Punjab News : ‘‘ਆਪ’’ ਆਗੂ ਨੀਲ ਗਰਗ ਨੇ ਦਿੱਲੀ ’ਚ ਹੋ ਰਹੀ ਪੰਜਾਬ ਕਾਂਗਰਸ ਦੀ ਮੀਟਿੰਗ 'ਤੇ ਉਠਾਏ ਸਵਾਲ

By : BALJINDERK

Published : Mar 13, 2025, 2:38 pm IST
Updated : Mar 13, 2025, 5:44 pm IST
SHARE ARTICLE
‘ਆਪ’ ਆਗੂ ਨੀਲ ਗਰਗ
‘ਆਪ’ ਆਗੂ ਨੀਲ ਗਰਗ

Punjab News :ਕਿਹਾ -ਰਾਜਾ ਵੜਿੰਗ, ਪ੍ਰਤਾਪ ਬਾਜਵਾ ਤੇ ਭੁਪੇਸ਼ ਬਘੇਲ ਮੀਟਿੰਗ ਲਈ ਦਿੱਲੀ ਕਿਉਂ ਗਏ ?

Punjab News in Punjabi :‘ ਆਪ’ ਆਗੂ ਨੀਲ ਗਰਗ ਨੇ ਦਿੱਲੀ ’ਚ ਹੋ ਰਹੀ ਪੰਜਾਬ ਕਾਂਗਰਸ ਦੀ ਮੀਟਿੰਗ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਾਂਗਰਸ ਦੀ ਲੀਡਰਸ਼ਿਪ ਅਕਸਰ ਆਮ ਆਦਮੀ ’ਤੇ ਤੰਜ ਕੱਸਦੀ ਰਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ‘ਆਪ’ ਨੂੰ ਦਿੱਲੀ ਤੋਂ ਸਰਕਾਰ ਚਲਾਉਣ ਦੇ ਦੋਸ਼ ਲਗਾਉਂਦੀ ਹੈ , ਪਰ ਅੱਜ ਪ੍ਰਤਾਪ ਸਿੰਘ ਬਾਜਾਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ  ਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਪੰਜਾਬ ਕਾਂਗਰਸ ਦੀ ਦਿੱਲੀ ਵਿਚ ਮੀਟਿੰਗ ਕਿਉਂ ਹੋ ਰਹੀ ਹੈ। ਪੰਜਾਬ ਕਾਂਗਰਸ ਦੇ ਲੀਡਰ ਦਿੱਲੀ ਬੈਠੇ ਹਨ। ਸਾਬਕਾ ਮੁੱਖ ਮੰਤਰੀ ਛੱਤੀਸ਼ਗੜ੍ਹ ਦੇ ਭੁਪੇਸ਼ ਬਘੇਲ ਜੋ ਪੰਜਾਬ ਕਾਂਗਰਸ ਦੇ ਇੰਚਾਰਜ ਹਨ ਉਹ ਵੀ ਮੀਟਿੰਗ ਵਿਚ ਮੌਜੂਦ ਹਨ। ਨੀਲ ਗਰਗ ਨੇ ਕਿਹਾ ਕਿ ਰਾਹੁਲ ਤੇ ਖੜਗੇ ਮੀਟਿੰਗ ਲਈ ਪੰਜਾਬ ਕਿਉਂ ਨਹੀਂ ਆਏ ?

ਨੀਲ ਗਰਗ ਨੇ ਪੁੱਛਿਆ ਕਿ ਜਦੋਂ ਸਾਰੀਆਂ ਪਾਰਟੀਆਂ ਦੀ ਹਾਈ ਕਮਾਂਡ ਦਿੱਲੀ ਵਿਚ ਰਹਿੰਦੀ ਹੈ ਤਾਂ ਇਹ ਕੁਦਰਤੀ ਹੈ ਕਿ ਹਾਈਕਮਾਂਡ ਆਪਣੇ ਵਰਕਰਾਂ ਨੂੰ ਦਿੱਲੀ ਬੁਲਾਉਂਦੀ ਰਹਿੰਦੀ ਹੈ। ਜੇਕਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕਜੇਰੀਵਾਲ ਪੰਜਾਬ ਦੀ ਆਪ ਲੀਡਰਸ਼ਿਪ ਨੂੰ ਦਿੱਲੀ ਬੁਲਾਉਂਦੇ ਹਨ ਤਾਂ ਕਾਂਗਰਸੀਆਂ ਨੂੰ ਇਤਰਾਜ਼ ਹੋ ਜਾਂਦਾ ਹੈ ਤੇ ਅੱਜ ਉਹ ਖ਼ੁਦ ਦਿੱਲੀ ਜਾ ਕੇ ਆਪਣੀ ਹਾਈ ਕਮਾਂਡ ਨਾਲ ਮੀਟਿੰਗ ਕਰ ਰਹੇ ਹਨ। ਇਸ ਤੋਂ ਪੰਜਾਬ ਦੇ ਕਾਂਗਰਸੀਆਂ ਦਾ ਦੋਗਲਾ ਚਿਹਰਾ ਸਾਹਮਣੇ ਆ ਜਾਂਦਾ ਹੈ।    

(For more news apart from AAP leader Neil Garg raises questions on Punjab Congress meeting being held in Delhi News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement