ਡਰੱਗ ਮਾਮਲੇ ਸਬੰਧੀ SIT ਦੀ ਰਿਪੋਰਟ ’ਚ 2 ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਦਾ ਖੁਲਾਸਾ
Published : Apr 13, 2023, 8:30 pm IST
Updated : Apr 13, 2023, 9:56 pm IST
SHARE ARTICLE
Image: For representation purpose only
Image: For representation purpose only

ਪੰਜਾਬ ਸਰਕਾਰ ਦੀ ਕਾਰਵਾਈ ’ਤੇ ਟਿਕੀਆਂ ਨਜ਼ਰਾਂ

ਚੰਡੀਗੜ੍ਹ: ਡਰੱਗ ਮਾਮਲੇ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ (SIT) ਦੀ ਤੀਜੀ ਰਿਪੋਰਟ ਵਿਚ ਨਸ਼ਾ ਤਸਕਰਾਂ ਨਾਲ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਦਾ ਖੁਲਾਸਾ ਹੋਇਆ ਹੈ। ਐੱਸਆਈਟੀ ਨੇ ਨਸ਼ਿਆਂ ਦੇ ਮਾਮਲੇ ਵਿਚ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਸਾਬਕਾ ਐੱਸਐੱਸਪੀ ਰਾਜਜੀਤ ਸਿੰਘ ਦੇ ਸੰਬੰਧਾਂ ਦੀ ਜਾਂਚ ਕੀਤੀ ਹੈ। ਤੀਜੀ ਰਿਪੋਰਟ ਡਰੱਗ ਮਾਫੀਆ ਵਿਚ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਗਠਜੋੜ ਦਾ ਖੁਲਾਸਾ ਕਰਦੀ ਹੈ। ਹੁਣ ਇਸ ਸਬੰਧੀ ਪੰਜਾਬ ਸਰਕਾਰ ਦੀ ਕਾਰਵਾਈ ਦੀ ਉਡੀਕ ਹੈ। ਇਸ ਵਿਚ ਦੱਸਿਆ ਗਿਆ ਕਿ ਸਾਬਕਾ ਐਸਐਸਪੀ ਰਾਜਜੀਤ ਸਿੰਘ ਵਲੋਂ ਨਸ਼ੇ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਇੰਦਰਜੀਤ ਨਸ਼ਾ ਤਸਕਰਾਂ ਨੂੰ ਛੁਡਾਉਣ ਲਈ ਮੋਟੀ ਰਕਮ ਲੈਂਦਾ ਸੀ।  

ਇਹ ਵੀ ਪੜ੍ਹੋ: ਰੂਪਨਗਰ ਜੇਲ੍ਹ ’ਚੋਂ ਬਾਹਰ ਆਏ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਹਾਈ ਕੋਰਟ ਨੇ ਦਿੱਤੀ ਜ਼ਮਾਨਤ

ਰਿਪੋਰਟ ਅਨੁਸਾਰ ਐਸਆਈਟੀ ਦੁਆਰਾ ਕੀਤੀ ਗਈ ਜਾਂਚ ਨੇ ਬਰਖ਼ਾਸਤ ਇੰਦਰਜੀਤ ਸਿੰਘ ਦੁਆਰਾ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਨਾਮਜ਼ਦ ਕੀਤੇ ਗਏ ਸਮੱਗਲਰਾਂ ਅਤੇ ਹੋਰ ਦੋਸ਼ੀ ਵਿਅਕਤੀਆਂ ਤੋਂ ਵੱਡੀ ਮਾਤਰਾ ਵਿਚ ਪੈਸਾ ਵਸੂਲਣ ਦੇ ਦੋਸ਼ਾਂ ਦਾ ਸਮਰਥਨ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ ਦੁਆਰਾ ਕੀਤੀ ਗਈ ਜਾਂਚ ਦੇ ਆਧਾਰ 'ਤੇ ਇੰਦਰਜੀਤ ਸਿੰਘ ਵੱਲੋਂ ਗੰਭੀਰ ਦੁਰਵਿਵਹਾਰ ਦੀਆਂ ਕਾਰਵਾਈਆਂ ਸਾਹਮਣੇ ਆਈਆਂ ਹਨ ਜੋ ਹੇਠਾਂ ਦਿੱਤੇ ਅਨੁਸਾਰ ਹਨ:

i. ਗੁਰਜੀਤ ਸਿੰਘ, ਸਾਹਬ ਸਿੰਘ, ਦਲਬੀਰ ਸਿੰਘ ਅਤੇ ਬਰਖਾਸਤ ਬੀਐਸਐਫ ਜਵਾਨ ਸੁਰੇਸ਼ ਕੁਮਾਰ ਤਿਆਗੀ ਵਰਗੇ ਤਸਕਰਾਂ ਦੀ ਮਦਦ ਨਾਲ ਪਾਕਿਸਤਾਨ ਤੋਂ ਨਸ਼ਿਆਂ ਦੀ ਤਸਕਰੀ ਕਰਨਾ।  

ii. ਗੁਰਪ੍ਰਕਾਸ਼ ਸਿੰਘ ਉਰਫ ਸੰਨੀ, ਪ੍ਰੇਮ ਸਿੰਘ ਅਤੇ ਉਸ ਦੇ ਪੁੱਤਰ ਸਤਪਾਲ ਸਿੰਘ, ਜੋ ਕਿ ਉਸ ਸਮੇਂ ਸਿਰਫ 18 ਸਾਲ ਦਾ ਸੀ ਅਤੇ 12ਵੀਂ ਜਮਾਤ ਦਾ ਵਿਦਿਆਰਥੀ ਸੀ, ਜ਼ਰੀਏ ਨਸ਼ੀਲੇ ਪਦਾਰਥਾਂ ਦੀ ਖੇਤੀ ਕਰਵਾਉਣਾ।

iii. ਐਨਡੀਪੀਐਸ ਐਕਟ ਦੇ ਕੇਸਾਂ ਵਿਚ ਵਿਅਕਤੀਆਂ ਨੂੰ ਨਾਮਜ਼ਦ ਕਰਨਾ ਅਤੇ ਉਹਨਾਂ ਤੋਂ ਰਿਹਾਈ ਅਤੇ ਜ਼ਮਾਨਤ ਬਦਲੇ ਪੈਸੇ ਦੀ ਵਸੂਲੀ
iv. ਫੋਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਨਮੂਨਿਆਂ ਨੂੰ  ਅਸਫਲ ਕਰਨਾ ਅਤੇ/ਜਾਂ ਰਿਪੋਰਟਾਂ ਵਿਚ ਦੇਰੀ ਕਰਕੇਤਸਕਰਾਂ ਨੂੰ ਫਾਇਦਾ ਪਹੁੰਚਾਉਣਾ।

v. ਲੋਕਾਂ ਤੋਂ ਪੈਸੇ ਵਸੂਲਣ ਲਈ ਨਕਲੀ ਨਸ਼ਾ ਬੀਜਣਾ।

ਇਹ ਵੀ ਪੜ੍ਹੋ: ਪੰਜਾਬ ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੇਜਿਆ ਨੋਟਿਸ, ਭਲਕੇ ਪੇਸ਼ੀ ਲਈ ਸੱਦਿਆ

ਜਾਂਚ ਰਿਪੋਰਟ ਵਿਚ ਕਿਹਾ ਗਿਆ ਕਿ ਇੰਸਪੈਕਟਰ ਇੰਦਰਜੀਤ ਸਿੰਘ 1993 ਤੋਂ ਲੈ ਕੇ 2017 ਤੱਕ ਸੀਆਈਏ ਸਟਾਫ ਇੰਚਾਰਜ ਤੋਂ ਇਲਾਵਾ ਜ਼ਿਲ੍ਹੇ ਵਿਚ ਐਸਐਚਓ ਤੱਕ ਤਾਇਨਾਤ ਰਿਹਾ, ਉਸ ਦੀ ਤਰੱਕੀ ਨੂੰ ਲੈ ਕੇ ਆਲਾ ਅਫਸਰਾਂ ਦੀ ਮੇਹਰਬਾਨੀ ਦਾ ਜ਼ਿਕਰ ਕੀਤਾ ਗਿਆ ਹੈ। ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਦੀ ਪੋਸਟਿੰਗ ਅਤੇ ਸਮੇਂ-ਸਮੇਂ ‘ਤੇ ਹੁੰਦੀ ਰਹੀ ਹੈ ਅਤੇ ਆਉਟ ਆਫ ਟਰਨ ਪ੍ਰਮੋਸ਼ਨ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੰਦਰਜੀਤ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੌਰਾਨ ਇੰਦਰਜੀਤ ਸਿੰਘ ਨੂੰ ਤਰੱਕੀ ਦੇਣ ਸਬੰਧੀ ਕੁਝ ਸੀਨੀਅਰ ਅਧਿਕਾਰੀਆਂ ਦੀਆਂ ਭੂਮਿਕਾਵਾਂ ਵਾ ਜ਼ਿਕਰ ਹੈ, ਹਾਲਾਂਕਿ ਰਿਪੋਰਟ ਵਿਚ ਉਹਨਾਂ ਦਾ ਨਾਂਅ ਨਹੀਂ ਹੈ।

ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਪਤੀ ਮਨਾ ਰਿਹਾ ਸੀ ਰੰਗਰਲੀਆਂ, ਪਤਨੀ ਨੇ ਮੌਕੇ ’ਤੇ ਪਹੁੰਚ ਪ੍ਰੇਮਿਕਾ ਤੇ ਪਤੀ ਦਾ ਚਾੜਿਆ ਕੁਟਾਪਾ

ਤਤਕਾਲੀਨ ਐਸਐਸਪੀ ਰਾਜਜੀਤ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ’ਤੇ ਕਈ ਇਲਜ਼ਾਮ ਹਨ। ਐਸਐਸਪੀ ਦੀ ਜਿੱਥੇ ਵੀ ਟਰਾਂਸਫਰ ਹੁੰਦੀ ਸੀ, ਉਹ ਇੰਸਪੈਕਟਰ ਇੰਦਰਜੀਤ ਦੀ ਵੀ ਉੱਥੇ ਹੀ ਬਦਲੀ ਕਰਵਾ ਦਿੰਦਾ ਸੀ ਤਾਂ ਜੋ ਉਹ ਚਿੱਟੇ ਦਾ ਕਾਰੋਬਾਰ ਅਰਾਮ ਨਾਲ ਚਲਾਉਂਦੇ ਰਹਿਣ। ਇਹ ਦੋਵੇਂ 14 ਮਹੀਨਿਆਂ ਦੌਰਾਨ ਇਕੱਠੇ ਰਹੇ। ਇਸ ਦੌਰਾਨ ਦੋਵਾਂ ਨੇ ਕੁਝ ਸਾਲਾਂ 'ਚ ਹੀ ਕਰੋੜਾਂ ਦੀ ਜਾਇਦਾਦ, ਕੋਠੀਆਂ, ਕਾਰਾਂ ਆਦਿ ਬਣਾ ਲਈਆਂ ਮਾਮਲੇ ਦਾ ਖੁਲਾਸਾ ਉਦੋਂ ਹੋਇਆ, ਜਦੋਂ 6000 ਕਰੋੜ ਦੇ ਡਰੱਗ ਕੇਸ ਦੀਆਂ ਪੈੜਾਂ ਇੰਸਪੈਕਟਰ ਇੰਦਰਜੀਤ ਸਿੰਘ ਤੱਕ ਪਹੁੰਚੀਆਂ। ਇੰਦਰਜੀਤ ਜਦੋਂ ਇਸ ਕੇਸ 'ਚ ਬੁਰੀ ਤਰ੍ਹਾਂ ਘਿਰ ਗਿਆ ਤਾਂ ਉਸ ਨੇ ਐਸਐਸਪੀ ਰਾਜਜੀਤ ਸਿੰਘ ਦਾ ਵੀ ਨਾਂਅ ਲੈ ਲਿਆ।

ਇਹ ਵੀ ਪੜ੍ਹੋ: ਨਸ਼ੇ ਦੀ ਓਵਰਡੋਜ਼ ਕਾਰਨ 26 ਸਾਲਾ ਨੌਜਵਾਨ ਦੀ ਮੌਤ 

ਦੱਸ ਦੇਈਏ ਕਿ 15 ਦਸੰਬਰ 2017 ਨੂੰ ਹਾਈ ਕੋਰਟ ਨੇ ਡਰੱਗ ਰੈਕੇਟ ਵਿਚ ਸ਼ਾਮਲ ਪੁਲਿਸ ਅਧਿਕਾਰੀਆਂ ਖ਼ਿਲਾਫ਼ ਤਿੰਨ ਮੈਂਬਰੀ ਸਿੱਟ ਬਣਾਉਣ ਦੇ ਹੁਕਮ ਦਿੱਤੇ ਸਨ। ਤਤਕਾਲੀ ਡੀ. ਜੀ. ਪੀ (ਐੱਚ. ਆਰ. ਡੀ) ਸਿਧਾਰਥ ਚਟੋਪਾਧਿਆਏ, ਏ.ਡੀ.ਜੀ.ਪੀ. ਕਮ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪ੍ਰਬੋਧ ਕੁਮਾਰ ਅਤੇ ਆਈ. ਜੀ. ਪੀ. ਏ. ਟੀ. ਐੱਸ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐੱਸ. ਆਈ. ਟੀ. ਦਾ ਹਿੱਸਾ ਬਣਾਇਆ ਗਿਆ ਸੀ। ਐੱਸ. ਆਈ. ਟੀ. ਨੇ ਰਿਪੋਰਟ ਸਿੱਧੀ ਹਾਈਕੋਰਟ ਨੂੰ ਸੌਂਪ ਦਿੱਤੀ ਸੀ। ਇਹ ਰਿਪੋਰਟ 1 ਫਰਵਰੀ 2018, 15 ਮਾਰਚ 2018 ਅਤੇ 8 ਮਈ 2018 ਨੂੰ ਸੀਲਬੰਦ ਲਿਫ਼ਾਫ਼ੇ ਵਿਚ ਸੌਂਪੀ ਗਈ ਸੀ। ਇਸ ਤੋਂ ਇਲਾਵਾ ਸਿਧਾਰਥ ਚਟੋਪਾਧਿਆਏ ਨੇ ਇਕ ਵੱਖਰੀ ਰਿਪੋਰਟ 'ਤੇ ਦਸਤਖ਼ਤ ਕਰਕੇ ਇਸ ਨੂੰ ਸਿੱਧਾ ਹਾਈਕੋਰਟ 'ਚ ਸੌਂਪ ਦਿੱਤਾ ਸੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement