Punjab News : ਫ਼ਰਾਂਸ ਤੋਂ ਸਾਈਕਲ ’ਤੇ 11 ਦੇਸ਼ਾਂ ਦੀ ਯਾਤਰਾ ਕਰਦਾ ਜੋੜਾ ਪੁੱਜਾ ਡੇਰਾ ਬਾਬਾ ਨਾਨਕ
Published : Apr 13, 2025, 12:53 pm IST
Updated : Apr 13, 2025, 12:53 pm IST
SHARE ARTICLE
Couple from France, traveling 11 countries on bicycles, reaches Dera Baba Nanak Latest News in Punjabi
Couple from France, traveling 11 countries on bicycles, reaches Dera Baba Nanak Latest News in Punjabi

Punjab News : 9 ਮਹੀਨੇ ਪਹਿਲਾਂ ਫਰਾਂਸ ਸਿਟੀ ਵੈੱਨਜ਼ ਤੋਂ ਕੀਤੀ ਸੀ ਸ਼ੁਰੂਆਤ

Couple from France, traveling 11 countries on bicycles, reaches Dera Baba Nanak Latest News in Punjabi : ਡੇਰਾ ਬਾਬਾ ਨਾਨਕ : ਫ਼ਰਾਂਸ ਤੋਂ ਸਾਈਕਲ ’ਤੇ 11 ਦੇਸ਼ਾਂ ਦੀ ਯਾਤਰਾ ਕਰਨ ਵਾਲਾ ਜੋੜਾ ਬੀਤੇ ਦਿਨ ਨੈਸ਼ਨਲ ਹਾਈਵੇ 354 ਰਾਹੀਂ ਡੇਰਾ ਬਾਬਾ ਨਾਨਕ ਵਿਖੇ ਪੁੱਜਿਆ। ਇਸ ਮੌਕੇ ਫਰਾਂਸ ਤੋਂ ਸਾਈਕਲ ’ਤੇ ਚੱਲੇ ਪਤੀ ਐਂਟੋਇਨ ਅਤੇ ਉਸ ਦੀ ਪਤਨੀ ਮਯਾਮੀ ਨੇ ਦਸਿਆ ਕਿ ਉਹ ਸਾਈਕਲ ਰਾਹੀਂ ਏਸ਼ੀਆ ਯਾਤਰਾ ’ਤੇ ਨਿਕਲੇ ਹੋਏ ਹਨ। ਉਨ੍ਹਾਂ ਦਸਿਆ ਕਿ 9 ਮਹੀਨੇ ਪਹਿਲਾਂ ਜੁਲਾਈ 2024 ਨੂੰ ਫ਼ਰਾਂਸ ਸਿਟੀ ਵੈੱਨਜ਼ ਤੋਂ ਸਾਈਕਲ ਯਾਤਰਾ ਦੀ ਸ਼ੁਰੂਆਤ ਕੀਤੀ ਸੀ। 

ਇਸ ਮੌਕੇ ਐਂਟੋਇਨ ਨੇ ਜੋ ਲੌਜਿਸਟਿਕ ਮਿਡਰੀਅਮ ਨੌਕਰੀ ਕਰਦਾ ਹੈ ਅਤੇ ਉਸ ਦੀ ਪਤਨੀ ਮਯਾਮੀ ਜੋ ਇੰਜੀਨੀਅਰ ਹੈ, ਨੇ ਦਸਿਆ ਕਿ ਉਹ ਜੁਲਾਈ ਮਹੀਨੇ ਤੋਂ ਫਰਾਂਸ ਤੋਂ ਸਾਈਕਲ ’ਤੇ ਯਾਤਰਾ ਕਰ ਰਹੇ ਹਨ। ਇਸ ਦੌਰਾਨ ਉਹ ਇਟਲੀ, ਸਲੋਵੇਨੀਆ, ਅਲਬਾਨੀਆ, ਯੂਨਾਨ, ਤਾਜ਼ਿਕਸਤਾਨ, ਕਿਰਗਿਸਤਾਨ, ਕਜ਼ਾਕਿਸਤਾਨ, ਕ੍ਰੀਜ਼ੀਆ, ਚੀਨ ਹੁੰਦੇ ਹੋਏ ਭਾਰਤ ਸਾਈਕਲ ’ਤੇ ਪੁੱਜੇ ਹਨ।

ਐਂਟੋਇਨ ਤੇ ਉਨ੍ਹਾਂ ਦੀ ਪਤਨੀ ਮਯਾਮੀ ਨੇ ਦਸਿਆ ਕਿ ਉਹ ਰੋਜ਼ਾਨਾ 90 ਕਿਲੋਮੀਟਰ ਸਾਈਕਲ ’ਤੇ ਪੈਂਡਾ ਤੈਅ ਕਰਦੇ ਹਨ ਅਤੇ ਹੁਣ ਤਕ 20 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰ ਚੁੱਕੇ ਹਨ। ਉਨ੍ਹਾਂ ਦਸਿਆ ਕਿ ਹੁਣ ਤਕ ਉਹ 10 ਹਜ਼ਾਰ ਯੂਰੋ ਖ਼ਰਚ ਚੁੱਕੇ ਹਨ। ਉਨ੍ਹਾਂ ਦਸਿਆ ਕਿ ਉਹ ਗੁਗਲ ਮੈਪ ਰਾਹੀਂ ਰੋਜ਼ਾਨਾ 90 ਕਿਲੋਮੀਟਰ ਸਫ਼ਰ ਕਰਦੇ ਹਨ ਅਤੇ ਐਤਵਾਰ ਨੂੰ ਉਹ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਜਾਣਗੇ ਅਤੇ ਉਸ ਤੋਂ ਬਾਅਦ ਈਰਾਨ ਵਿਚ ਪਹੁੰਚਣ ਉਪਰੰਤ ਸਾਈਕਲ ਯਾਤਰਾ ਸਮਾਪਤ ਕਰਨਗੇ। 

ਭਾਰਤ ਦੀ ਯਾਤਰਾ ਦੌਰਾਨ ਪੰਜਾਬ ਦੇ ਡੇਰਾ ਬਾਬਾ ਨਾਨਕ ਪੁੱਜੇ ਜੌੜੇ ਨੇ ਦਸਿਆ ਕਿ ਪੰਜਾਬ ਦੇ ਲੋਕਾਂ ਦਾ ਪਹਿਰਾਵਾ ਅਤੇ ਪਰੌਂਠਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ। ਉਨ੍ਹਾਂ ਦਸਿਆ ਕਿ ਉਹ ਵੱਖ-ਵੱਖ ਦੇਸ਼ਾਂ ਵਿਚ ਸਾਈਕਲ ਰਾਹੀਂ ਯਾਤਰਾ ਕਰ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਵਿਚ ਸਾਈਕਲ ਚਲਾਉਣ ਉਪਰੰਤ ਪੰਜਾਬ ਦੇ ਲੋਕਾਂ ਵਲੋਂ ਰੋਕ-ਰੋਕ ਕੇ ਉਨ੍ਹਾਂ ਦਾ ਹਾਲ ਪੁੱਛਿਆ ਗਿਆ ਅਤੇ ਪੰਜਾਬ ਦੇ ਲੋਕਾਂ ਤੋਂ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement