
ਮੁੱਖ ਮੰਤਰੀ ਨੇ ਅਕਾਲੀਆਂ ਦੀ ਸਰਕਾਰ ਦੇ ਮੁਕਾਬਲੇ ਕੇਸ ਨੂੰ ਤਰੁੰਤ ਹੱਲ ਕਰਨ ਲਈ ਪੁਲਿਸ ਦੀ ਪਿੱਠ ਥਾਪੜੀ
ਮਾਲੇਰਕੋਟਲਾ : ਪੰਜਾਬ ਪੁਲਿਸ ਨੇ ਬੀਤੇ ਦਿਨ ਮਲੇਰਕੋਟਲਾ ਦੇ ਪਿੰਡ ਹਥੋਆ ਦੇ ਗੁਰਦਵਾਰਾ ਸਾਹਿਬ 'ਚ ਵਾਪਰੀ ਘਟਨਾ ਨੂੰ ਅੱਜ ਪੂਰੀ ਮੁਸਤੈਦੀ ਅਤੇ ਫੁਰਤੀ ਨਾਲ ਹੱਲ ਕਰਦਿਆਂ ਖੁਲਾਸਾ ਕੀਤਾ ਕਿ ਗੁਰਦਵਾਰਾ ਸਾਹਿਬ ਵਿੱਚ ਅਚਾਨਕ ਅੱਗ ਲੱਗ ਗਈ ਸੀ ਜਿਸ ਉਪਰੰਤ ਆਪਣੀ ਨੌਕਰੀ ਅਤੇ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੇ ਡਰੋਂ ਗ੍ਰੰਥੀ ਸਿੰਘ ਨੇ ਝੂਠੀ ਕਹਾਣੀ ਘੜ ਦਿੱਤੀ। ਇਹ ਮਾਮਲਾ ਚੰਡੀਗੜ੍ਹ, ਲੁਧਿਆਣਾ ਅਤੇ ਸੰਗਰੂਰ ਦੀਆਂ ਫੋਰੈਂਸਿਕ ਮਾਹਿਰ ਟੀਮਾਂ ਦੇ ਠੋਸ ਅਤੇ ਸਾਂਝੇ ਉਪਰਾਲੇ ਸਦਕਾ ਹੱਲ ਹੋਇਆ ਜਿਸ ਵਿਚ ਪੰਜਾਬ ਪੁਲਿਸ ਵੱਲੋਂ ਮੁਬੰਈ ਤੋਂ ਗੋਪਾਲ ਰੇਲਕਰ ਦੀ ਅਗਵਾਈ 'ਚ ਲਿਆਂਦੀ ਮਾਹਿਰਾਂ ਦੀ ਟੀਮ ਦਾ ਵੀ ਲੋੜੀਂਦਾ ਸਹਿਯੋਗ ਲਿਆ ਗਿਆ।
Guru Granth Sahib found burnt at Hathoa
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਰੇਂਜ ਦੇ ਆਈ.ਜੀ ਏ.ਐਸ. ਰਾਏ ਅਤੇ ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗਰਗ ਦੀ ਅਗਵਾਈ ਹੇਠ ਟੀਮਾਂ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ। ਡੀ.ਜੀ.ਪੀ. ਦਿਨਕਰ ਗੁਪਤਾ ਇਨ੍ਹਾਂ ਟੀਮਾਂ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਨਜ਼ਰਸਾਨੀ ਕਰਨ ਦੇ ਨਾਲ-ਨਾਲ ਮੌਕੇ ਦਾ ਲਗਾਤਾਰ ਜਾਇਜ਼ਾ ਲੈ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਰਿਕਾਰਡ ਸਮੇਂ ਵਿਚ ਮਾਮਲਾ ਹੱਲ ਕਰਨ ਲਈ ਪੁਲੀਸ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਅਜਿਹੇ ਮਾਮਲੇ ਸੂਬੇ ਵਿੱਚ ਫਿਰਕੂ ਤਣਾਅ ਪੈਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਵਿੱਚ ਬੇਅਦਬੀ ਦਾ ਕੋਈ ਵੀ ਮਾਮਲਾ ਹੱਲ ਨਹੀਂ ਹੋਇਆ ਜਿਨ੍ਹਾਂ ਨੇ ਖਾਸਕਰ ਸਾਲ 2015 ਵਿੱਚ ਅਕਾਲੀ-ਭਾਜਪਾ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ।
Guru Granth Sahib found burnt at Hathoa
ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਪਿੰਡ ਹਥੋਆ ਦੇ ਗੁਰਦਆਰਾ ਸਾਹਿਬ ਦੇ ਅੰਦਰ ਕੰਧ 'ਤੇ ਲੱਗਾ ਪੱਖਾ ਗਰਮ ਹੋ ਜਾਣ ਕਾਰਨ ਅਚਾਨਕ ਅੱਗ ਲੱਗ ਗਈ। ਪੱਖੇ ਦੇ ਦੁਆਲੇ ਲੱਗਾ ਪੀ.ਵੀ.ਸੀ. ਦਾ ਕਵਰ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਸੰਤਰੀ ਪਰਨਾ, ਜਿਸ ਨਾਲ ਪੱਖਾ ਬੰਨ੍ਹਿਆ ਹੋਇਆ ਸੀ, ਜੋ ਅੱਗੇ ਪਾਲਕੀ ਸਾਹਿਬ ਦੇ ਕੌਲੇ ਨਾਲ ਬੱਝਾ ਸੀ, ਨੂੰ ਵੀ ਅੱਗ ਪੈ ਗਈ। ਅੱਗ ਪੈਣ ਉਪਰੰਤ ਦੋਵੇਂ ਪੱਖੇ ਅਤੇ ਪਰਨਾ ਫਰਸ਼ 'ਤੇ ਵਿਛਾਏ ਗਲੀਚੇ 'ਤੇ ਜਾ ਡਿੱਗੇ ਜਿਸ ਨਾਲ ਅੱਗ ਫੈਲਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਲੱਗ ਗਈ।
Captain Amarinder Singh
ਬੁਲਾਰੇ ਨੇ ਦੱਸਿਆ ਕਿ ਜਦੋਂ ਫੋਰੈਂਸਿਕ ਟੀਮਾਂ ਨੇ ਗ੍ਰੰਥੀ ਜੋਗਾ ਸਿੰਘ ਤੋਂ ਪੁਛਗਿੱਛ ਕੀਤੀ ਅਤੇ ਸਬੂਤਾਂ ਬਾਰੇ ਜਾਣਕਾਰੀ ਮੰਗੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਖੁਦ ਹੀ ਸਾਰੀ ਕਹਾਣੀ ਘੜੀ ਹੈ। ਉਸ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਸ ਨੂੰ ਡਰ ਸੀ ਕਿ ਪਿੰਡ ਵਾਸੀ ਉਸ 'ਤੇ ਕੋਤਾਹੀ ਦਾ ਦੋਸ਼ ਲਗਾ ਕੇ ਉਸ ਨੂੰ ਨੌਕਰੀ ਤੋਂ ਕੱਢ ਦੇਣਗੇ ਜੋ ਕਿ ਚਾਰ ਜੀਆਂ ਵਾਲੇ ਉਸ ਦੇ ਪਰਿਵਾਰ ਦੀ ਆਮਦਨੀ ਦਾ ਇਕੋ-ਇਕ ਵਸੀਲਾ ਹੈ। ਕੁਝ ਗਰਮਖਿਆਲੀਆਂ ਵੱਲੋਂ ਗੁਰਦਵਾਰਾ ਸਾਹਿਬ ਵਿਖੇ ਪਹੁੰਚਣ ਅਤੇ ਮੌਕੇ ਦਾ ਲਾਹਾ ਲੈਣ ਨੇ ਵੀ ਗ੍ਰੰਥੀ ਸਿੰਘ ਨੂੰ ਸ਼ੱਕ ਦੇ ਘੇਰੇ ਵਿੱਚ ਨਹੀਂ ਆਉਣ ਦਿੱਤਾ।
Guru Granth Sahib found burnt at Hathoa
ਪੁਲੀਸ ਪਾਰਟੀ, ਜੋ ਕਿ ਘਟਨਾ ਦੀ ਖਬਰ ਮਿਲਦੇ ਸਾਰ ਤੁਰੰਤ ਗੁਰਦਵਾਰਾ ਸਾਹਿਬ ਵਿਖੇ ਪਹੁੰਚ ਗਈ ਸੀ, ਦੀ ਪੁੱਛਗਿੱਛ ਤੋਂ ਡਰਦਿਆਂ ਗ੍ਰੰਥੀ ਨੇ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਲ ਸਾਰੀ ਗੱਲ ਮੰਨ ਲਈ। ਉਸ ਨੇ ਪ੍ਰਧਾਨ ਨੂੰ ਦੱਸਿਆ ਕਿ ਉਸ ਨੇ ਇਕ ਆਰਜ਼ੀ ਪੱਖਾ ਟੰਗਿਆ ਸੀ ਜਿਸ ਨੂੰ ਅੱਗ ਪੈ ਗਈ। ਉਸ ਨੇ ਪੁਲਿਸ ਨੂੰ ਅੱਧਾ ਸੜਿਆ ਕਪੜਾ ਅਤੇ ਪੱਖੇ ਦੀ ਮੋਟਰ ਵੀ ਦਿਖਾਈ ਜਿਹੜੀ ਕਿ ਉਸ ਨੇ ਗੁਰਦਵਾਰਾ ਸਾਹਿਬ ਵਿਚਲੇ ਆਪਣੇ ਘਰ ਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਕੀਤੀ।