
ਵਿਸ਼ਵ ਮਾਨਵ ਰੂਹਾਨੀ ਕੇਂਦਰ ਵਲੋਂ 250 ਰਾਸ਼ਨ ਦੀਆਂ ਕਿੱਟਾਂ ਐਸ.ਡੀ.ਐਮ. ਨੂੰ ਭੇਂਟ
ਮੋਰਿੰਡਾ, 12 ਅਪ੍ਰੈਲ (ਰਾਜ ਕੁਮਾਰ ਦਸੌੜ, ਮੋਹਨ ਸਿੰਘ ਅਰੋੜਾ): ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ ਦੀ ਬਰਾਂਚ ਮੋਰਿੰਡਾ ਵਲੋਂ 250 ਰਾਸ਼ਨ ਦੀਆਂ ਕਿੱਟਾਂ ਐਸ.ਡੀ.ਐਮ. ਮੋਰਿੰਡਾ ਨੂੰ ਭੇਂਟ ਕੀਤੀਆਂ ਗਈਆਂ ਅਤੇ 750 ਕਿੱਟਾਂ ਹੋਰ ਭੇਜਣ ਲਈ ਕਿਹਾ ਗਿਆ। ਇਸ ਮੌਕੇ ਐਸ.ਡੀ.ਐਮ. ਹਰਬੰਸ ਸਿੰਘ ਵਲੋਂ ਸੰਸਥਾ ਦਾ ਧਨਵਾਦ ਕੀਤਾ ਗਿਆ।
ਐਸ.ਡੀ.ਐਮ. ਦਫ਼ਤਰ ਮੋਰਿੰਡਾ 'ਚ ਰਾਸ਼ਨ ਦੀਆਂ ਕਿੱਟਾਂ ਦੇਣ ਸਮੇਂ ਐਸ.ਡੀ.ਐਮ. ਹਰਬੰਸ ਸਿੰਘ, ਬੰਤ ਸਿੰਘ ਕਲਾਰਾਂ, ਈ.ਓ. ਅਸ਼ੋਕ ਕੁਮਾਰ ਪਥਰੀਆ ਤੇ ਸੰਸਥਾ ਦੇ ਮੈਂਬਰ।
ਉਨ੍ਹਾਂ ਕਿਹਾ ਕਿ ਇਹ ਕਿੱਟਾਂ ਨਗਰ ਕੌਂਸਲ ਦਫ਼ਤਰ ਮੋਰਿੰਡਾ ਵਿਖੇ ਭੇਜ ਦਿਤੀਆਂ ਹਨ ਜੋ ਲੋੜਵੰਦ ਪਰਵਾਰਾਂ ਨੂੰ ਵੰਡੀਆਂ ਜਾਣੀਆਂ ਹਨ। ਇਸ ਮੌਕੇ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆ ਕਿਹਾ ਕਿ ਕੋਰੋਨਾ ਕਾਰਨ ਦੇਸ਼ ਭਰ ਵਿੱਚ ਚੱਲ ਅੋਖੀ ਘੜੀ ਵਿੱਚ ਹੋਰ ਸਮਾਜ ਸੇਵੀ ਸੰਸਥਾਵਾ ਨੂੰ ਮਾਨਵਤਾ ਦੀ ਭਲਾਈ ਲਈ ਅਗੇ ਆ ਕੇ ਅਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਂਦਾ ਹੈ।
ਕਰਨੈਲ ਸਿੰਘ ਜੀਤ
ਇਸ ਮੌਕੇ ਸਮਾਜ ਸੇਵੀ ਕਰਨੈਲ ਸਿੰਘ ਜੀਤ ਨੇ ਕਿਹਾ ਕਿ ਕਰਫ਼ਿਊ ਦਾ ਸਮਾਂ ਵਧਣ ਕਾਰਨ ਹੁਣ ਪ੍ਰਸ਼ਾਸ਼ਨਕ ਅਧਿਕਾਰੀ ਕੌਂਸਲਰਾਂ ਦੀਆਂ ਡਿਊਟੀਆਂ ਲਗਾ ਕੇ ਘਰ-ਘਰ ਜਾ ਕੇ ਲੋੜਵੰਦ ਪਰਵਾਰਾਂ ਨੂੰ ਬਿਨਾਂ ਭੇਦ-ਭਾਵ ਰਾਸ਼ਨ ਮੁਹਈਆ ਕਰਵਾਉਣਾ ਯਕੀਨੀ ਬਣਾਉਣ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਮੋਰਿੰਡਾ ਅਸ਼ੋਕ ਕੁਮਾਰ ਪਥਰੀਆ, ਸਰਪੰਚ ਬੰਤ ਸਿੰਘ ਕਲਾਰਾ, ਕਰਨੈਲ ਸਿੰਘ ਜੀਤ, ਨਰੇਸ਼ ਕੁਮਾਰ, ਜਗਜੀਤ ਸਿੰਘ, ਗੁਰਦੀਪ ਸਿੰਘ, ਸੋਹਨ ਸਿੰਘ ਆਦਿ ਹਾਜ਼ਰ ਸਨ।