ਫ਼ਾਸਟ ਫ਼ੂਡ ਦੀ ਦੁਕਾਨ 'ਚ ਬਰਗਰ ਬਣਾਉਂਦੇ ਸਮੇਂ ਹੋਈ ਗੈਸ ਲੀਕੇਜ, ਤਿੰਨ ਸਿਲੰਡਰ ਫਟੇ
Published : May 13, 2020, 11:11 pm IST
Updated : May 13, 2020, 11:11 pm IST
SHARE ARTICLE
1
1

ਫ਼ਾਸਟ ਫ਼ੂਡ ਦੀ ਦੁਕਾਨ 'ਚ ਬਰਗਰ ਬਣਾਉਂਦੇ ਸਮੇਂ ਹੋਈ ਗੈਸ ਲੀਕੇਜ, ਤਿੰਨ ਸਿਲੰਡਰ ਫਟੇ

ਬੇਗੋਵਾਲ, 13 ਮਈ (ਪਪ): ਕੋਰੋਨਾ ਵਾਇਰਸ ਸਬੰਧੀ ਲੱਗੇ ਕਰਫ਼ਿਊ ਦੌਰਾਨ ਪੰਜਾਬ ਸਰਕਾਰ ਵਲੋਂ ਫ਼ਾਸਟ ਫ਼ੂਡ, ਢਾਬਿਆਂ ਅਤੇ ਰੈਸਟੋਰੈਂਟਾਂ ਨੂੰ ਹੋਮ ਡਿਲਿਵਰੀ ਕਰਨ ਲਈ ਰਾਹਤ ਦਿਤੀ ਹੋਈ ਹੈ ਪਰ ਇਸ ਵਾਸਤੇ ਮਨਜ਼ਰੀ ਵੀ ਜ਼ਰੂਰੀ ਕੀਤੀ ਹੋਈ ਹੈ। ਇਸੇ ਦੌਰਾਨ ਨੇੜਲੇ ਪਿੰਡ ਇਬਰਾਹਿਮਵਾਲ ਵਿਖੇ ਫ਼ਾਸਟ ਫ਼ੂਡ ਦੀ ਦੁਕਾਨ 'ਚ ਬਰਗਰ ਬਣਾਉਂਦੇ ਸਮੇਂ ਗੈਸ ਲੀਕ ਹੋਣ ਕਾਰਨ ਸਿਲੰਡਰ ਫਟ ਗਿਆ ਅਤੇ ਦੁਕਾਨ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਦੁਕਾਨ 'ਚ ਪਏ ਦੋ ਹੋਰ ਸਿਲੰਡਰ ਅੱਗ ਦੀ ਲਪੇਟ ਵਿਚ ਆ ਗਏ, ਜਿਨ੍ਹਾਂ ਦੇ ਇਕ ਤੋਂ ਬਾਅਦ ਇਕ ਜ਼ਬਰਦਸਤ ਧਮਾਕੇ ਹੋਏ।


