
ਕੋਟਕਪੂਰਾ-ਫ਼ਰੀਦਕੋਟ ਸੜਕ 'ਤੇ ਇੱਥੋਂ ਕਰੀਬ 3 ਕਿਲੋਮੀਟਰ ਦੂਰ ਪਿੰਡ ਸੰਧਵਾਂ ਨੇੜੇ ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਵਾਪਰੇ ਹਾਦਸੇ 'ਚ ਇਕ ਐਂਬੂਲੈਂਸ
ਕੋਟਕਪੂਰਾ (ਗੁਰਿੰਦਰ ਸਿੰਘ): ਕੋਟਕਪੂਰਾ-ਫ਼ਰੀਦਕੋਟ ਸੜਕ 'ਤੇ ਇੱਥੋਂ ਕਰੀਬ 3 ਕਿਲੋਮੀਟਰ ਦੂਰ ਪਿੰਡ ਸੰਧਵਾਂ ਨੇੜੇ ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਵਾਪਰੇ ਹਾਦਸੇ 'ਚ ਇਕ ਐਂਬੂਲੈਂਸ ਦੇ ਚਾਲਕ ਨੌਜਵਾਨ ਦੀ ਦੁਖਦਾਇਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਂਬੂਲੈਂਸ ਦਾ ਚਾਲਕ ਗਗਨਦੀਪ ਸਿੰਘ (30) ਇਕ ਹੋਰ ਵਿਅਕਤੀ ਨਾਲ ਬਠਿੰਡਾ ਤੋਂ ਫ਼ਰੀਦਕੋਟ ਵਲ ਜਾ ਰਿਹਾ ਸੀ
File photo
ਕਿ ਬਾਅਦ ਦੁਪਹਿਰ ਕਰੀਬ 2:30 ਵਜੇ ਪਿੰਡ ਸੰਧਵਾਂ ਨੇੜੇ ਉਸ ਦੀ ਐਂਬੂਲੈਂਸ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ, ਦੋਵਾਂ ਨੂੰ ਤੁਰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ, ਜਦਕਿ ਦੂਜਾ ਵਿਅਕਤੀ ਜੇਰੇ ਇਲਾਜ ਹੈ। ਸਥਾਨਕ ਸਦਰ ਥਾਣੇ ਦੀ ਪੁਲਿਸ ਨੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।