚੇ ਭਵਕੀਰਤ ਸਿੰਘ ਨੂੰ 2 ਮੋਟਰਸਾਈਕਲ ਸਵਾਰਾਂ ਵਲੋਂ ਅਗਵਾ ਕਰ ਲਿਆ ਸੀ । ਬੱਚੇ ਨੂੰ ਸਹੀ ਸਲਾਮਤ ਬਰਾਮਦ ਕੀਤਾ ਹੈ। ਪੰਜਾਬ ਪੁਲਿਸ ਨੇ ਬੜੀ ਬਹਾਦਰੀ ਨਾਲ ਅਗਵਾਕਾਰਾਂ ਦਾ ਐਨਕਾਊਂਟਰ ਕੀਤਾ ਹੈ। ਜਿਸ ਵਿਚ ਇੱਕ ਅਗਵਾਕਾਰ ਮਾਰਿਆ ਗਿਆ। ਜਿਸ ਲਈ ਪੰਜਾਬ ਪੁਲਿਸ ਵਧਾਈ ਦੀ ਪਾਤਰ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਸਪਸ਼ਟ ਸੰਦੇਸ਼ ਹੈ ਕਿ ਚਾਹੇ ਕੋਈ ਗੈਂਗਸਟਰ ਹੋਵੇ, ਅਗਵਾਕਾਰ ਹੋਵੇ ਉਨ੍ਹਾਂ ਦੀ ਹੁਣ ਪੰਜਾਬ ਵਿਚ ਕੋਈ ਥਾਂ ਨਹੀਂ ਹੈ। ਜੋ ਵੀ ਅਜਿਹੇ ਘਿਨਾਉਣੇ ਅਪਰਾਧ ਕਰਦਾ ਹੈ, ਉਸਦਾ ਸਿੱਧਾ ਸਾਹਮਣਾ 'ਆਪ' ਸਰਕਾਰ ਨਾਲ ਹੋਵੇਗਾ।
(For more news apart from Neel Garg congratulates Punjab Police for recovering kidnapped child News in Punjabi, stay tuned to Rozana Spokesman)