ਜਾਣਕਾਰੀ ਅਨੁਸਾਰ ਬੇਗੋਵਾਲ ਤੋਂ ਨਡਾਲਾ ਰੋਡ 'ਤੇ ਪੈਂਦੇ ਪਿੰਡ ਇਬਰਾਹਿਮਵਾਲ ਦੇ ਅੱਡੇ 'ਤੇ ਬੀਤੇ ਦਿਨ ਦੁਪਹਿਰ ਵੇਲੇ ਫ਼ਾਸਟ ਫ਼ੂਡ ਦੀ ਇਕ ਦੁਕਾਨ 'ਚ ਬਰਗਰ ਬਣਾਏ ਜਾ ਰਹੇ ਸੀ, ਜਿਸ ਦੌਰਾਨ ਸਿਲੰਡਰ ਦੀ ਗੈਸ ਲੀਕੇਜ ਹੋ ਗਈ ਅਤੇ ਸਿਲੰਡਰ ਫਟ ਗਿਆ ਅਤੇ ਦੁਕਾਨ 'ਚ ਅੱਗ ਲੱਗ ਗਈ। ਇਸ ਤੋਂ ਬਾਅਦ ਦੁਕਾਨ 'ਚ ਪਏ 2 ਹੋਰ ਸਿਲੰਡਰਾਂ ਦੇ ਜ਼ਬਰਦਸਤ ਧਮਾਕੇ ਹੋਏ। ਜਦਕਿ ਇਕ ਸਿਲੰਡਰ ਦੁਕਾਨ ਵਿਚ ਖ਼ਾਲੀ ਪਿਆ ਸੀ। ਜੇਕਰ ਇਹ ਵੀ ਭਰਿਆ ਹੁੰਦਾ ਤਾਂ ਨੁਕਸਾਨ ਹੋਰ ਹੋ ਜਾਣਾ ਸੀ। ਇਨ੍ਹਾਂ ਧਮਾਕਿਆਂ ਅਤੇ ਅੱਗ ਨਾਲ ਫਾਸਟ ਫੂਡ ਵਾਲੀ ਦੁਕਾਨ ਸੜ ਕੇ ਸੁਆਹ ਹੋ ਗਈ ਅਤੇ ਦੁਕਾਨ ਦੀ ਇਮਾਰਤ ਨੂੰ ਵੀ ਭਾਰੀ ਨੁਕਸਾਨ ਪੁੱਜਾ।

1


ਇਹ ਫ਼ਾਸਟ ਫ਼ੂਡ ਨੇਪਾਲ ਦੇ ਵਸਨੀਕ ਭਾਨ ਸਿੰਘ ਦਾ ਹੈ, ਜੋ ਹਾਲ ਹੀ 'ਚ ਪਿੰਡ ਇਬਰਾਹਿਮਵਾਲ ਵਿਖੇ ਰਹਿੰਦਾ ਹੈ। ਅੱਜ ਨੇਪਾਲੀ ਦੁਪਹਿਰ ਵੇਲੇ ਘਰ ਗਿਆ ਸੀ ਅਤੇ ਉਸ ਦਾ ਇਕ ਸਾਥੀ ਦੁਕਾਨ 'ਚ ਬਰਗਰ ਬਣਾ ਰਿਹਾ ਸੀ ਕਿ ਇਹ ਘਟਨਾ ਵਾਪਰ ਗਈ। ਜਿਸ ਤੋਂ ਬਾਅਦ ਕਪੂਰਥਲਾ ਤੋਂ ਆਈ ਫ਼ਾਇਰ ਬ੍ਰਿਗੇਡ ਦੀ ਗੱਡੀ ਅਤੇ ਕੁਝ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਦੂਜੇ ਪਾਸੇ ਘਟਨਾ ਦਾ ਪਤਾ ਲੱਗਣ 'ਤੇ ਨਾਇਬ ਤਹਿਸੀਲਦਾਰ ਭੁਲੱਥ ਰਣਜੀਤ ਕੌਰ ਤੇ ਐਸ.ਐਚ.ਓ. ਬੇਗੋਵਾਲ ਸ਼ਿਵਕੰਵਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਨਾਇਬ ਤਹਿਸੀਲਦਾਰ ਰਣਜੀਤ ਕੌਰ ਨੇ ਦਸਿਆ ਕਿ ਇਸ ਘਟਨਾ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤੇ ਐਸ.ਐਚ.ਓ. ਬੇਗੋਵਾਲ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਹ ਚੈੱਕ ਕਰ ਕੇ ਹੀ ਅਗਲੇਰੀ ਕਾਰਵਾਈ ਯਕੀਨੀ ਬਣਾਉਣ ਕਿ ਉਕਤ ਵਿਅਕਤੀ ਨੇ ਫ਼ਾਸਟ ਫ਼ੂਡ ਖੋਲ੍ਹਣ ਸਬੰਧੀ ਮਨਜ਼ੂਰੀ ਲਈ ਹੋਈ ਹੈ ਜਾਂ ਨਹੀਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Feb 2025 12:11 PM

America ਤੋਂ Deport ਹੋਏ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ 30 ਪੰਜਾਬੀ ਸ਼ਾਮਿਲ, ਸਾਹਮਣੇ ਆਈ ਪੂਰੀ

05 Feb 2025 12:36 PM
Advertisement