
ਗੁਰਦਾਸਪੁਰ ਦੇ ਡੀਸੀ ਨੂੰ ਕਿਹਾ, ਮੈਨੂੰ ਕੁੱਝ ਹੋਇਆ ਤਾਂ ਕਾਂਗਰਸੀ ਵਿਧਾਇਕ ਜ਼ਿੰਮੇਵਾਰ ਹੋਵੇਗਾ
ਬਲਾਤਕਾਰ ਦਾ ਦੋਸ਼ ਲੱਗਣ ਮਗਰੋਂ ਪੰਥ ਵਿਚੋਂ ਵੀ ਛੇਕੇ ਜਾ ਚੁਕੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ ਉਸ ਨੂੰ ਗੁਰਦਾਸਪੁਰ ਦੀ ਅਦਾਲਤ ਵਿਚ ਪੇਸ਼ੀ ਭੁਗਤਣ ਸਮੇਂ ਅਪਣੀ ਜਾਨ ਨੂੰ ਖ਼ਤਰਾ ਰਹਿੰਦਾ ਹੈ। ਹਮਲਾਵਰਾਂ ਨੇ ਇਕ ਦੋ ਵਾਰ ਕੋਸ਼ਿਸ਼ ਵੀ ਕੀਤੀ ਹੈ। ਲੰਗਾਹ ਨੇ ਡੀਸੀ ਗੁਰਦਾਸਪੁਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਪੇਸ਼ੀ ਮੌਕੇ ਸਾਬਕਾ ਖਾੜਕੂ ਅਤੇ ਸਤਿਕਾਰ ਕਮੇਟੀ ਦੇ ਮੈਬਰਾਂ ਨੇ ਉਸ 'ਤੇ ਜਾਨਲੇਵਾ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਸ ਉਤੇ ਉਦੋਂ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਜਦ ਉਹ ਪੁਲਿਸ ਹਿਰਾਸਤ ਵਿਚ ਹੋਣ ਕਾਰਨ ਪੁਲਿਸ ਦੀ ਗੱਡੀ ਵਿਚ ਬੈਠਣ ਲੱਗਾ ਸੀ। ਉਨ੍ਹਾਂ ਕਿਹਾ ਕਿ ਹਰ ਪੇਸ਼ੀ ਸਮੇਂ ਉਸ ਉਤੇ ਹਮਲੇ ਹੁੰਦੇ ਹਨ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਡੀਸੀ ਨੂੰ ਲਿਖੇ ਪੱਤਰ ਵਿਚ ਲੰਗਾਹ ਨੇ ਕਿਹਾ ਕਿ ਉਸ ਦੇ ਵਿਰੋਧੀ ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧÎਿÂਕ ਸੁਖਜਿੰਦਰ ਸਿੰਘ ਰੰਧਾਵਾ ਨੇ ਅਪÎਣੀ ਰਿਹਾਇਸ਼ 'ਤੇ ਗੈਗਸਟਰਾਂ ਨਾਲ 12 ਅਤੇ 16 ਮਾਰਚ ਨੂੰ ਮੀਟਿੰਗਾਂ ਕੀਤੀਆਂ ਸਨ। ਗੈਂਗਸਟਰਾਂ ਨੇ ਰੰਧਾਵਾ ਦੇ ਆਦੇਸ਼ਾਂ 'ਤੇ ਤਰੀਕ ਭੁਗਤਣ ਸਮੇਂ ਉਸ (ਲੰਗਾਹ) ਉਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਪਰ ਉਸ ਦੇ ਜ਼ਿਆਦਾ ਸਮਰਥਕਾਂ ਦੇ ਇਕੱਠੇ ਹੋਣ ਕਾਰਨ ਇਹ ਯੋਜਨਾ ਨਾਕਾਮ ਹੋ ਗਈ ਤੇ ਹੁਣ ਦੁਬਾਰਾ ਸਾਜ਼ਸ਼ ਘੜੀ ਗਈ ਹੈ।
Langah
ਲੰਗਾਹ ਨੇ ਕਿਹਾ, 'ਜੇ ਮੇਨੂੰ ਜਾਂ ਮੇਰੇ ਪਰਵਾਰ ਦੇ ਕਿਸੇ ਵੀ ਮੈਂਬਰ ਨੂੰ ਮਾਰ ਦੇਣ, ਜ਼ਹਿਰੀਲੀ ਦਵਾਈ ਦੇਣ ਜਾਂ ਹੋਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਸ਼ਾਸ਼ਨ ਜ਼ਿੰਮੇਵਾਰ ਹੋਵੇਗਾ।' ਉਧਰ, ਸੁਖਜਿੰਦਰ ਸਿੰਘ ਰੰਧਾਵਾ ਨੇ ਇਨ੍ਹਾਂ ਦੋਸ਼ਾਂ ਨੂੰ ਮਨਘੜਤ ਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਇਹ ਸੱਭ ਕੁੱਝ ਲੰਗਾਹ ਦੀ ਘਬਰਾਹਟ ਦੀ ਨਿਸ਼ਾਨੀ ਹੈ। ਬਲਾਤਕਾਰ ਦੇ ਕੇਸ ਵਿਚ ਉਲਝਣ ਕਾਰਨ ਹੁਣ ਉਹ ਅੱਕੀਂ ਪਲਾਹੀਂ ਇਧਰ ਉਧਰ ਹੱਥ ਪੈਰ ਮਾਰ ਰਿਹਾ ਹੈ। ਗੁਰਦਾਸਪੁਰ, 12 ਅਪ੍ਰੈਲ (ਹਰਜੀਤ ਸਿੰਘ ਆਲਮ) : ਬਲਾਤਕਾਰ ਦਾ ਦੋਸ਼ ਲੱਗਣ ਮਗਰੋਂ ਪੰਥ ਵਿਚੋਂ ਵੀ ਛੇਕੇ ਜਾ ਚੁਕੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ ਉਸ ਨੂੰ ਗੁਰਦਾਸਪੁਰ ਦੀ ਅਦਾਲਤ ਵਿਚ ਪੇਸ਼ੀ ਭੁਗਤਣ ਸਮੇਂ ਅਪਣੀ ਜਾਨ ਨੂੰ ਖ਼ਤਰਾ ਰਹਿੰਦਾ ਹੈ। ਹਮਲਾਵਰਾਂ ਨੇ ਇਕ ਦੋ ਵਾਰ ਕੋਸ਼ਿਸ਼ ਵੀ ਕੀਤੀ ਹੈ। ਲੰਗਾਹ ਨੇ ਡੀਸੀ ਗੁਰਦਾਸਪੁਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਪੇਸ਼ੀ ਮੌਕੇ ਸਾਬਕਾ ਖਾੜਕੂ ਅਤੇ ਸਤਿਕਾਰ ਕਮੇਟੀ ਦੇ ਮੈਬਰਾਂ ਨੇ ਉਸ 'ਤੇ ਜਾਨਲੇਵਾ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਿ