ਇਨ੍ਹਾਂ ਦੋਵਾਂ ਭਰਾਵਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਰਹਿਣ ਲਈ ਜਗ੍ਹਾ ਦਿਵਾਉਣ ਵਿਚ ਮਦਦ ਕੀਤੀ
ਹੁਸ਼ਿਆਰਪੁਰ : ਪੁਲਿਸ ਸੂਤਰਾਂ ਅਨੁਸਾਰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਰਾਜਸਥਾਨ ਵਿੱਚ ਲੁਕੇ ਹੋਣ ਦੀ ਸੂਚਨਾ ਸਾਹਮਣੇ ਆਈ ਹੈ।
ਇਹ ਸੂਚਨਾ ਮਿਲਣ 'ਤੇ, ਰਾਜਸਥਾਨ ਪੁਲਿਸ ਨੇ ਹਨੂੰਮਾਨਗੜ੍ਹ ਅਤੇ ਇਸ ਦੇ ਨਾਲ ਲੱਗਦੇ ਚਾਰ ਹੋਰ ਜ਼ਿਲ੍ਹਿਆਂ - ਸ਼੍ਰੀਗੰਗਾਨਗਰ, ਜੈਸਲਮੇਰ, ਬੀਕਾਨੇਰ ਅਤੇ ਬਾੜਮੇਰ ਵਿੱਚ ਖੋਜ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਪਾਲ 27 ਦਿਨਾਂ ਤੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਰਿਹਾ ਹੈ।
ਪੰਜਾਬ ਪੁਲਿਸ ਦੀਆਂ ਟੀਮਾਂ ਵੀ ਰਾਜਸਥਾਨ ਪਹੁੰਚ ਗਈਆਂ ਹਨ। ਪੁਲਿਸ ਅਧਿਕਾਰੀ ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੇ ਹਨ। ਡੀਜੀਪੀ ਉਮੇਸ਼ ਮਿਸ਼ਰਾ ਨੇ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਬ੍ਰੀਫਿੰਗ ਦੌਰਾਨ ਸਿਰਫ ਇਹ ਕਿਹਾ ਕਿ ਅਸੀਂ ਸਫਲਤਾ ਦੇ ਨੇੜੇ ਹਾਂ।
ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਮਦਮਾ ਸਾਹਿਬ ਜਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਤਮ ਸਮਰਪਣ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਤੋਂ ਬਾਅਦ ਤਿੰਨਾਂ ਤਖ਼ਤਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਪੰਜਾਬ ਪੁਲਿਸ ਨੇ ਹੁਸ਼ਿਆਰਪੁਰ 'ਚ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਭਰਾ ਰਾਜਪੁਰਾ ਭੈਣੀਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਹਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਭਰਾਵਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਰਹਿਣ ਲਈ ਜਗ੍ਹਾ ਦਿਵਾਉਣ ਵਿਚ ਮਦਦ ਕੀਤੀ।
ਅੰਮ੍ਰਿਤਪਾਲ ਸਿੰਘ ਦੇ ਕੇਸ ਵਿੱਚ ਪਿੰਡ ਰਾਜਪੁਰ ਬਹਾਇਆ ਤੋਂ 2 ਨੌਜਵਾਨਾਂ ਨੂੰ 10 ਤਰੀਕ ਨੂੰ ਪਿੰਡ ਤੋਂ ਗਿਰਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਦ ਅੱਜ 2 ਨੌਜਵਾਨਾਂ ਨੂੰ ਹੁਸ਼ਿਆਰਪੁਰ ਦੀ ਜਿਲਾ ਕੋਰਟ ਵਿਚ ਸਿਮਰਨਦੀਪ ਸਿੰਘ ਸੋਹੀ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ।
ਪਿੰਡ ਰਾਜਪੁਰ ਤੋਂ ਗਿਰਫ਼ਤਾਰ ਕੀਤਾ ਇਕ ਨੌਜਵਾਨ ਦਾ ਨਾਮ ਹਰਦੀਪ ਸਿੰਘ ਜਿਸ ਦੀ ਉਮਰ 23 ਦੂਜਾ ਕੁਲਦੀਪ ਸਿੰਘ ਜਿਸ ਦੀ ਉਮਰ 33 ਸਾਲ ਹੈ।
ਮੇਹਟੀਆਣਾ ਥਾਣਾ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਮਾਨਯੋਗ ਜੱਜ ਵਲੋਂ 4 ਦਿਨ ਦਾ ਰਿਮਾਂਡ ਦਿੱਤਾ ਗਿਆ।