ਲੱਖਾ ਸਿਧਾਣਾ ਦੇ ਭਰਾ ’ਤੇ ਦਿੱਲੀ ਪੁਲਿਸ ਦੇ ਤਸ਼ੱਦਦ ਦੀ ਪੰਜਾਬ ਵਿਚ ਹੋਈ ਜਾਂਚ ਸ਼ੁਰੂ
Published : Apr 13, 2021, 9:02 am IST
Updated : Apr 13, 2021, 9:02 am IST
SHARE ARTICLE
Lakha sidhana's brother case
Lakha sidhana's brother case

ਆਈ.ਜੀ. ਪੱਧਰ ਦਾ ਅਧਿਕਾਰੀ ਕਰ ਰਿਹੈ ਤੱਥ ਇਕੱਠੇ, ਹੋ ਸਕਦੀ ਹੈ ਐਫ਼.ਆਈ.ਆਰ. ਦਰਜ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਲੱਖਾ ਸਿਧਾਣਾ ਦੇ ਭਰਾ ਮੁੰਡੀ ਸਿਧਾਣਾ ਨੂੰ ਪਿਛਲੇ ਦਿਨੀਂ ਪਟਿਆਲਾ ਤੋਂ ਚੁੱਕ ਕੇ ਦਿੱਲੀ ਪੁਲਿਸ ਵਲੋਂ ਕੀਤੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਉਣ ਬਾਅਦ ਇਸ ਵਿਰੁਧ ਪੰਜਾਬ ਭਰ ਵਿਚ ਚਹੁੰ ਤਰਫ਼ੋਂ ਵੱਖ ਵੱਖ ਪਾਰਟੀਆਂ ਤੇ ਸੰਗਠਨਾਂ ਨੇ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਸੀ। ਇਸ ਨੂੰ ਦਿੱਲੀ ਪੁਲਿਸ ਦੀ ਪੰਜਾਬ ਵਿਚ ਵੜ ਕੇ ਕੀਤੀ ਗ਼ੈਰ ਕਾਨੂੰਨੀ ਕਾਰਵਾਈ ਦਸਦਿਆਂ ਐਫ਼.ਆਈ.ਆਰ. ਦਰਜ ਕਰਨ ਦੀ ਮੰਗ ਉਠ ਰਹੀ ਹੈ। ਕਿਸਾਨ ਮੋਰਚੇ ਦੇ ਆਗੂ ਵੀ ਮਾਮਲੇ ਵਿਚ ਇਕ ਦੋ ਦਿਨ ਵਿਚ ਕਾਰਵਾਈ ਨਾ ਹੋਣ ’ਤੇ ਕੋਈ ਫ਼ੈਸਲਾ ਲੈ ਸਕਦੇ ਹਨ। 

Lakha SidhanaLakha Sidhana

ਇਸ ਰੋਸ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੀ ਮੁੰਡੀ ਸਿਧਾਣਾ ’ਤੇ ਹੋਈ ਦਿੱਲੀ ਪੁਲਿਸ ਦੀ ਇਸ ਕਾਰਵਾਈ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸਬੰਧ ਵਿਚ ਸਰਕਾਰ ਵਲੋਂ ਮਿਲੀਆਂ ਹਦਾਇਤਾ ਬਾਅਦ ਬਠਿੰਡਾ ਜ਼ੋਨ ਦੇ ਆਈ.ਜੀ. ਪੱਧਰ ਦੇ ਅਧਿਕਾਰੀ ਵਲੋਂ ਸਾਰੇ ਮਾਮਲੇ ਬਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ।

Lakha Sidhana brotherLakha Sidhana brother

ਇਸ ਲਈ ਜੇਕਰ ਪੰਜਾਬ ਪੁਲਿਸ ਜਾਂਚ ਬਾਅਦ ਇਸ ਮਾਮਲੇ ਵਿਚ ਕੋਈ ਐਫ਼.ਆਈ.ਆਰ. ਦਰਜ ਕਰਦੀ ਹੈ ਤਾਂ ਦਿੱਲੀ ਪੁਲਿਸ ਦੀ ਪੰਜਾਬ ਵਿਚ ਆਈ ਟੀਮ ਲਈ ਮੁਸ਼ਕਲ ਖੜੀ ਹੋ ਸਕਦੀ ਹੈ। ਇਸ ਸਮੇਂ ਮੁੰਡੀ ਸਿਧਾਣਾ ਬਠਿੰਡਾ ਦੇ ਹਸਪਤਾਲ ਵਿਚ ਇਲਾਜ ਅਧੀਨ ਹੈ ਤੇ ਪੁਲਿਸ ਕੁੱਟਮਾਰ ਨਾਲ ਲੱਗੀਆਂ ਸੱਟਾਂ ਆਦਿ ਦਾ ਮੈਡੀਕਲ ਵੀ ਹੋ ਚੁੱਕਾ ਹੈ ਜੋ ਦਿੱਲੀ ਪੁਲਿਸ ਵਿਰੁਧ ਤਸ਼ੱਦਦ ਦਾ ਅਹਿਮ ਸਬੂਤ ਬਣਦਾ ਹੈ। 

delhi policeDelhi police

ਦਿੱਲੀ ਪੁਲਿਸ ਕੁੱਟਮਾਰ ਦੀ ਗੱਲ ਤੋਂ ਸਾਫ਼ ਮੁਕਰੀ

ਇਸੇ ਦੌਰਾਨ ਪੰਜਾਬ ਵਿਚ ਰੋਸ ਦੀਆਂ ਖ਼ਬਰਾਂ ਬਾਅਦ ਦਿੱਲੀ ਦੇ ਸਪੈਸ਼ਲ ਸੈੱਲ ਨੇ ਜਿਥੇ ਇਹ ਗੱਲ ਤਾਂ ਮੰਨ ਲਈ ਹੈ ਕਿ ਉਸ ਨੇ ਮੁੰਡੀ ਸਿਧਾਣਾ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਸੀ ਪਰ ਉਹ ਕੁੱਟਮਾਰ ਦੀ ਦੋਸ਼ਾਂ ਤੋਂ ਸਾਫ਼ ਮੁਕਰ ਗਏ ਹਨ। ਇਕ ਟਵੀਟ ਰਾਹੀਂ ਦਿੱਲੀ ਪੁਲਿਸ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਲੱਖਾ ਸਿਧਾਣਾ ਦੇ ਮਾਮਲੇ ਵਿਚ ਸਿਰਫ਼ ਪੁਛ ਪੜਤਾਲ ਲਈ ਮੁੰਡੀ ਸਿਧਾਣਾ ਨੂੰ ਫੜਿਆ ਗਿਆ ਸੀ ਪਰ ਭਵਿੱਖ ਵਿਚ ਵੀ ਬੁਲਾਉਣ ’ਤੇ ਹਾਜ਼ਰ ਹੋਣ ਦੀ ਸ਼ਰਤ ਤੇ ਸਿਰਫ਼ ਪੁਛ ਪੜਤਾਲ ਬਾਅਦ ਛੱਡ ਦਿਤਾ ਗਿਆ। ਦਿੱਲੀ ਪੁਲਿਸ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ ਗਈ ਅਤੇ ਕਾਨੂੰਨ ਮੁਤਾਬਕ ਹੀ ਕਾਰਵਾਈ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement