
ਟਾਮ ਪ੍ਰੇਜ਼ ਦੇ ਨਿਊਯਾਰਕ ਫ਼ੰਡ ਰੇਜ਼ਿੰਗ ਵਿਚ ਸਿੱਖਜ਼ ਆਫ਼ ਯੂਐਸਏ ਦਾ ਰਿਹਾ ਅਹਿਮ ਰੋਲ
ਟਾਮ ਪ੍ਰੇਜ਼ ਦੇ ਨਿਊਯਾਰਕ ਫ਼ੰਡ ਰੇਜ਼ਿੰਗ ਵਿਚ ਸਿੱਖਜ਼ ਆਫ਼ ਯੂਐਸਏ ਦਾ ਰਿਹਾ ਅਹਿਮ ਰੋਲ
ਓਕਕ੍ਰੀਕ ਵਿਚ ਵਾਪਰੇ ਹਾਦਸੇ ਸਮੇਂ ਉਨ੍ਹਾਂ ਸਿੱਖਾਂ ਦੀ ਮਦਦ ਕੀਤੀ ਸੀ : ਟਾਮ ਪ੍ਰੇਜ਼
ਨਿਊਯਾਰਕ, 12 ਅਪ੍ਰੈਲ (ਗਿੱਲ): ਸਿੱਖਜ਼ ਆਫ਼ ਯੂਐਸਏ ਟੀਮ ਦੇ ਨਿਊਯਾਰਕ ਕੋਆਰਡੀਨੇਟਰ ਜਪਨੀਤ ਸਿੰਘ ਮੁਲਤਾਨੀ ਟਾਮ ਪ੍ਰੇਜ਼ ਡੈਮੋਕਰੇਟਿਕ ਉਮੀਦਵਾਰ ਗਵਰਨਰ ਮੈਰੀਲੈਡ ਦੀ ਹਮਾਇਤ ਵਿਚ ਨਿਤਰੇ | ਜਿਥੇ ਉਨ੍ਹਾਂ ਐਤਵਾਰ ਨਿਊਯਾਰਕ ਡੈਮੋਕਰੇਟਿਕ ਲੀਡਰਾਂ ਦੀ ਟੀਮ ਵਿਚ ਸ਼ਿਰਕਤ ਕੀਤੀ, ਉਥੇ ਸਿੱਖ ਕਮਿਉਨਿਟੀ ਵਲੋਂ ਟਾਮ ਪ੍ਰੇਜ਼ ਨੂੰ ਭਰੋਸਾ ਵੀ ਦਿਤਾ ਹੈ | ਸਿੱਖਜ਼ ਆਫ਼ ਯੂ ਐਸ ਏ ਦੀ ਟੀਮ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਜਿੰਨੇ ਵੀ ਰਿਸ਼ਤੇਦਾਰ ਤੇ ਦੋਸਤ ਮੈਰੀਲੈਂਡ ਵਿਚ ਹਨ ਉਹ ਸਾਰੇ ਟਾਮ ਦੀ ਹਮਾਇਤ ਕਰਨਗੇ | ਵੋਟ ਬੈਂਕ ਨੂੰ ਮਜ਼ਬੂਤ ਕਰਨ ਵਿਚ ਅਹਿਮ ਰੋਲ ਅਦਾ ਕਰਨਗੇ |
ਜਪਨੀਤ ਸਿੰਘ ਮੁਲਤਾਨੀ ਕੋਆਰਡੀਨੇਟਰ ਸਿੱਖਜ਼ ਆਫ਼ ਯੂ ਐਸ ਏ ਨੇ ਟੈਲੀਫ਼ੋਨ ਰਾਹੀਂ ਦਸਿਆ ਕਿ ਉਨ੍ਹਾਂ ਦੀ ਟਾਮ ਪ੍ਰੇਜ਼ ਨਾਲ ਤੀਹ ਮਿੰਟ ਗੱਲਬਾਤ ਹੋਈ ਜਿਸ ਵਿਚ ਨਿਊਯਾਰਕ ਦੀ ਡੈਮੋਕਰੇਟਿਕ ਕੋਰ ਟੀਮ ਨੇ ਹਿੱਸਾ ਲਿਆ ਜਿਸ ਵਿਚ ਮੁੱਖ ਤੌਰ 'ਤੇ ਕਾਂਗਰਸ ਵੂਮੈਨ ਗ੍ਰੇਸ ਮੇਂਗ, ਕਾਂਗਰਸਮੈਨ ਐਡਰਿਯਾਨੋ ਐਸਪੈਲੈਟ, ਚੇਅਰ ਜੇ ਜੈਕਬਜ਼, ਸੈਨੇਟਰ ਟਿਮ ਕੈਨੇਡੀ. ਟੋਨੀਉ ਬਰਗੋਸ, ਚਾਰਲਸ ਕੈਸਕਾਰਿਲਾ, ਸਟੀਵ ਗੋਲਡਮੈਨ, ਡੈਨਿਸ ਅਤੇ ਕੈਰਨ ਮੇਹਿਲ, ਲੁਈਸ ਮਿਰਾਂਡਾ, ਜੌਹਨ ਨੋਨਾ, ਜੋ ਸੋਲਮੋਨੀਜ, ਡਾ. ਰੈਮਨ ਟਾਲਾਜ਼, ਐਂਡਰਿਊ ਟੋਬੀਅਸ ਤੇ ਲਾਤੀਨੋ ਕੁਮਿਨਟੀ ਦੇ ਡੈਮੋਕਰੇਟਾਂ ਨੇ ਟਾਮ ਪ੍ਰੇਜ਼ ਦੀ ਖੁਲ੍ਹ ਕੇ ਮਦਦ ਕੀਤੀ | ਟਾਮ ਪ੍ਰੇਜ਼ ਨੇ ਅਪਣੇ ਸੰਬੋਧਨ ਵਿਚ ਦਸਿਆ ਕਿ ਓਕਕ੍ਰੀਕ ਵਿਚ ਵਾਪਰੇ ਹਾਦਸੇ ਸਮੇਂ ਉਨ੍ਹਾਂ ਸਿੱਖਾਂ ਦੀ ਮਦਦ ਕੀਤੀ ਤੇ ਵ੍ਹਾਈਟ ਹਾਊਸ ਤੋਂ ਸੋਗ ਮਤਾ ਵੀ ਜਾਰੀ ਕਰਵਾਇਆ ਸੀ | ਉਨ੍ਹਾਂ ਕਿਹਾ ਨਿਊਯਾਰਕ ਦੇ ਡੈਮੋਕਰੇਟਿਕ ਮੇਰੀ ਹਮੇਸ਼ਾ ਹੀ ਮਦਦ ਕਰਦੇ ਰਹੇ ਹਨ | ਇਨ੍ਹਾਂ ਵਲੋਂ ਇਕੱਤਰ ਕੀਤਾ ਫ਼ੰਡ ਮੇਰੀ ਚੋਣ ਮੁਹਿੰਮ ਨੂੰ ਹੁਲਾਰਾ ਵੀ ਦੇਵੇਗਾ ਤੇ ਮੈਰੀਲੈਂਡ ਦੇ ਚੁਣੇ ਡੈਮੋਕਰੇਟਿਕ ਨੇਤਾਵਾਂ ਨੂੰ ਮੇਰੀ ਹਮਾਇਤ ਵਿਚ ਆਉਣ ਲਈ ਪ੍ਰੇਰਤ ਵੀ ਕਰੇਗਾ | ਉਨ੍ਹਾਂ ਕਿਹਾ ਮੇਰਾ ਅਗਲਾ ਫ਼ੰਡ ਇਕੱਠੇ ਕਰਨ ਦਾ ਸਮਾਗਮ ਲਾਸ ਏਾਜਲ ਕੈਲੀਫ਼ੋਰਨੀਆ ਵਿਚ 22 ਅਪ੍ਰੈਲ ਨੂੰ ਹੈ ਜਿਥੇ ਸਿੱਖ ਭਾਈਚਾਰੇ ਵਲੋਂ ਮੈਨੂੰ ਭਰੋਸਾ ਦਿਤਾ ਗਿਆ ਹੈ ਕਿ ਉਹ ਖੁਲ੍ਹ ਕੇ ਹਮਾਇਤ ਕਰਨਗੇ | ਉਨ੍ਹਾਂ ਕਿਹਾ ਕਿ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਅਪਣੀ ਸਿੱਖਜ਼ ਆਫ਼ ਯੂ ਐਸ ਏ ਦੀ ਕੈਲੀਫ਼ੋਰਨੂਆ ਟੀਮ ਨੂੰ ਅਗਾਊਾ ਹੀ ਲਾਈਨ-ਅੱਪ ਕਰ ਦਿਤਾ ਹੈ |
ਆਸ ਹੈ ਕਿ ਟਾਮ ਪ੍ਰੇਜ਼ ਅਗਲੇ ਕੁੱਝ ਦਿਨਾਂ ਵਿਚ ਸੱਭ ਨੂੰ ਪਛਾੜ ਦੇਣਗੇ ਕਿਉਂਕਿ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਤੇ ਹਾਲ ਹੀ ਦੀ ਸਪੀਕਰ ਨੈਨਸੀ ਪੈਲਿਸੀ ਨੇ ਟਾਮ ਨੂੰ ਸਮਰਥਨ ਦੇ ਦਿਤਾ ਹੈ ਜਿਸ ਨਾਲ ਟਾਮ ਪ੍ਰੇਜ਼ ਦੀ ਚੋਣ ਮੁਹਿੰਮ ਮਜ਼ਬੂਤ ਹੋ ਗਈ ਹੈ |