
ਪੰਜਾਬ ਅਤੇ ਹਰਿਆਣਾ ਦੇ ਸਿੱਖ ਸੰਗਠਨਾਂ ਨੇ ਸ਼ੁੱਕਰਵਾਰ ਨੂੰ ਵਿਵਾਦਤ ਫਿ਼ਲਮ 'ਨਾਨਕ ਸ਼ਾਹ ਫ਼ਕੀਰ' ਵਿਰੁਧ ਪ੍ਰਦਰਸ਼ਨ ਕੀਤਾ। ਇਸ ...
ਚੰਡੀਗੜ੍ਹ, 13 ਅਪ੍ਰੈਲ : ਪੰਜਾਬ ਅਤੇ ਹਰਿਆਣਾ ਦੇ ਸਿੱਖ ਸੰਗਠਨਾਂ ਨੇ ਸ਼ੁੱਕਰਵਾਰ ਨੂੰ ਵਿਵਾਦਤ ਫਿ਼ਲਮ 'ਨਾਨਕ ਸ਼ਾਹ ਫ਼ਕੀਰ' ਵਿਰੁਧ ਪ੍ਰਦਰਸ਼ਨ ਕੀਤਾ। ਇਸ ਫਿ਼ਲਮ ਦੀ ਕਹਾਣੀ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਉਪਦੇਸ਼ਾਂ 'ਤੇ ਅਧਾਰਤ ਹੈ। ਇਹ ਫਿ਼ਲਮ ਅੱਜ ਰਿਲੀਜ਼ ਹੋਈ ਹੈ।
ਰੇਲਵੇ ਅਧਿਕਾਰੀਆ ਨੇ ਦਸਿਆ ਕਿ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਵਿਚ ਪ੍ਰਦਸ਼ਨਕਾਰੀਆਂ ਨੇ ਇਕ ਮਾਲ ਗੱਡੀ ਨੂੰ ਕਰੀਬ 20 ਮਿੰਟ ਤਕ ਰੋਕ ਕੇ ਰਖਿਆ।
sikh protest in punjab and haryana againts film nanak shah fakir
ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਅਤੇ ਸਥਾਨਕ ਪੁਲਿਸ ਦੇ ਦਖ਼ਲ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਟ੍ਰੇਨ ਨੂੰ ਅੱਗੇ ਜਾਣ ਦਿਤਾ। ਪ੍ਰਦਰਸ਼ਨਕਾਰੀਆਂ ਨੇ ਦਸਿਆ ਕਿ ਸਿੱਖਾਂ ਦੀ ਸੁਪਰੀਮ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਹਿਲਾਂ ਹੀ ਸਮਾਜ ਦੇ ਲੋਕਾਂ ਨੂੰ ਇਸ ਫਿ਼ਲਮ ਦਾ ਬਾਈਕਾਟ ਕਰਨ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ।
sikh protest in punjab and haryana againts film nanak shah fakir
ਉਨ੍ਹਾਂ ਦਸਿਆ ਕਿ ਵਿਰੋਧ ਪ੍ਰਦਰਸ਼ਨ ਕਿਸੇ ਨੂੰ ਪਰੇਸ਼ਾਨ ਕਰਨ ਲਈ ਨਹੀਂ ਹੈ। ਅਕਾਲ ਤਖ਼ਤ ਸਾਹਿਬ ਨੇ 'ਨਾਨਕ ਸ਼ਾਹ ਫ਼ਕੀਰ' ਫਿ਼ਲਮ 'ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿਤੀ ਸੀ ਕਿ ਗੁਰੂ ਜੀ ਨੂੰ ਜੀਵਤ ਰੂਪ ਵਿਚ ਦਿਖਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ। ਇਸ ਫਿ਼ਲਮ ਦੀ ਰਿਲੀਜ਼ ਦੇ ਵਿਰੋਧ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਣ ਵਾਲੇ ਅਦਾਰੇ ਬੰਦ ਰਹੇ।
sikh protest in punjab and haryana againts film nanak shah fakir
ਜਲੰਧਰ ਵਿਚ ਵੀ ਸਿੱਖਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀਆਂ ਖ਼ਬਰਾਂ ਹਨ। ਇੱਥੇ ਪ੍ਰਦਰਸ਼ਨਕਾਰੀਆਂ ਨੇ ਫਿ਼ਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਦਾ ਪੁਤਲਾ ਫੂਕਿਆ। ਫਿ਼ਰੋਜ਼ਪੁਰ ਵਿਚ ਵੀ ਫਿ਼ਲਮ ਦੀ ਰਿਲੀਜ਼ ਵਿਰੁਧ ਪ੍ਰਦਰਸ਼ਨ ਹੋਇਆ। ਜਦਕਿ ਹਰਿਆਣਾ ਵਿਚ ਵੀ ਸਿੱਖ ਸੰਗਠਨਾਂ ਨੇ ਸਿਰਸਾ, ਕਰਨਾਲ, ਯਮੁਨਾਨਗਰ ਅਤੇ ਕੁਰੂਕਸ਼ੇਤਰ ਵਿਚ ਵਿਰੋਧ ਪ੍ਰਦਰਸ਼ਨ ਕੀਤਾ।
sikh protest in punjab and haryana againts film nanak shah fakir
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੀਤੇ ਦਿਨ ਸਿੱਕਾ ਨੂੰ ਪੰਥ ਤੋਂ ਛੇਕਣ ਦਾ ਐਲਾਨ ਕੀਤਾ ਸੀ। ਸੁਪਰੀਮ ਕੋਰਟ ਨੇ 10 ਅਪ੍ਰੈਲ ਨੂੰ ਅਪਣੇ ਆਦੇਸ਼ ਵਿਚ ਦੇਸ਼ ਵਿਚ 13 ਅਪ੍ਰੈਲ ਨੂੰ ਇਸ ਫਿ਼ਲਮ ਨੂੰ ਰਿਲੀਜ਼ ਕਰਨ ਦਾ ਰਸਤਾ ਸਾਫ਼ ਕਰ ਦਿਤਾ ਸੀ ਅਤੇ ਇਸ ਫਿ਼ਲਮ 'ਤੇ ਲੱਗੀ ਪਾਬੰਦੀ ਦੀ ਆਲੋਚਨਾ ਕੀਤੀ ਸੀ।
sikh protest in punjab and haryana againts film nanak shah fakir
ਦਸ ਦਈਏ ਕਿ ਸਾਲ 2015 ਵਿਚ ਸਿੱਖ ਧਰਮ ਦੇ ਵੱਖ-ਵੱਖ ਸੰਗਠਨਾਂ ਵਲੋਂ ਇਸ ਫਿ਼ਲਮ ਦਾ ਦੁਨੀਆਂ ਭਰ ਵਿਚ ਵਿਰੋਧ ਕੀਤੇ ਜਾਣ ਤੋਂ ਬਾਅਦ ਇਸ ਫਿ਼ਲਮ ਦੇ ਨਿਰਮਾਤਾ ਨੇ ਇਸ ਨੂੰ ਸਿਨੇਮਾ ਹਾਲ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਸੀ। (ਪੀਟੀਆਈ)